Realme ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਕੱਲ੍ਹ ਹੋ ਸਕਦੈ ਲਾਂਚ

08/31/2020 5:53:40 PM

ਗੈਜੇਟ ਡੈਸਕ– ਰੀਅਲਮੀ ਆਪਣੀ Realme X7 ਸੀਰੀਜ਼ ਦੇ ਸਮਾਰਟਫੋਨਸ ਨੂੰ ਕੱਲ੍ਹ ਚੀਨ ’ਚ ਲਾਂਚ ਕਰੇਗੀ। ਇਸ ਲਾਈਨਅਪ ’ਚ Realme X7 ਅਤੇ Realme X7 Pro ਸਮਾਰਟਫੋਨ ਲਾਂਚ ਕੀਤੇ ਜਾਣਗੇ। ਹੁਣ ਇਕ ਟਿਪਸਟਰ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਕੱਲ੍ਹ 3 ਸਮਾਰਟਫੋਨ ਲਾਂਚ ਕਰੇਗੀ ਜਿਨ੍ਹਾਂ ’ਚ ਮੀਡੀਆਟੈੱਕ 5ਜੀ ਚਿੱਪਸੈੱਟ ਹੋਣਗੇ। ਇਸ ਈਵੈਂਟ ’ਚ ਕੰਪਨੀ ਰੀਅਲਮੀ ਵੀ3 ਫੋਨ ਲਾਂਚ ਕਰ ਸਕਦੀ ਹੈ ਜੋ ਬ੍ਰਾਂਡ ਦਾ ਸਭ ਤੋਂ ਸਸਤਾ 5ਜੀ ਫੋਨ ਹੋਵੇਗਾ। 

3 ਰੀਅਲਮੀ ਫੋਨ ਲਾਂਚ ਹੋਣ ਦਾ ਦਾਅਵਾ
ਟਿਪਸਟਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੱਲ੍ਹ ਲਾਂਚ ਹੋਣ ਵਾਲੇ ਰੀਅਲਮੀ ਫੋਨਾਂ ’ਚ 1 ਹਜ਼ਾਰ ਚੀਨੀ ਯੁਆਨ ਤੋਂ ਘੱਟ ਕੀਮਤ ’ਚ 5ਜੀ ਸੁਪੋਰਟ ਮਿਲੇਗਾ। ਚੀਨ ਦੀ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਟੀਨਾ ’ਤੇ 3 ਨਵੇਂ ਫੋਨਾਂ ਨੂੰ ਮਾਡਲ ਨੰਬਰਾਂ- RMX2176, RMX2121 ਅਤੇ RMX2200/RMX2201 ਨਾਲ ਅਪਰੂਵ ਕੀਤਾ ਗਿਆ ਹੈ। 

RMX2176 ਮਾਡਲ ਨੰਬਰ ਦਾ ਸਬੰਧ ਰੀਅਲਮੀ ਐਕਸ7 ਜਦਕਿ ਮਾਡਲ ਨੰਬਰ RMX2121 ਦਾ ਸਬੰਧ ਰੀਅਲਮੀ ਐਕਸ 7 ਪ੍ਰੋ ਨਾਲ ਹੈ। ਉਥੇ ਹੀ ਤੀਜਾ ਫੋਨ ਜੋ ਮਾਡਲ ਨੰਬਰ RMX2200/RMX2201 ਨਾਂ ਨਾਲ ਲਿਸਟ ਹੈ ਉਸ ਵਿਚ ਸਭ ਤੋਂ ਕਮਜ਼ੋਰ ਫੀਚਰਜ਼ ਹੋਣਗੇ ਅਤੇ ਇਹ ਬ੍ਰਾਂਡ ਦਾ ਸਭ ਤੋਂ ਸਸਤਾ 5ਜੀ ਹੈਂਡਸੈੱਟ ਹੋਵੇਗਾ। ਖ਼ਬਰਾਂ ਮੁਤਾਬਕ ਇਸ ਹੈਂਡਸੈੱਟ ਨੂੰ ਵੀ-ਸੀਰੀਜ਼ ’ਚ ਲਾਂਚ ਕੀਤਾ ਜਾਵੇਗਾ ਅਤੇ ਇਹ ਰੀਅਲਮੀ ਵੀ3 ਹੋ ਸਕਦਾ ਹੈ। 

Rakesh

This news is Content Editor Rakesh