ਚਾਰ ਰੀਅਰ ਕੈਮਰਿਆਂ ਨਾਲ ਲਾਂਚ ਹੋਇਆ Realme 6s ਸਮਾਰਟਫੋਨ

05/26/2020 7:03:23 PM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਕੰਪਨੀ ਰੀਅਲਮੀ ਨੇ 6 ਸੀਰੀਜ਼ ਦੇ ਲੇਟੈਸਟ ਡਿਵਾਈਸ 6ਐੱਸ (Realme 6s) ਨੂੰ ਯੂਰੋਪ 'ਚ ਲਾਂਚ ਕਰ ਦਿੱਤਾ ਹੈ। ਯੂਜ਼ਰਸ ਨੂੰ ਇਸ ਸਮਾਰਟਫੋਨ 'ਚ 48 ਮੈਗਾਪਿਕਸਲ ਦਾ ਕੈਮਰਾ, 4,300 ਐੱਮ.ਏ.ਐੱਚ. ਦੀ ਬੈਟਰੀ ਅਤੇ ਰੀਅਰ 'ਚ ਚਾਰ ਕੈਮਰੇ ਦਾ ਸਪੋਰਟ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਰੀਅਲਮੀ 6 ਅਤੇ ਰੀਅਲਮੀ 6 ਪ੍ਰੋ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਸੀ।

ਕੀਮਤ
ਰੀਅਲਮੀ 6ਐੱਸ ਦੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ EUR 199 (ਕਰੀਬ 16,500 ਰੁਪਏ) ਹੈ। ਇਸ ਸਮਾਰਟਫੋਨ ਨੂੰ Eclipse ਬਲੈਕ ਅਤੇ Lunar ਵ੍ਹਾਈਟ ਕਲਰ ਆਪਸ਼ਨ ਨਾਲ ਖਰੀਦਿਆ ਜਾ ਸਕੇਗਾ। ਉੱਥੇ, ਇਸ ਸਮਾਰਟਫੋਨ ਦੀ ਸੇਲ 2 ਜੂਨ ਤੋਂ ਸ਼ੁਰੂ ਹੋਵੇਗੀ।

ਸਪੈਸੀਫਿਕੇਸ਼ਨਸ
ਇਹ ਸਮਾਰਟਫੋਨ ਐਂਡ੍ਰਾਇਡ 10 'ਤੇ ਆਧਾਰਿਤ ਰੀਅਲਮੀ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ 'ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ।

ਯੂਜ਼ਰਸ ਨੂੰ ਇਸ ਸਮਾਰਟਫੋਨ 'ਚ ਕਵਾਡ ਕੈਮਰਾ ਸੈਟਅਪ ਮਿਲਿਆ ਹੈ, ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ , 2 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਮੌਜੂਦ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਉੱਥ ਇਸ ਸਮਾਰਟਫੋਨ ਦਾ ਵਜ਼ਨ 191 ਗ੍ਰਾਮ ਹੈ।

Karan Kumar

This news is Content Editor Karan Kumar