PUBG ਮੋਬਾਈਲ ਸੀਜਨ 3 ਦੀ ਰੀ-ਕੈਪ ਵੀਡੀਓ ਹੋਈ ਰੀਲੀਜ਼

12/13/2018 12:28:44 PM

ਗੈਜੇਟ ਡੈਸਕ- PUBG Mobile ਦਾ ਸੀਜਨ 3 ਖਤਮ ਹੋ ਗਿਆ ਹੈ ਤੇ ਹਰ ਵਾਰ ਦੀ ਤਰ੍ਹਾਂ ਗੇਮ ਦੇ ਡਿਵੈੱਲਪਰ Tencent Games ਨੇ ਇਸ ਸੀਜਨ ਦੇ ਪੂਰੇ ਸਟੇਟਸ ਦੀ ਵੀਡੀਓ ਬਣਾਈ ਹੈ, ਜਿਸ 'ਚ ਹਰ ਚੀਜ ਦੇ ਨੰਬਰਸ ਦੱਸੇ ਗਏ ਹਨ। ਇਨ੍ਹਾਂ 'ਚ ਗਨ ਤੋਂ ਕੀਤੇ ਕੁੱਲ ਕਿਲਸ ਤੋਂ ਲੈ ਕੇ ਨਾਈਟ ਮੋਡ ਦੇ ਬਾਰੇ 'ਚ ਕੁਝ ਫੈਕਟਸ ਵੀ ਸ਼ਾਮਲ ਹਨ।
55 ਸੈਕਿੰਡ ਦੇ ਇਸ ਵੀਡੀਓ 'ਚ Sanhok ਮੈਪ ਨੂੰ ਸਭ ਤੋਂ ਜ਼ਿਆਦਾ ਯੂਜ਼ ਕੀਤਾ ਗਿਆ ਲੈਂਡਿੰਗ ਸਪਾਟ ਦੱਸਿਆ ਗਿਆ ਹੈ। ਇਸ ਲੋਕੇਸ਼ਨਸ 'ਚ Boot Camp, Paradise Resort ਤੇ Ruins ਸ਼ਾਮਲ ਹਨ। ਵੀਡੀਓ 'ਚ Sanhok ਮੈਪ 'ਚ ਮਿਲਣ ਵਾਲੀ QBZ ਅਸਾਲਟ ਰਾਈਫਲ ਤੋਂ ਕੁੱਲ 825,336,302 players ਨੂੰ ਮਾਰਿਆ ਗਿਆ ਹੈ ਤੇ 942,686,219 ਚਿਕਨ ਡਿਨਰ ਕੀਤੇ ਗਏ ਹਨ।

DMR-ਟਾਈਪ ਗਨ QBU ਨੂੰ ਯੂਜ਼ ਕਰ Sanhok ਮੈਪ 'ਚ ਕੁੱਲ 38,546,051 ਪਲੇਅਰਸ ਨੂੰ ਮਾਰਿਆ ਗਿਆ ਹੈ ਅਤੇ 92,076,076 ਚਿਕਨ ਡਿਨਰ ਕੀਤੇ ਗਏ ਹਨ। ਇਸ 'ਚ ਹਾਲ ਹੀ 'ਚ ਫਲੇਅਰ ਗਨ ਨੂੰ ਲਿਆਇਆ ਗਿਆ ਸੀ, ਜਿਸ ਦਾ ਇਸਤੇਮਾਲ ਕਰ ਰੇਅਰ ਆਈਟਮ ਤੇ ਲੁਟ ਮਿਲਦੀ ਹੈ। ਸੀਜ਼ਨ 3 'ਚ 15,024,806 ਤੋਂ ਜ਼ਿਆਦਾ ਫਲੇਅਰ ਗਨ ਫਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਈਟ ਮੋਡ 'ਚ ਵੀ 213,312,722 ਤੋਂ ਜ਼ਿਆਦਾ ਗੇਮ ਖੇਡੀਆਂ ਤੇ ਜਿੱਤੀਆਂ ਗਈਆਂ ਹਨ। ਕਈ ਪਲੇਅਰਸ ਨੂੰ ਲੇਟ ਕੇ ਖੇਡਣਾ ਤੇ ਕਿਲਸ ਲੈਣਾ ਬੇਹੱਦ ਪਸੰਦ ਹੁੰਦਾ ਹੈ ਤੇ ਇਸ ਸੀਜਨ 'ਚ ਅਜਿਹੇ ਪਲੇਅਰਸ ਨੇ ਕੁਲ 121,036,593 ਪਲੇਅਰਸ ਮਾਰੇ ਹਨ।
ਗੇਮ 'ਚ ਸਨਾਈਪਿੰਗ ਕਰ ਕੁੱਲ 29,366,593 ਪਲੇਅਰਸ ਨੇ ਆਪਣੀ ਜਾਨ ਗਵਾਈ ਹੈ। ਸਿਰਫ ਗਨ ਹੀ ਨਹੀਂ ਸਗੋਂ ਪਲੇਅਰਸ ਨੇ ਫਰਾਇੰਨ ਪੈਨ ਨਾਲ ਵੀ 78,099,256 ਪਲੇਅਰਸ ਨੂੰ ਮਾਰਿਆ ਹੈ।