Realme ਨੇ ਲਾਂਚ ਕੀਤਾ ਸਸਤਾ ਵਾਇਰਲੈਸ ਚਾਰਜਰ, ਜਾਣੋ ਕੀਮਤ

07/31/2020 7:32:47 PM

ਗੈਜੇਟ ਡੈਸਕ—ਇਨ੍ਹਾਂ ਦਿਨੀਂ ਵਾਇਰਲੈਸ ਚਾਰਜਿੰਗ ਸਪਾਰਟ ਕਰਨ ਵਾਲੀ ਡਿਵਾਈਸ ਦੀ ਗਿਣਦੀ ਵਧਦੀ ਜਾ ਰਹੀ ਹੈ। ਅਜਿਹੇ 'ਚ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਨੇ ਭਾਰਤ 'ਚ ਆਪਣਾ ਪ੍ਰੋਡਕਟ ਪੋਰਟਫੋਲੀਓ ਵਧਾਉਂਦੇ ਹੋਏ ਘੱਟ ਕੀਮਤ ਵਾਲਾ ਨਵਾਂ 10ਵਾਟ ਵਾਇਰਲੈਸ ਚਾਰਜਰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦੀ ਕੀਮਤ 899 ਰੁਪਏ ਰੱਖੀ ਹੈ। ਗਾਹਕ ਇਸ ਨੂੰ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ Realme.com ਤੋਂ ਖਰੀਦ ਸਕਦੇ ਹਨ। ਯੂਜ਼ਰਸ ਇਸ ਵਾਇਰਲੈਸ ਚਾਰਜਰ ਨੂੰ ਸਿੰਗਲ ਗ੍ਰੇ ਕਲਰ ਵੇਰੀਐਂਟ 'ਚ ਖਰੀਦ ਸਕਦੇ ਹਨ।

ਖਾਸੀਅਤ
ਕੰਪਨੀ ਦਾ ਕਹਿਣਾ ਹੈ ਕਿ ਇਸ ਚਾਰਜਰ ਰਾਹੀਂ ਤੁਸੀਂ ਵਾਇਰਲੈਸ ਈਅਰਬਡਸ Realme Buds Air ਤੋਂ ਇਲਾਵਾ ਵਾਇਰਲੈਸ ਚਾਰਜਿੰਗ ਸਪੋਰਟ ਕਰਨ ਵਾਲੇ ਸਮਾਰਟਫੋਨ ਅਤੇ ਹੋਰ ਡਿਵਾਈਸੇਜ਼ ਨੂੰ ਵੀ ਚਾਰਜ ਕਰ ਸਕਦੇ ਹਨ। ਇਸ 'ਚ ਫਾਸਟ ਚਾਰਜਿੰਗ ਤਕਨਾਲੋਜੀ ਵੀ ਦਿੱਤੀ ਗਈ ਹੈ। ਇਸ 'ਚ 5V/9V ਟਾਈਪ-ਸੀ ਇਨਪੁਟ ਪੋਰਟ ਦਿੱਤਾ ਗਿਆ ਹੈ। ਐਂਡ੍ਰਾਇਡ ਫੋਨ ਲਈ ਇਸ 'ਚ 10ਵਾਟ ਅਤੇ ਐਪਲ ਆਈਫੋਨ ਲਈ 7.5ਵਾਟ ਦਾ ਜ਼ਿਆਦਾਤਰ ਇਨਪੁਟ ਮਿਲਦਾ ਹੈ। ਇਸ 'ਚ 50ਸੇਮੀ ਦਾ ਚਾਰਜਿੰਗ ਕੇਬਲ ਵੀ ਦਿੱਤਾ ਗਿਆ ਹੈ।

ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਗੋਲਾਕਾਰ ਸ਼ੇਪ 'ਚ ਦਿੱਤਾ ਗਿਆ ਹੈ। ਇਸ 'ਚ ਰੀਅਲਮੀ ਨੇ ਸਪੈਸ਼ਲ ਮੈਟ ਸਾਫਟ ਪੇਂਟ ਦਾ ਇਸਤੇਮਾਮਲ ਕੀਤਾ ਹੈ, ਜੋ ਇਸ ਨੂੰ ਖਰੋਚ ਤੋਂ ਬਚਾਉਂਦਾ ਹੈ। ਇਸ ਦੇ ਵਿਚਾਲੇ ਕੰਪਨੀ ਦਾ ਲੋਗੋ ਲੱਗਿਆ ਹੈ। ਇਹ ਪਾਕੇਟ ਸਾਈਜ਼ ਦਾ ਚਾਰਜਰ ਹੈ ਜੋ ਸਿਰਫ 9ਐੱਮ.ਐੱਮ. ਪਤਲਾ ਹੈ ਤਾਂ ਕਿ ਤੁਸੀਂ ਇਸ ਨੂੰ ਕਿਤੇ ਵੀ ਲੈ ਜਾ ਸਕਦੇ ਹੋ।

KamalJeet Singh

This news is Content Editor KamalJeet Singh