Realme 2 Pro ਦਾ ਕੈਮਰਾ ਹੋਵੇਗਾ ਹੁਣ ਹੋਰ ਵੀ ਬਿਹਤਰ

10/30/2018 1:02:31 PM

ਗੈਜੇਟ ਡੈਸਕ–  Realme 2 Pro ਨੂੰ ਇਸ ਹਫਤੇ ਫਰੰਟ ਕੈਮਰਾ ਅਤੇ ਬੈਟਰੀ ਆਪਟੀਮਾਈਜੇਸ਼ਨ ਦੇ ਨਾਲ ਇਕ OTA ਅਪਡੇਟ ਮਿਲਣ ਜਾ ਰਹੀ ਹੈ। ਇਸ ਤੋਂ ਇਲਾਵਾ ਰਿਅਲਮੀ 2 ਪ੍ਰੋ ਨੂੰ ਅਪਡੇਰਟ ਮਿਲਣ ਦੇ ਤੁਰੰਤ ਬਾਅਦ ਰਿਅਲਮੀ 1 ਨੂੰ ਵੀ ColorOS 5.2 ਅਪਡੇਟ ਮਿਲੇਗੀ।

ਰਿਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਟਵਿਟਰ ’ਤੇ ਪੋਸਟ ਰਾਹੀਂ ਇਨ੍ਹਾਂ ਦੋਵਾਂ ਸਮਾਰਟਫੋਨਸ ਦੀ ਅਪਡੇਟ ਦੀ ਟਾਈਮਲਾਈਨ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਪੋਸਟ ’ਚ ਇਕ ਯੂਜ਼ਰ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਇਹ ਗੱਲ ਵੀ ਦੱਸੀ ਕਿ Two-step ਨੋਟੀਫਿਕੇਸ਼ਨ ਕਲੀਅਰਿੰਗ ਪ੍ਰੋਸੈਸ ’ਚ ਆਉਣ ਵਾਲੀ ਸਮੱਸਿਆ ਨੂੰ ਵੀ ਜਲਦੀ ਹੀ ਠੀਕ ਕਰ ਲਿਆ ਜਾਵੇਗਾ। 

ਰਿਅਲਮੀ ਨੂੰ ਲਾਂਚ ਹੋਏ 5 ਮਹੀਨੇ ਹੀ ਹੋਏ ਹਨ ਅਤੇ ਇਹ ਇੰਨੇ ਘੱਟ ਸਮੇਂ ’ਚ ਕਾਫੀ ਮਸ਼ਹੂਰ ਹੋ ਗਿਆ ਹੈ। ਹਾਲ ਹੀ ’ਚ ਹੋਈ ਫਲਿਪਕਾਰਟ ਬਿਗ ਬਿਲੀਅਨ ਡੇਜ਼ ਸੇਲ ਅਤੇ ਅਮੇਜ਼ਨ ਗ੍ਰੇਟ ਇੰਡੀਅਨ ਫੈਸਟਿਵਲ ਸੇਲ ’ਚ ਕੰਪਨੀ ਨੇ ਸਿਰਫ 4 ਦਿਨਾਂ ’ਚ 1 ਬਿਲੀਅਨ ਡਿਵਾਈਸ ਵੇਚੇ ਸਨ। ਰਿਅਲਮੀ 2 ਕੰਪਨੀ ਦਾ ਹੁਣ ਤਕ ਦਾ ਸਭ ਤੋਂ ਸਫਲ ਸਮਾਰਟਫੋਨ ਰਿਹਾ ਹੈ। ਕੰਪਨੀ ਨੇ ਹਾਲ ਹੀ ’ਚ ਆਪਣਾ ਸਮਾਰਟਫੋਨ ਪੋਰਟਫੋਲੀਓ ਵਧਾਇਆ ਹੈ ਜਿਸ ਵਿਚ ਕੰਪਨੀ ਨੇ ਰਿਅਲਮੀ 2 ਪ੍ਰੋ ਅਤੇ ਰਿਅਲਮੀ ਸੀ 1 ਪੇਸ਼ ਕੀਤਾ ਹੈ। 

ਦੱਸ ਦੇਈਏ ਕਿ ਹੁਣ ਕੰਪਨੀ ਇਕ ਹੋਰ ਸਮਾਰਟਫੋਨ ਨੂੰ ਦਸੰਬਰ ’ਚ ਲਾਂਚ ਕਰਨ ਵਾਲੀ ਹੈ ਜੋ ਕਿ ਮੀਡੀਆਟੈੱਕ Helio P70 ਚਿਪਸੈੱਟ ’ਤੇ ਬੇਸਡ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ। IMC 2018 ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਿਅਲਮੀ ਦੇ ਸੀ.ਈ.ਓ. ਮਾਧਵ ਸੇਠ ਨੇ ਕਿਹਾ ਕਿ ਸਮਾਰਟਫੋਨ ਰਿਅਲਮੀ 2 ਅਤੇ 2 ਪ੍ਰੋ ਦਾ ਅਪਗ੍ਰੇਡ ਨਹੀਂ ਹੋਵੇਗਾ। ਇਹ ਇਕ ਅਲੱਗ ਡਿਵਾਈਸ ਹੋਵੇਗਾ, ਜਿਸ ਨੂੰ ਕੰਪਨੀ ਦਸੰਬਰ 2018 ਦੇ ਪਹਿਲੇ ਹਾਫ ’ਚ ਲਾਂਚ ਕਰੇਗੀ।