ਡਿਊਲ ਕੈਮਰਾ ਸੈੱਟਅਪ ਤੇ ਨੌਚ ਡਿਸਪਲੇਅ ਨਾਲ 28 ਅਗਸਤ ਨੂੰ ਲਾਂਚ ਹੋਵੇਗਾ Realme 2

08/21/2018 12:59:35 PM

ਜਲੰਧਰ- ਰੀਅਲਮੀ ਨੇ ਆਖ਼ਿਰਕਾਰ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ ਅਗਲੇ ਨਵੇਂ ਸਮਾਰਟਫੋਨ ਰੀਅਲਮੀ 2 ਨੂੰ ਇਸ ਮਹੀਨੇ ਹੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਦਰਅਸਲ ਇਸ ਦੇ ਲਾਂਚ ਈਵੈਂਟ ਲਈ ਮੀਡੀਆ ਇਨਵਾਈਟਸ ਭੇਜਣ ਸ਼ੁਰੂ ਕਰ ਦਿੱਤੇ ਹੈ ਜਿਸ ਦੇ ਮੁਤਾਬਕ ਇਹ ਨਵਾਂ ਸਮਾਰਟਫੋਨ ਭਾਰਤ 'ਚ 28 ਅਗਸਤ ਨੂੰ ਲਾਂਚ ਹੋਵੇਗਾ।https://twitter.com/realmemobiles/status/1031768224445157376

ਗੱਲ ਕਰੀਏ ਇਸ ਦੇ ਮੀਡੀਆ ਇਨਵਾਈਟ ਦੀ ਤਾਂ ਇਸ 'ਤੇ ਫੋਨ ਦੀ ਹੱਲਕੀ ਸੀ ਝਲਕ ਦੇਖਣ ਨੂੰ ਮਿਲਦੀ ਹੈ ਜਿਸ 'ਚ ਕਿ ਇਸ ਦੇ ਡਿਸਪਲੇਅ ਦੇ ਟਾਪ 'ਤੇ ਨੌਚ ਦੇਖਣ ਨੂੰ ਮਿਲਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੰਪਨੀ ਦਾ ਪਹਿਲਾ ਅਜਿਹਾ ਸਮਾਰਟਫੋਨ ਹੋਵੇਗਾ ਜਿਸ 'ਚ ਨੌਚ ਡਿਸਪਲੇਅ ਦੀ ਖੂਬੀ ਹੋਵੇਗੀ।  

ਦੱਸ ਦੇਈਏ ਕਿ ਹਾਲ ਹੀ 'ਚ ਰੀਅਲਮੀ 2 ਸਮਾਰਟਫੋਨ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ 'ਤੇ ਲਿਸਟ ਹੋਇਆ ਸੀ, ਜਿਸ ਦੇ ਨਾਲ ਪਤਾ ਚੱਲਿਆ ਹੈ ਕਿ ਇਹ ਸਮਾਰਟਫੋਨ ਇਹ ਨਵਾਂ ਸਮਾਰਟਫੋਨ ਟਾਪ ਨੌਚ ਡਿਸਪਲੇਅ ਦੇ ਨਾਲ ਹੋਵੇਗਾ ਤੇ ਇਸ 'ਚ ਕਿਨਾਰਿਆਂ 'ਤੇ ਕਾਫ਼ੀ ਘੱਟ ਬੇਜ਼ਲਸ ਦਿੱਤੇ ਗਏ ਹਨ। ਇਸ ਦੇ ਨੌਚ 'ਤੇ ਫਰੰਟ-ਕੈਮਰਾ ਤੇ ਇਕ ਈਅਰਪੀਸ ਦਿੱਤਾ ਗਿਆ ਹੈ। ਉਥੇ ਹੀ ਬੈਕ 'ਤੇ ਇਹ ਗਲਾਸ ਡਿਜ਼ਾਇਨ ਦੇ ਨਾਲ ਹੈ ਤੇ ਰੀਅਲਮੀ 1 ਦੀ ਤਰਾਂ ਇਸ 'ਚ ਵੀ ਡਾਇਮੰਡ ਕੱਟ ਵਰਗੀ ਫਿਨੀਸ਼ਿੰਗ ਦੇਖਣ ਨੂੰ ਮਿਲਦੀ ਹੈ। 

ਇਸ ਤੋਂ ਇਲਾਵਾ ਰੀਅਲਮੀ 2 'ਚ ਬੈਕ 'ਤੇ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ ਕਿ ਕੈਮਰਾ ਤੇ LED ਫਲੈਸ਼ ਦੇ ਕਰੀਬ ਸਿਲਵਰ ਰਿੰਗ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ 'ਚ ਫਿੰਗਰਪ੍ਰਿੰਟ ਸੈਂਸਰ ਬੈਕ 'ਤੇ ਥੋੜ੍ਹਾ ਟਾਪ 'ਚ ਦੇਖਣ ਨੂੰ ਮਿਲਦਾ ਹੈ। ਉਥੇ ਹੀ ਖੱਬੇ ਪਾਸੇ ਵੱਲ ਇਕ ਸਿਮ-ਸਲਾਟ ਤੇ ਵਾਲਿਊਮ ਰਾਕਰਸ ਦੀ ਸਹੂਲਤ ਦਿੱਤੀ ਗਈ ਹੈ। ਹਾਲਾਂਕਿ ਇਸ ਲਿਸਟਿੰਗ ਨਾਲ ਇਸ ਸਮਾਰਟਫੋਨ ਦੀ ਕੀਮਤ ਤੇ ਹੋਰ ਸਪੈਸੀਫਿਕੇਸ਼ਨਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।