CES 2020: tic-tac-toe ਗੇਮ ਖੇਡਦਾ ਦਿਸਿਆ Reachy ਰੋਬੋਟ

01/07/2020 1:30:31 PM

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (ਸੀ.ਈ.ਐੱਸ. 2020) ਨੂੰ ਇਸ ਸਾਲ 7 ਜਨਵੀ ਤੋਂ 10 ਜਨਵਰੀ ਤਕ ਅਮਰੀਕਾ ਦੇ ਸੂਬੇ ਨੇਵਾਦਾ ’ਚ ਸਥਿਤ ਲਾਸ ਵੇਗਾਸ ਕਨਵੈਨਸ਼ਨ ਸੈਂਟਰ ’ਚ ਆਯੋਜਿਤ ਕੀਤਾ ਗਿਆ ਹੈ। ਪ੍ਰੋਗਰਾ ਇਲੈਕਟ੍ਰੋਨਿਕਸ ਉਤਪਾਦ ਪਹਿਲੀ ਵਾਰ ਦੁਨੀਆ ਸਾਹਮਣੇ ਲਿਆਂਦੇ ਜਾਣਗੇ। ਇਸ ਵਾਰ ਸੀ.ਈ.ਐੱਸ. 2020 ’ਚ ਸਪੋਰਟਸ, ਹੈਲਥ, ਲਾਈਫ ਸਟਾਈਲ, ਹੋਮ ਐਂਡ ਫੈਮਿਲੀ, 3ਡੀ ਪ੍ਰਿੰਟਿੰਗ, ਐਜੂਕੇਸ਼ਨ ਡਰੋਨਸ ਆਦਿ ਵਰਗੀਆਂ ਕੈਟਾਗਰੀਜ਼ ’ਤੇ ਖਾਸ ਫੋਕਸ ਕੀਤਾ ਗਿਆ ਹੈ। 

ਫਰਾਂਸ ਦੀ ਪੋਲਨ ਰੋਬੋਟਿਕਸ ਨੇ ਪ੍ਰੋਗਰਾਮ ’ਚ ਰੀਚੀ ਰੋਬੋਟ ਨੂੰ ਸ਼ੋਅਕੇਸ ਕੀਤਾ ਹੈ। ਪ੍ਰੋਗਰਾਮ ’ਚ ਇਹ ਰੋਬੋਟ ਟਿਕ-ਟੈਕ-ਟੋ ਗੇਮ ਖੇਡਦਾ ਦੇਖਿਆ ਜਾ ਸਕਦਾ ਹੈ। ਰੀਚੀ ਇਕ ਓਪਨ ਸੋਰਸ ਰੋਬੋਟ ਹੈ, ਜਿਸ ਦੇ ਬੇਸ ਵੇਰੀਐਂਟ ਦੀ ਕੀਮਤ 9 ਹਜ਼ਾਰ ਅਮਰੀਕੀ ਡਾਲਰ (6.48 ਲੱਖ ਰੁਪਏ) ਤੋਂ ਟਾਪ ਵੇਰੀਐਂਟ (12.25 ਲੱਖ ਰੁਪਏ) ਤਕ ਜਾਂਦੀ ਹੈ।