15 ਮਿੰਟਾਂ ''ਚ 40 ਫੀਸਦੀ ਚਾਰਜ ਹੋਣਗੇ ਰੀਅਲਮੀ ਦੇ ਨਵੇਂ ਸਮਾਰਟਫੋਨਸ

03/01/2020 1:36:46 AM

ਗੈਜੇਟ ਡੈਸਕ—ਰੀਅਲਮੀ ਫੈਨਸ ਲਈ ਅਗਲਾ ਹਫਤਾ ਖਾਸ ਹੋਣ ਵਾਲਾ ਹੈ ਕਿਉਂਕਿ 5 ਮਾਰਚ ਨੂੰ ਕੰਪਨੀ ਵੱਲੋਂ ਕਈ ਡਿਵਾਈਸੇਜ ਲਾਂਚ ਹੋਣ ਵਾਲੇ ਹਨ। ਇਸ ਦਿਨ ਹੋਣ ਵਾਲੇ ਈਵੈਂਟ 'ਚ ਰੀਅਲਮੀ 6 ਸੀਰੀਜ਼ ਦੇ ਸਮਾਰਟਫੋਨਸ ਤੋਂ ਇਲਾਵਾ ਕੰਪਨੀ ਦਾ ਪਹਿਲਾ ਫਿਟਨੈੱਸ ਟ੍ਰੈਕਰ ਰੀਅਲਮੀ ਬੈਂਡ ਵੀ ਲਾਂਚ ਹੋਵੇਗਾ। ਡਿਵਾਈਸੇਜ ਨਾਲ ਜੁੜੀਆਂ ਕਈ ਲੀਕਸ ਪਹਿਲੇ ਵੀ ਸਾਹਮਣੇ ਆ ਚੁੱਕੀਆਂ ਹਨ ਅਤੇ ਕੰਪਨੀ ਨੇ ਵੀ ਕਈ ਫੀਚਰਸ ਟੀਜ਼ ਕੀਤੇ ਹਨ। ਫੋਨਸ ਦੀ ਨਵੀਂ ਫਾਸਟ ਚਾਰਜਿੰਗ ਤਕਨਾਲੋਜੀ ਵੀ ਇਨ੍ਹਾਂ 'ਚੋਂ ਇਕ ਹੈ।

ਰੀਅਲਮੀ 6 ਅਤੇ ਰੀਅਲਮੀ 6 ਪ੍ਰੋ ਦੋਵਾਂ 'ਚ ਹੀ 30ਵਾਟ ਫਾਸਟ ਚਾਰਜਿੰਗ ਦਾ ਸਪੋਰਟ ਯੂਜ਼ਰਸ ਨੂੰ ਦਿੱਤਾ ਜਾਵੇਗਾ। ਰੀਅਲਮੀ ਦਾ ਕਹਿਣਾ ਹੈ ਕਿ ਇਸ ਤਕਨਾਲੋਜੀ ਦੀ ਮਦਦ ਨਾਲ ਸਮਾਰਟਫੋਨਸ ਨੂੰ 15 ਮਿੰਟ 'ਚ ਹੀ 40 ਫੀਸਦੀ ਤਕ ਚਾਰਜ ਕੀਤਾ ਜਾ ਸਕੇਗਾ। 30ਵਾਟ ਫਲੈਸ਼ ਚਾਰਜ ਤਕਨਾਲੋਜੀ ਰੀਅਲਮੀ 5 ਸੀਰੀਜ ਦੇ ਸਕਸੈਸਰ ਲਈ ਵੱਡੀ ਅਪਗ੍ਰੇਡ ਹੈ ਕਿਉਂਕਿ ਰੀਅਲਮੀ 5 'ਚ 10ਵਾਟ ਫਾਸਟ ਚਾਰਜਿੰਗ ਤਕਨਾਲੋਜੀ ਦਾ ਸਪੋਰਟ ਦਿੱਤਾ ਗਿਆ ਸੀ। ਉੱਥੇ ਰੀਅਲਮੀ 5ਪ੍ਰੋ 'ਚ VOOC 3.0 ਫਾਸਟ ਚਾਰਜ ਦਾ ਸਪੋਰਟ ਮਿਲਦਾ ਹੈ।

