ਵਟਸਐਪ ਦੇ ਐਂਡ੍ਰਾਇਡ ਬੀਟਾ ਵਰਜ਼ਨ ''ਤੇ ਆਇਆ QR ਕੋਡ ਪੇਮੈਂਟਸ ਫੀਚਰ

03/26/2018 4:32:22 PM

ਜਲੰਧਰ- ਵਟਸਐਪ ਦੇ UPI ਫੀਚਰ ਦਾ ਯੂਜ਼ਰਸ ਨੂੰ ਫਰਵਰੀ ਮਹੀਨੇ ਤੋਂ ਇੰਤਜ਼ਾਰ ਸੀ। ਹੁਣ ਇਹ ਪੇਮੈਂਟ ਫੀਚਰ ਲੇਟੈਸਟ ਐਂਡ੍ਰਾਇਡ ਬੀਟਾ ਵਰਜਨ 'ਤੇ ਰੋਲ ਆਊਟ ਹੋ ਗਿਆ ਹੈ। ਐਂਡ੍ਰਾਇਡ ਬੀਟਾ ਵਰਜਨ ਦੇ ਵਟਸਐਪ 'ਤੇ UPI ਕੋਡ ਪੇਮੈਂਟ ਆਪਸ਼ਨ ਉਪਲੱਬਧ ਕਰਾ ਦਿੱਤਾ ਗਿਆ ਹੈ। ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ ਕਿ ਇਸ ਫੀਚਰ ਦੀ ਮਦਦ ਨਾਲ QR ਕੋਡ ਸਕੈਨ ਕਰਨ 'ਤੇ ਪੇਮੈਂਟ ਕੀਤੀ ਜਾ ਸਕੇਗੀ। ਇਸ ਨਾਲ ਪੇਮੈਂਟ ਕੀਤੀ ਜਾ ਸਕੇਗੀ। ਇਸ ਤੋਂ ਪੇਮੈਂਟ ਕਰਨਾ ਆਸਾਨ ਹੋ ਜਾਵੇਗਾ। 
ਕੀ ਆਵੇਗਾ ਨਵਾਂ ਫੀਚਰ? 

ਵਟਸਐਪ ਦੇ ਲੇਟੈਸਟ ਐਂਡ੍ਰਾਇਡ ਬੀਟਾ ਵਰਜਨ 2.18.93 'ਤੇ QR ਕੋਡ ਫੀਚਰ ਉਪਲੱਬਧ ਕਰਵਾਇਆ ਗਿਆ ਹੈ। ਇਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਜੇਕਰ ਆਪਣੇ-ਆਪਣੇ ਵਟਸਐਪ ਪੇਮੈਂਟ ਆਪਸ਼ਨ ਨੂੰ ਪਹਿਲਾਂ ਤੋਂ ਇਨੇਬਲ ਕੀਤਾ ਹੋਇਆ ਹੈ, ਤਾਂ ਤੁਸੀਂ ਸੈਟਿੰਗਸ 'ਚ ਪੇਮੈਂਟਸ ਆਪਸ਼ਨ 'ਚ ਜਾ ਸਕਦੇ ਹੋ। ਪਹਿਲਾ ਆਪਸ਼ਨ UPI ID ਦਾ ਹੋਵੇਗਾ ਅਤੇ ਦੂਜਾ ਸਕੈਨ QR ਕੋਡ ਦਾ ਆਪਸ਼ਨ ਹੋਵੇਗਾ। ਦੂਜੇ ਆਪਸ਼ਨ ਦਾ ਚੋਣ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕਿਓ. ਆਰ. ਕੋਡ ਸਕੈਨਿੰਗ ਆ ਜਾਵੇਗੀ। ਇਸ ਤੋਂ ਬਾਅਦ ਤੁਹਾਡੇ ਕੋਲੋ ਪੁੱਛਿਆ ਜਾਵੇਗਾ ਕਿ ਤਸੀਂ ਕਿੰਨੀ ਰਾਸ਼ੀ ਭੇਜਣਾ ਚਾਹੁੰਦੇ ਹੋ? ਇਸ ਦੇ ਨਾਲ ਤੁਹਾਡੇ ਕੋਲ ਵੈਰੀਫਿਕੇਸ਼ਨ ਦੇ ਲਈ UPI ਫਿਰ ਵੀ ਮੰਗਿਆ ਜਾਵੇਗਾ। 

