RDP ਨੇ ਪੇਸ਼ ਕੀਤਾ 14.1 ਇੰਚ ਦਾ ThinBook 1403p ਲੈਪਟਾਪ

11/22/2017 5:52:54 PM

ਜਲੰਧਰ- ਦੇਸ਼ ਦੀ ਪ੍ਰਮੁੱਖ ਆਈ. ਟੀ ਹਾਰਡਵੇਯਰ ਅਤੇ ਮੋਬਿਲਿਟੀ ਮੈਨਿਊਕਚਰਿੰਗ ਕੰਪਨੀ ਆਰ. ਡੀ. ਪੀ ਨੇ ਸੋਮਵਾਰ ਨੂੰ ਇਕ ਨਵਾਂ 14.1 ਇੰਚ ਦਾ ਲੈਪਟਾਪ 'ਥਿਨਬੁੱਕ 1430ਪੀ' 11,999 ਰੁਪਏ (ਜੀ.ਐੱਸ. ਟੀ. ਇਲਾਵਾ) 'ਚ ਉਤਾਰਿਆ, ਜਿਸ 'ਚ ਵਿੰਡੋਜ਼ 10 ਪ੍ਰੋ ਓ. ਐੱਸ ਪ੍ਰੀਲੋਡਡ ਹੈ।

ਕੰਪਨੀ ਨੇ ਇਕ ਬਿਆਨ 'ਚ ਸੋਮਵਾਰ ਨੂੰ ਕਿਹਾ ਕਿ ਥਿਨਬੁਕ ਪੀ 1430ਪੀ 'ਚ ਇੰਟੈੱਲ ਏਟਾਮ ਐਕਸ5-ਜ਼ੈੱਡ 8350 ਪ੍ਰੋਸੈਸਰ ਦੇ ਨਾਲ ਦੋ ਜੀ. ਬੀ. ਰੈਮ ਅਤੇ 32 ਜੀ. ਬੀ. ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ. ਕਾਰਡ ਰਾਹੀਂ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਇਹ ਡਿਵਾਇਸ ਬੇਹੱਦ ਪਤਲਾ ਅਤੇ ਹਲਕਾ ਹੈ, ਜਿਸ ਦਾ ਭਾਰ 1.36 ਕਿੱਲੋਗ੍ਰਾਮ ਹੈ। ਇਸ 'ਚ 10,000 ਐਮ. ਏ. ਐੱਚ ਦੀ ਬੈਟਰੀ ਲੱਗੀ ਹੈ, ਜਿਸ ਨੂੰ ਇਕ ਵਾਰ ਚਾਰਜ ਕਰਨ 'ਤੇ ਲੈਪਟਾਪ 8.5 ਘੰਟੇ ਚੱਲਦਾ ਹੈ।