ਮਿਲ ਸਕਦੇ ਹਨ ਅਜਿਹੇ ਫੀਚਰਸ
ਨਵੀਂ ਸੀਰੀਜ਼ ਦੇ ਦੋਵਾਂ ਹੀ ਡਿਵਾਈਸ 'ਚ ਕੰਪਨੀ ਵੱਲੋਂ 30ਵਾਟ ਫਾਸਟ ਚਾਰਜਿੰਗ ਦਿੱਤੀ ਜਾ ਰਹੀ ਹੈ। ਹਾਲਾਂਕਿ, ਬਾਕੀ ਫੀਚਰਸ ਦੇ ਮਾਮਲੇ 'ਚ ਦੋਵਾਂ ਡਿਵਾਈਸੇਜ਼ 'ਚ ਫਰਕ ਹੈ। ਰੀਅਲਮੀ 6 ਅਤੇ ਰੀਅਲਮੀ 6 ਪ੍ਰੋ ਦੋਵਾਂ 'ਚ ਹੀ ਪੰਚ ਹੋਲ ਡਿਸਪਲੇਅ ਦਿੱਤੀ ਗਈ ਹੈ ਪਰ ਸਟੈਂਡਰਡ ਵਰਜ਼ਨ 'ਚ ਸਿੰਗਲ ਫਰੰਟ ਕੈਮਰਾ ਅਤੇ ਉੱਥੇ ਪ੍ਰੋ ਵਰਜ਼ਨ 'ਚ ਡਿਊਲ ਸੈਲਫੀ ਕੈਮਰਾ ਯੂਜ਼ਰਸ ਨੂੰ ਡਿਸਪਲੇਅ ਦੇ ਸੱਜੇ ਪਾਸੇ ਦਿੱਤਾ ਜਾਵੇਗਾ। ਰੀਅਲਮੀ 6 'ਚ ਹੀਲੀਓ ਜੀ90 ਅਤੇ ਰੀਅਲਮੀ 6ਪ੍ਰੋ 'ਚ ਸਨੈਪਡਰੈਗਨ 720ਜੀ ਚਿਪਸੈੱਟ ਦਿੱਤਾ ਜਾ ਸਕਦਾ ਹੈ।

ਇੰਨੀ ਹੋ ਸਕਦੀ ਹੈ ਕੀਮਤ
ਕੰਪਨੀ ਇਨ੍ਹਾਂ ਸਮਾਰਟਫੋਨਸ ਨੂੰ ਆਨਲਾਈਨ ਤੋਂ ਇਲਾਵਾ ਆਫਲਾਈਨ ਸਟੋਰਸ 'ਤੇ ਵੀ ਪੇਸ਼ ਕਰੇਗੀ। ਰਿਪੋਰਟਸ ਦੀ ਮੰਨੀਏ ਤਾਂ ਰੀਅਲਮੀ 6 ਪ੍ਰੋ ਨੂੰ 15,000 ਰੁਪਏ ਤੋਂ 20,000 ਰੁਪਏ ਵਿਚਾਲੇ ਲਾਂਚ ਕੀਤਾ ਜਾਵੇਗਾ। ਉੱਥੇ ਸਟੈਂਡਰਡ ਰੀਅਲਮੀ ਨੂੰ 12,000 ਤੋਂ 15000 ਰੁਪਏ ਵਿਚਾਲੇ ਪ੍ਰਾਈਸ ਟੈਗ ਦਿੱਤਾ ਜਾ ਸਕਦਾ ਹੈ। ਦੋਵਾਂ ਹੀ ਸਮਾਰਟਫੋਨਸ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ ਹੋਵੇਗਾ, ਹਾਲਾਂਕਿ ਕਵਾਡ ਕੈਮਰਾ ਸੈਟਅਪ 'ਚ ਬਾਕੀ ਸੈਂਸਰ ਵੱਖ-ਵੱਖ ਹੋ ਸਕਦੇ ਹਨ। ਰੀਅਲਮੀ ਦਾ ਪਹਿਲਾ ਫਿਟਨੈੱਸ ਬੈਂਡ ਵੀ ਇਨ੍ਹਾਂ ਡਿਵਾਈਸੇਜ ਨਾਲ ਲਾਂਚ ਹੋਣ ਵਾਲਾ ਹੈ।

Karan Kumar

This news is Content Editor Karan Kumar