ਵਾਇਰਲੈੱਸ ਚਾਰਜਿੰਗ ਕੇਸ ਨਾਲ Realme Buds Air ਲਾਂਚ, ਜਾਣੋ ਕੀਮਤ

12/17/2019 6:08:35 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰਿਅਲਮੀ ਨੇ ਭਾਰਤ ’ਚ ਆਪਣਾ ਪਹਿਲਾ ਟਰੂ ਵਾਇਰਲੈੱਸ ਈਅਰਬਡਸ Realme Buds Air ਲਾਂਚ ਕਰ ਦਿੱਤਾ ਹੈ। Realme Buds Air ਦੀ ਲਾਂਚਿੰਗ ਨਵੀਂ ਦਿੱਲੀ ’ਚ ਆਯੋਜਿਤ ਇਕ ਈਵੈਂਟ ’ਚ ਹੋਈ। ਰਿਅਲਮੀ ਈਅਰਬਡਸ ਦੇ ਨਾਲ ਕੰਪਨੀ ਨੇ ਰਿਅਲਮੀ ਐਕਸ 2 ਸਮਾਰਟਫੋਨ ਨੂੰ ਵੀ ਭਾਰਤ ’ਚ ਲਾਂਚ ਕੀਤਾ ਹੈ ਜਿਸ ਨੂੰ ਇਸ ਤੋਂ ਪਹਿਲਾਂ ਚੀਨ ’ਚ ਲਾਂਚ ਰਿਅਲਮੀ ਐਕਸ 2 730ਜੀ ਨਾਂ ਨਾਲ ਲਾਂਚ ਕੀਤਾ ਗਿਆ ਸੀ। Realme Buds Air ਦੀ ਵਿਕਰੀ ਅੱਜ ਤੋਂ ਹੀ ਫਲਿਪਕਾਰਟ ਅਤੇ ਰਿਅਲਮੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਹੋਵੇਗੀ। ਰਿਅਲਮੀ ਬਡਸ ਏਅਰ ਯੈਲੋ, ਵਾਈਟ ਅਤੇ ਬਲੈਕ ਕਲਰ ਵੇਰੀਐਂਟ ’ਚ ਮਿਲੇਗਾ। ਇਸ ਵਿਚ ਬਲੂਟੁੱਥ 5.0 ਦੀ ਸੁਪੋਰਟ ਮਿਲੇਗੀ। ਇਸ ਦੀ ਬੈਟਰੀ ਨੂੰ ਲੈ ਕੇ 17 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਟਾਈਪ-ਸੀ ਚਾਰਜਿੰਗ ਦਿੱਤੀ ਗਈ ਹੈ। 

ਆਪਣੇ ਬਡਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਪੇਅਰਿੰਗ ਬਹੁਤ ਹੀ ਫਾਸਟ ਹੋਵੇਗੀ। ਉਦਾਹਰਣ ਦੇ ਤੌਰ ’ਤੇ ਜਿਵੇਂ ਹੀ ਤੁਸੀਂ ਇਸ ਨੂੰ ਇਸ ਦੇ ਚਾਰਜਿੰਗ ਕੇਸ ਤੋਂ ਬਾਹਰ ਕੱਢੋਗੇ ਤਾਂ ਇਹ ਪੇਅਰਡ ਡਿਵਾਈਸ ਨਾਲ ਤੁਰੰਤ ਕੁਨੈਕਟ ਹੋ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਮੌਜੂਦ ਚਿੱਪ ਐਪਸ ਦੇ ਏਅਰਪੌਡਸ ਦੀ ਚਿੱਪ W1 ਵਰਗਾ ਹੀ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਰਿਅਲਮੀ ਬਡਸ ਏਅਰ ’ਚ 12 ਐੱਮ.ਐੱਮ. ਦਾ ਬੇਸ ਬੂਸਟਿਡ ਡ੍ਰਾਈਵਰ ਹੈ। ਅਜਿਹੇ ’ਚ ਸ਼ਾਨਦਾਰ ਆਡੀਓ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਬਡਸ ’ਚ ਦੋ ਮਾਈਕ ਦਿੱਤੇ ਗਏ ਹਨ ਜਿਨ੍ਹਾਂ ’ਚ ਇਕ ਉਪਰਲੇ ਪਾਸੇ ਅਤੇ ਦੂਜਾ ਹੇਠਲੇ ਪਾਸੇ ਹੈ। ਰਿਅਲਮੀ ਦੇ ਇਸ ਬਡਸ ’ਚ ਵਰਚੁਅਲ ਅਸਿਸਟੈਂਟ ਦੀ ਵੀ ਸੁਪੋਰਟ ਹੈ। ਇਸ ਦਾ ਭਾਰ 4.2 ਗ੍ਰਾਮ ਹੈ। 

ਕੀਮਤ
Realme Buds Air ਦੀ ਕੀਮਤ ਦਾ ਅਧਿਕਾਰਤ ਐਲਾਨ ਅਜੇ ਬਾਕੀ ਹੈ ਪਰ ਲੀਕ ਰਿਪੋਰਟਾਂ ਮੁਤਾਬਕ, ਇਸ ਦੀ ਕੀਮਤ 3,999 ਰੁਪਏ ਹੈ। ਇਸ ਦੀ ਪਹਿਲੀ ਸੇਲ 23 ਦਸੰਬਰ ਨੂੰ ਹੋਵੇਗੀ।