ਰੀਅਲਮੀ 2 ਪ੍ਰੋ ''ਚ ਆ ਰਹੀ ਬੈਟਰੀ ਡ੍ਰੇਨ ਦੀ ਸਮੱਸਿਆ, ਯੂਜ਼ਰਸ ਨੇ ਕੀਤੀ ਸ਼ਿਕਾਇਤ

12/09/2018 2:01:12 PM

ਗੈਜਟ ਡੈਸਕ- Realme ਦਾ ਸਮਾਰਟਫੋਨ Realme 2 Pro ਨੂੰ ਲਾਂਚ ਹੋਏ ਅਜੇ ਕੁਝ ਹੀ ਦਿਨ ਹੋਏ ਹਨ। ਯੂਜ਼ਰਸ ਨੂੰ ਇਹ ਫੋਨ ਕਾਫ਼ੀ ਪਸੰਦ ਵੀ ਆ ਰਿਹਾ ਹੈ। ਪਰ ਇਸ 'ਚ ਕੰਪਨੀ ਨੂੰ ਆਪਣੇ ਇਸ ਫੋਨ ਦੀ ਬੈਟਰੀ ਬੈਕਅਪ ਨੂੰ ਲੈ ਕੇ ਆ ਰਹੀ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਾਲ ਚਾਰ ਬਿਹਤਰੀਨ ਤੇ ਸਫਲ ਸਮਾਰਟਫੋਨ ਲਾਂਚ ਕਰਨ ਵਾਲੀ ਰੀਅਲਮੀ ਨੂੰ ਰੀਅਲਮੀ 2 ਪ੍ਰੋ ਦੇ ਯੂਜ਼ਰਸ ਨੇ ਟਵੀਟ ਕਰ ਇਸ ਫੋਨ ਦੀ ਬੈਟਰੀ ਬੈਕਅਪ ਦੇ ਬਾਰੇ 'ਚ ਕਈ ਪੋਸਟ ਕੀਤੇ ਤੇ ਕਿਹਾ ਕਿ ਫੋਨ ਦੀ ਬੈਟਰੀ ਡਰੇਨ ਹੋਣ ਦੀ ਮੁਸ਼ਕਲ ਨੂੰ ਛੇਤੀ ਠੀਕ ਕੀਤੀ ਜਾਵੇ।

ਕੰਪਨੀ ਨੇ ਆਪਣੇ ਯੂਜ਼ਰਸ ਦੀਆਂ ਸ਼ਿਕਾਈਤਾਂ ਨੂੰ ਤੁਰੰਤ ਅਮਲ 'ਚ ਲਿਆਉਂਦੇ ਹੋਏ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਰੀਅਲਮੀ ਨੇ ਦੱਸਿਆ ਕਿ ਫੋਨ ਦੀ ਬੈਟਰੀ ਦੇ ਜਲਦ ਡਰੇਨ ਹੋਣ ਦੇ ਪਿੱਛੇ ਦੀ ਮੁਖ ਵਜ੍ਹਾ ਉਸ 'ਚ ਮੌਜੂਦ TouchPal ਕੀ-ਬੋਰਡ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਸਮੱਸਿਆ ਨੂੰ ਹੱਲ ਕਰ ਦਿੱਤੀ ਹੈ ਤੇ ਹੁਣ ਯੂਜ਼ਰਸ ਨੂੰ ਇਸ ਦੀ ਬੈਟਰੀ ਤੋਂ ਕੋਈ ਸ਼ਿਕਾਇਤ ਨਹੀਂ ਹੋਵੇਗੀ।ਟਵਿਟਰ 'ਤੇ ਆਪਣੇ ਯੂਜ਼ਰਸ ਦੀ ਸ਼ਿਕਾਇਤ ਨੂੰ ਰਿਪਲਾਈ ਕਰਦੇ ਹੋਏ ਰੀਅਲਮੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਕੁਝ ਖਾਸ ਮੌਕਿਆਂ 'ਤੇ ਟੱਚਪੈਡ ਕੀ-ਬੋਰਡ ਕਾਫ਼ੀ ਜ਼ਿਆਦਾ ਬੈਟਰੀ ਯੂਜ਼ ਕਰਨ ਲਗਾ ਸੀ। ਇਹ ਇਕ ਬੱਗ ਜਿਸ ਨੂੰ ਹੁਣ ਫਿਕਸ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਠੀਕ ਕਰਨ ਲਈ ਯੂਜ਼ਰਸ ਲਈ ਇੱਕ ਅਪਡੇਟ ਜਾਰੀ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਅਪਡੇਟ ਤੋਂ ਬਾਅਦ ਵੀ ਜੇਕਰ ਉਨ੍ਹਾਂ ਨੂੰ ਬੈਟਰੀ ਨਾਲ ਸਬੰਧਿਤ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਇਸ ਦੀ ਜਾਣਕਾਰੀ ਕੰਪਨੀ ਨੂੰ ਦਿਓ।