ਸੈਂਡ ਟੂ UPI ID ਫੀਚਰ ਵੀ ਉਪੱਲਬਧ - 
ਵਟਸਐਪ ਪੇਮੈਂਟ ਫੀਚਰ ਨੂੰ ਫਰਵਰੀ 'ਚ ਐਂਡ੍ਰਾਇਡ ਯੂਜ਼ਰਸ ਦੇ ਲਈ ਉਪਲੱਬਧ ਕਰਵਾਇਆ ਗਿਆ ਸੀ। ਯੂ. ਪੀ. ਆਈ. ਆਧਾਰਿਤ ਪੇਮੈਂਟ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਕੰਟੈਕਟ ਲਿਸਟ 'ਚ ਲੋਕਾਂ ਨੂੰ ਪੈਸੇ ਭੇਜ ਸਕਦੇ ਹੋ। ਇਸ ਫੀਚਰ ਦੇ ਰੋਲ ਆਊਟ ਤੋਂ ਬਾਅਦ ਪੇ. ਟੀ. ਐੱਮ. ਨੇ ਵਟਸਐਪ 'ਤੇ UPI ID ਪੇਮੈਂਟ ਆਪਸ਼ਨ ਨੂੰ ਰੋਲ ਆਊਟ ਕੀਤਾ ਸੀ। ਇਸ ਫੀਚਰ ਨੂੰ ਸੈਂਡ ਟੂ ਯੂ. ਪੀ. ਆਈ. ਆਈ. ਡੀ. ਦਾ ਨਾਮ ਦਿੱਤਾ ਸੀ। ਇਸ ਫੀਚਰ ਦੇ ਤਹਿਤ ਯੂਜ਼ਰਸ ਸਿੱਧਾ ਯੂ. ਪੀ. ਆਈ. ਆਈ. ਡੀ. 'ਤੇ ਹੀ ਪੈਸੇ ਭੇਜ ਸਕੋਗੇ। ਇਕ ਦਿਨ 'ਚ ਵਟਸਐਪ ਯੂ. ਪੀ. ਆਈ. ਦੇ ਰਾਹੀਂ 20 ਯੂ. ਪੀ. ਆਈ. ਪੇਮੈਂਟ ਅਤੇ 1 ਲੱਖ ਰੁਪਏ ਤੱਕ ਭੇਜੇ ਜਾ ਸਕਦੇ ਹਨ। 

ਜੇਕਰ ਤੁਸੀਂ ਵਟਸਐਪ ਕਿਊ. ਆਰ. ਕੋਡ ਪੇਮੈਂਟ ਆਪਸ਼ਨ ਦਾ ਵਟਸਐਪ 'ਤੇ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਗੂਗਲ ਪਲੇਅ ਸਟੋਰ 'ਤੇ ਜਾ ਕੇ ਲੇਟੈਸਟ ਵਰਜਨ 2.18.93 ਡਾਊਨਲੋਡ ਕਰਨਾ ਹੋਵੇਗੀ। ਹੁਣ ਦੇ ਲਈ ਇਹ ਫੀਚਰ ਸਿਰਫ ਬੀਟਾ ਯੂਜ਼ਰਸ ਦੇ ਲਈ ਉਪਲੱਬਧ ਹੈ। ਉਮੀਦ ਹੈ ਕਿ ਇਸ ਨੂੰ ਜਲਦ ਹੀ ਐਪ ਦੇ ਸਟੇਬਲ ਵਰਜਨ 'ਤੇ ਵੀ ਉਪੱਲਬਧ ਕਰਾਇਆ ਜਾਵੇਗਾ।