Realme ਦਾ 6 ਕੈਮਰਿਆਂ ਵਾਲਾ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

03/05/2020 4:57:59 PM

ਗੈਜੇਟ ਡੈਸਕ– ਰੀਅਲਮੀ ਨੇ ਭਾਰਤ ’ਚ ਆਪਣੀ ਨਵੀਂ ਰੀਅਲਮੀ 6 ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਸੀਰੀਜ਼ ਤਹਿਤ ਰੀਅਲਮੀ 6 ਅਤੇ ਰੀਅਲਮੀ 6 ਪ੍ਰੋ ਸਮਾਰਟਫੋਨ ਲਾਂਚ ਕੀਤੇ ਹਨ। ਰੀਅਲਮੀ 6 ਪ੍ਰੋ ਦੀ ਸ਼ੁਰੂਆਤੀ ਕੀਮਤ 16,999 ਰੁਪਏ ਹੈ। ਇਹ ਕੀਮਤ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਉਥੇ ਹੀ ਰੀਅਲਮੀ 6 ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ। ਇਹ ਕੀਮਤ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਰੀਅਲਮੀ 6 ਪ੍ਰੋ ਦੀ ਪਹਿਲੀ ਸੇਲ ਫਲਿਪਕਾਰਟ ਅਤੇ ਰੀਅਲਮੀ ਡਾਟ ਕਾਮ ’ਤੇ 13 ਮਾਰਚ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਉਥੇ ਹੀ ਰੀਅਲਮੀ 6 ਦੀ ਪਹਿਲੀ ਸੇਲ 11 ਮਾਰਚ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। 

Realme 6 ਅਤੇ Realme 6 Pro ਦੀ ਕੀਮਤ
ਰੀਅਲਮੀ 6 ਸੀਰੀਜ਼ ਦੇ ਦੋਵੇਂ ਸਮਾਰਟਫੋਨ 3 ਵੇਰੀਐਂਟ ’ਚ ਆਏ ਹਨ। ਰੀਅਲਮੀ 6 ਪ੍ਰੋ ਦੇ 6 ਜੀ.ਬੀ. ਰੈਮ+64 ਜੀ.ਬੀ. ਵਾਲੇ ਮਾਡਲ ਦੀ ਕੀਮਤ 16,999 ਰੁਪਏ, 6 ਜੀ.ਬੀ. ਰੈਮ+128 ਜੀ.ਬੀ.ਸਟੋਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੈ। ਫਲਿਪਕਾਰਟ ’ਤੇ ਇਸ ਸਮਾਰਟਫੋਨ ਦੀ ਪਹਿਲੀ ਸੇਲ ਦੌਰਾਨ ਐਕਸਿਸ ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡਸ ’ਤੇ 1,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਰੀਅਲਮੀ 6 ਦੇ 4 ਜੀ.ਬੀ. ਰੈਮ+64 ਜੀ.ਬੀ. ਵਾਲੇ ਮਾਡਲ ਦੀ ਕੀਮਤ 12,999 ਰੁਪਏ, 6 ਜੀ.ਬੀ. ਰੈਮ+128 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 14,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਹੈ। 

Realme 6 ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਪੰਚ-ਹੋਲ ਡਿਸਪਲੇਅ ਹੈ। ਫੋਨ ’ਚ MediaTek Helio G90T ਪ੍ਰੋਸੈਸਰ ਦਿੱਤਾ ਗਿਆ ਹੈ। ਰੀਅਲਮੀ 6 ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਬੈਕ ’ਚ 64 ਮੈਗਾਪਿਕਸਲ ਦਾ ਮੇਨ ਕੈਮਰਾ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ ’ਚ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼, 2 ਮੈਗਾਪਿਕਸਲ ਦਾ ਪੋਟਰੇਟ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੈ। ਫੋਨ ’ਚ 16 ਮੈਗਾਪਿਕਸਲ ਦਾ ਇਨ-ਡਿਸਪਲੇਅ ਸੈਲਪੀ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ ਏ.ਆਈ. ਬਿਊਟੀ ਮੋਡ, ਐੱਚ.ਡੀ.ਆਰ. ਸੈਲਫੀ ਮੋਡ ਦਿੱਤੇ ਗਏ ਹਨ। ਰੀਅਲਮੀ 6 ’ਚ 4,300mAh ਦੀ ਬੈਟਰੀ ਅਤੇ 30 ਵਾਟ ਫਲੈਸ਼ ਚਾਰਜਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਦੀ ਬੈਟਰੀ 60 ਮਿੰਟ ’ਚ 0 ਤੋਂ 100 ਫੀਸਦੀ ਚਾਰਜ ਹੋ ਜਾਂਦੀ ਹੈ। 

Realme 6 Pro 
ਫੋਨ ’ਚ 6.6 ਇੰਚ ਦੀ ਡਿਊਲ ਪੰਚ-ਹੋਲ ਡਿਸਪਲੇਅ ਹੈ। ਫੋਨ ’ਚ ਡਿਊਲ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਦਿੱਤਾ ਗਿਆ ਹੈ। Realme 6 Pro ਲਾਈਟਨਿੰਗ ਬਲਿਊ, ਲਾਈਟਨਿੰਗ ਓਰੇਂਜ ਕਲਰ ਆਪਸ਼ਨ ’ਚ ਮਿਲੇਗਾ। ਫੋਨ ’ਚ 90Hz ਅਲਟਰਾ ਸਮੂਦ ਡਿਸਪਲੇਅ ਦਿੱਤੀ ਗਈ ਹੈ। ਫੋਨ ਕਾਰਨਿੰਗ ਗੋਰਿਲਾ ਗਲਾਸ 5 ਨਾਲ ਪ੍ਰੋਟੈਕਟਿਡ ਹੈ। 

 

ਫੋਨ ਦੇ ਬੈਕ ’ਚ 4 ਕੈਮਰੇ ਹਨ। ਬੈਕ ’ਚ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ ਫੋਨ ਦੇ ਪਿੱਛੇ 8 ਮੈਗਾਪਿਕਸਲ ਦਾ ਅਲਟਰਾ ਵਾਈਡ-ਐਂਗਲ ਲੈੱਨਜ਼, 20x ਹਾਈਬ੍ਰਿਡ ਜ਼ੂਮ ਦੇ ਨਾਲ 12 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਅਤੇ ਮੈਕ੍ਰੋ ਲੈੱਨਜ਼ ਹੋਵੇਗਾ। ਫੋਨ ’ਚ ਅਪਗ੍ਰੇਡਿਡ Nightscape 3.0 ਦਿੱਤਾ ਗਿਆ ਹੈ। ਫੋਨ ’ਚ ਕਵਾਲਕਾਮ ਸਨੈਪਡ੍ਰੈਗਨ 720G ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ ਇਹ ਫੋਨ ਇਸਰੋ ਦੇ NAVIC ਸੈਟਲਾਈਟ ਸਿਸਟਮ ਨੂੰ ਸੁਪੋਰਟ ਕਰੇਗਾ। ਫੋਨ ’ਚ 4,300mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿਚ 30 ਵਾਟ ਦਾ ਫਲੈਸ਼ ਚਾਰਜਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ 60 ਮਿੰਟ ’ਚ ਫੁਲ ਚਾਰਜ ਹੋ ਜਾਵੇਗਾ।