PUBG Mobile ਸੀਜ਼ਨ 10 ਦੀ ਡਿਟੇਲ ਲੀਕ, ਸ਼ਾਮਲ ਹੋਣਗੀਆਂ ਕਈ ਨਵੀਆਂ ਚੀਜ਼ਾਂ

10/31/2019 12:11:41 PM

ਗੈਜੇਟ ਡੈਸਕ– ਪਬਜੀ ਮੋਬਾਇਲ ਫਿਲਹਾਲ ਆਪਣੇ ਸੀਜ਼ਨ 9 ’ਚ ਹੈ ਅਤੇ ਸੀਜ਼ਨ 10 ਫਿਲਹਾਲ ਸ਼ੁਰੂ ਨਹੀਂ ਹੋਇਆ। ਹੁਣ ਪਬਜੀ ਮੋਬਾਇਲ ਸੀਜ਼ਨ 10 ਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਥੇ ਸਾਨੂੰ ਇਸ ਆਉਣ ਵਾਲੇ ਨਵੇਂ ਸੀਜ਼ਨ ਦੇ ਬੈਟਲ ਪਾਸ, ਸਕਿਨਸ ਅਤੇ ਕੁਝ ਹੋਰ ਡਿਟੇਲ ਬਾਰੇ ਪਤਾ ਲੱਗਾ ਹੈ। ਇਹ ਨਵੀਂ ਜਾਣਕਾਰੀ Mr Ghost Gaming ਦੇ ਯੂਟਿਊਬ ਅਕਾਊਂਟ ਰਾਹੀਂ ਮਿਲੀ ਹੈ ਅਤੇ ਇਸ ਵਿਚ ਨਵਾਂ Royale Pass, Skins, Emotes, ਨਵੇਂ ਹਥਿਆਰ ਅਤੇ ਗੱਡੀਆਂ ਆਦਿ ਬਾਰੇ ਪਤਾ ਚੱਲਦਾ ਹੈ। ਇਹ ਨਵਾਂ ਸੀਜ਼ਨ ‘Fury of the Wasteland’ ਨਾਂ ਨਾਲ ਆਏਗਾ ਅਤੇ ਇਸ ਦਾ ਥੀਮ ਕਾਫੀ ਹੱਦ ਤਕ Mad Max ਮੂਵੀ ਦਾ ਫੀਲ ਦੇਵੇਗਾ। ਇਸ ਸੀਜ਼ਨ ’ਚ Elite Royale Pass ਦੀ ਕੀਮਤ 600UC ਹੋ ਸਕਦੀ ਹੈ। ਉਥੇ ਹੀ ਇਸ ਦਾ Elite Plus 1800UC ਕੀਮਤ ਦਾ ਹੋ ਸਕਦਾ ਹੈ। ਆਮਤੌਰ ’ਤੇ ਹਰ ਸੀਜ਼ਨ ਦੀ ਕੀਮਤ ਇਹੀ ਹੁੰਦੀ ਹੈ। 

ਰਿਵਾਰਡਸ ਦੀ ਗੱਲ ਕਰੀਏ ਤਾਂ ਇਸ ਵਿਚ ਪਲੇਅਰਾਂ ਨੂੰ ਨਵੀਂ ਪੈਰਾਸ਼ੂਟ ਸਕਿਨ ਅਤੇ ਇਕ ਨਵੀਂ M249 ਸਕਿਨ ਮਿਲੇਗੀ। ਇਸ ਤੋਂ ਇਲਾਵਾ ਇਸ ਸੀਜ਼ਨ ’ਚ ਢੇਰ ਸਾਰੇ ਨਵੇਂ ਕਪੜੇ ਅਤੇ ਬੰਦੂਕਾਂ ਦੀ ਸਕਿਨ ਵੀ ਸ਼ਾਮਲ ਹੋਵੇਗੀ ਜਿਨ੍ਹਾਂ ਦਾ ਥੀਮ ਰੇਗਿਸਤਾਨ ਹੋਵੇਗਾ। 

ਦੱਸ ਦੇਈਏ ਕਿ ਪਿਛਲੇ ਹਫਤੇ ਹੀ ਪਬਜੀ ਮੋਬਾਇਲ ਦਾ ਨਵਾਂ Payload Mode ਹੁਣ ਖੇਡਣ ਲਈ ਲਾਈਵ ਹੋ ਚੁੱਕਾ ਹੈ। ਇਸ ਨਵੇਂ ਮੋਡ ’ਚ ਪਲੇਅਰ ਗੇਮ ਦੇ ਅੰਦਰ ਹੈਲੀਕਾਪਟਰ ਉਡਾ ਸਕਦੇ ਹਨ ਅਤੇ ਨਾਲ ਹੀ ਇਸ ਵਿਚ ਰਾਕੇਟ ਲਾਂਚਰ, ਗ੍ਰਨੇਡ ਲਾਂਚਰ ਅਤੇ ਮਿਨੀ ਗਨ ਵਰਗੇ ਹਥਿਆਰ ਵੀ ਜੋੜੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਵੱਡੀ ਲੂਟ ਲਈ ਸਪੈਸ਼ਲ ਮੈਗਾ ਲੂਟ ਕ੍ਰੇਟ ਵੀ ਦਿੱਤਾ ਗਿਆ ਹੈ। ਡਿਵੈੱਲਪਰਾਂ ਨੇ ਇਸ ਮੋਡ ਦੇ ਲਾਈਵ ਹੋਣ ਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ ਰਾਹੀਂ ਦਿੱਤੀ ਹੈ।