PUBG ਗੇਮ ਦਾ ਮਜ਼ਾ ਹੋਵੇਗਾ ਦੁੱਗਣਾ, ਸ਼ਾਮਲ ਹੋਵੇਗਾ ਇਹ ਖਾਸ ਮੈਪ

12/13/2018 5:07:08 PM

ਗੈਜੇਟ ਡੈਸਕ- Tencent Games 20 ਦਸੰਬਰ ਨੂੰ ਨਵੀਂ 0.10.0 ਵਰਜਨ ਅਪਡੇਟ ਰੋਲ-ਆਊਟ ਕਰਨ ਵਾਲੀ ਹੈ। ਇਸ ਅਪਡੇਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਕੰਪਨੀ ਇਸ 'ਚ ਲੇਟੈਸਟ Vekendi ਮੈਪ ਵੀ ਦੇਣ ਵਾਲੀ ਹੈ। ਪਿਛਲੇ ਕੁਝ ਸਮੇਂ ਤੋਂ Player Unknown's Battlegrounds ਮਤਲਬ PUBG 'ਚ ਸਭ ਤੋਂ ਹਾਟ ਟਾਪਿਕ ਨਵਾਂ Vikendi ਮੈਪ ਬਣਿਆ ਹੋਇਆ ਹੈ।
ਫਿਲਹਾਲ ਇਹ ਨਵਾਂ ਮੈਪ ਸਿਰਫ P3 ਵਰਜਨ ਲਈ ਪੇਸ਼ ਕੀਤਾ ਗਿਆ ਹੈ ਤੇ ਜਲਦ ਹੀ ਇਸ ਨੂੰ PUBG Mobile, PS4 ਅਤੇ Xbox ਲਈ ਵੀ ਲਾਂਚ ਕੀਤਾ ਜਾਵੇਗਾ। P3 'ਚ ਫਿਲਹਾਲ ਇਹ ਮੈਪ ਸਿਰਫ ਟੈਸਟ ਸਰਵਰ ਲਈ ਉਪਲੱਬਧ ਹੈ, ਜੋ ਕਿ ਮੇਨ ਗੇਮ ਤੋਂ ਵੱਖ ਹੈ।
ਤੁਹਾਨੂੰ ਦੱਸ ਦੇਈਏ ਦੀ ਇਹ ਨਵਾਂ ਮੈਪ ਸਾਈਜ਼ 'ਚ 6x6 ਕਿਲੋਮੀਟਰ ਹੈ। ਇਸ 'ਚ ਇਕ ਨਵੀਂ Snowmobile ਨਾਂ ਦੀ ਗੱਡੀ ਵੀ ਜੋੜੀ ਗਈ ਹੈ। ਇਸ ਗੱਡੀ ਨੂੰ ਜੋੜਨਾ ਇਸ ਲਈ ਜਰੂਰੀ ਸੀ ਕਿਉਂਕਿ Vekendi ਇਕ Snow ਮੈਪ ਹੈ, ਜਿਸ 'ਚ ਹਰ ਪਾਸੇ ਬਰਫ ਹੀ ਬਰਫ ਹੋਵੇਗੀ। ਅਜਿਹੇ 'ਚ ਨਾਰਮਲ ਗੱਡੀ ਦੇ ਟਾਇਰ ਸਲਿਪ ਕਰ ਸਕਦੇ ਹਨ। ਇਹੀ ਕਾਰਨ ਹੈ ਕੀ “encent ਨੇ ਇਸ ਗੇਮ 'ਚ ਇਕ ਸਪੈਸ਼ਲ Snow Vehicle ਵੀ ਜੋੜਿਆ ਹੈ।ਮੈਪ ਤੋਂ ਇਲਾਵਾ ਅਪਡੇਟ 'ਚ ਹੋਰ ਵੀ ਕਈ ਬਦਲਾਵ ਕੀਤੇ ਗਏ ਹਨ। ਚੇਂਜਲਾਗ ਦੇ ਮੁਤਾਬਕ ਗੇਮ 'ਚ ਨਵਾਂ weather ਮੋਡ ਵੀ ਜੋੜਿਆ ਗਿਆ ਹੈ। Vikendi Spawn island 'ਚ ਸਨੋਬਾਲ ਫਾਈਟ ਤੇ ਪਲੇਅਰਸ ਦੇ ਲੇਆਊਟ 'ਚ ਲੰਬੇ ਹੱਥ ਜੋੜੇ ਗਏ ਹੈ। ਅਪਡੇਟ ਗੇਮ 'ਚ ਕਈ ਥੀਮੇਟਿਕ ਬਦਲਾਅ ਵੀ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਅਪਡੇਟ 'ਚ Arabic ਭਾਸ਼ਾ ਸਪੋਰਟ ਵੀ ਜੋੜੀ ਗਈ ਹੈ ਤੇ ਹੁਣ ਚੈਟ ਸਿਸਟਮ ਪਹਿਲਾਂ ਤੋਂ ਘੱਟ ਮੈਮੋਰੀ ਇਸਤੇਮਾਲ ਕਰੇਗਾ। ਗੇਮ 'ਚ ਹੁਣ ਪਲੇਅਰਸ ਕਵਿੱਕ ਚੈਟ 'ਚ ਪਹਿਲਾਂ ਤੋ ਜ਼ਿਆਦਾ ਕਮਾਂਡ ਯੂਜ਼ ਕਰ ਸਕਦੇ ਹਨ।