ਹੁਣ Performance ਦੇ ਆਧਾਰ ''ਤੇ ਗੂਗਲ Play ਸਟੋਰ ਐਪਸ ਨੂੰ ਦੇਵੇਗੀ ਰੈਕਿੰਗ

08/06/2017 11:12:29 PM

ਜਲੰਧਰ— ਗੂਗਲ ਪਲੇਅ ਸਟੋਰ 'ਤੇ ਰੋਜ਼ਾਨਾ ਹਜ਼ਾਰਾਂ ਐਪਲੀਕੈਸ਼ਨਜ਼ ਜੋੜੇ ਜਾਂਦੇ ਹਨ, ਜਿਸ 'ਚ ਲੋਕਪ੍ਰਸਿੱਧ ਐਪਸ 'ਚ ਮਿਲਦੇ-ਜੁਲਦੇ ਐਪਸ ਵੀ ਸ਼ਾਮਲ ਹਨ, ਜੋ ਅਕਸਰ ਕਰੈਸ਼ ਹੋ ਜਾਂਦੇ ਹਨ ਅਤੇ ਸਮਾਰਟਫੋਨ ਦੀ ਬੈਟਰੀਆਂ ਨੂੰ ਖਰਾਬ ਕਰਦੇ ਹਨ। ਇਸ ਦੇ ਤਹਿਤ ਕੰਪਨੀ ਨੇ ਇਹ ਐਲਾਨ ਕੀਤਾ ਹੈ ਕਿ ਉਹ ਪਲੇਅ ਸਟੋਰ ਤੋਂ ਬਲਾਟ ਨੂੰ ਘੱਟ ਕਰਨ ਦੀ ਕੋਸ਼ਿਸ਼ ਦੇ ਤਹਿਤ ਆਪਣੇ ਸਰਚ ਅਤੇ ਡੀਸਕਰਵੀ ਐਲਗੋਰਿਥਮ 'ਚ ਬਦਲਾਅ ਕਰੇਗੀ ਅਤੇ ਪ੍ਰਦਰਸ਼ਨ ਦੇ ਆਧਾਰ 'ਤੇ ਐਪਲੀਕੈਸ਼ਨ ਨੂੰ ਰੈਕਿੰਗ ਕਰੇਗੀ।
ਇਕ ਰਿਪੋਰਟ ਮੁਤਾਬਕ ਇਹ ਕਿਹਾ ਗਿਆ ਹੈ ਕਿ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਐਪਲੀਕੈਸ਼ਨਸ ਨੂੰ ਪਲੇਅ ਸਟੋਰ 'ਚ ਹਾਈ ਰੈਕਿੰਗ ਦਿੱਤੀ ਜਾਵੇਗੀ ਅਤੇ ਉਨ੍ਹਾਂ ਐਪਲੀਕੈਸ਼ਨਸ ਦੀ ਰੈਕਿੰਗ ਘੱਟਾ ਦਿੱਤੀ ਜਾਵੇਗੀ, ਜਿਸ 'ਚ ਬੱਗ  ਜਾਂ ਪ੍ਰਦਰਸ਼ਨ ਸਬੰਧੀ ਹੋਰ ਅੰਤਰ ਹੋਣਗੇ।