PUBG Mobile ’ਚ ਹੋਣ ਜਾ ਰਿਹੈ ਵੱਡਾ ਬਦਲਾਅ, 24 ਅਗਸਤ ਨੂੰ ਲਾਈਵ ਈਵੈਂਟ ਰਾਹੀਂ ਹੋਣਗੇ ਵੱਡੇ ਐਲਾਨ

08/22/2020 4:26:55 PM

ਗੈਜੇਟ ਡੈਸਕ– PUBG Mobile ਗੇਮ ’ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਗੇਮ ਦੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ‘ਪਬਜੀ ਮੋਬਾਇਲ ਲਈ ਇਕ ਨਵੇਂ ਯੁੱਗ’ ਨੂੰ ਟੀਜ਼ ਕੀਤਾ ਗਿਆ ਹੈ ਜਿਸ ਦਾ ਐਲਾਨ 24 ਅਗਸਤ ਨੂੰ ਕੀਤਾ ਜਾਵੇਗਾ। ਗੇਮ ਦੇ ਡਿਵੈਲਪਰ ਇਕ ਲਾਈਵ ਸਟਰੀਮ ਰਾਹੀਂ ਸ਼ਾਮ ਨੂੰ 7 ਵਜੇ ਯੂਟਿਊਬ ਅਤੇ ਫੇਸਬੁੱਕ ’ਤੇ ਬਹੁਤ ਵੱਡਾ ਐਲਾਨ ਕਰਨਗੇ। ਹਾਲਾਂਕਿ, ਟਵੀਟ ’ਚ ਇਹ ਜ਼ਿਕਰ ਨਹੀਂ ਹੈ ਕਿ ਐਲਾਨ ਕਿਸ ਬਾਰੇ ਹੋਵੇਗਾ। ਇਹ ਮੰਨਿਆ ਜਾ ਰਿਹਾ ਹੈ ਕਿ ਗੇਮ ਦੇ ਸਟੇਬਲ ਵਰਜ਼ਨ ’ਤੇ ਨਵਾਂ Erangel ਮੈਪ ਪੇਸ਼ ਕੀਤਾ ਜਾ ਸਕਦਾ ਹੈ 

ਇੰਝ ਖੇਡੀ ਜਾਂਦੀ ਹੈ ਇਹ ਗੇਮ
ਗੇਮ ਦੀ ਸ਼ੁਰੂਆਤ ’ਚ ਪੈਰਾਸ਼ੂਟ ਰਾਹੀਂ 100 ਪਲੇਅਰਾਂ ਨੂੰ ਇਕ ਆਈਲੈਂਡ ’ਤੇ ਉਤਾਰਿਆ ਜਾਂਦਾ ਹੈ ਜਿਥੇ ਪਲੇਅਰਾਂ ਨੂੰ ਹਥਿਆਰ ਲੱਭ ਕੇ ਦੁਸ਼ਮਨਾਂ ’ਤੇ ਹਮਲਾ ਕਰਨਾ ਹੁੰਦਾ ਹੈ। ਗੇਮ ਦੌਰਾਨ ਪਲੇਅਰਾਂ ਨੂੰ ਆਪਣੇ ਅਨੁਭਵ ਦੀ ਮਦਦ ਨਾਲ ਸਰਵਾਈਵ ਕਰਨਾ ਹੁੰਦਾ ਹੈ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਟੀਚਾ ਪ੍ਰਾਪਤ ਕਰਨਾ ਹੁੰਦਾ ਹੈ। ਅਖੀਰ ’ਚ ਹੋ ਬਚ ਜਾਂਦਾ ਹੈ ਉਹ ਜੇਤੂ ਹੁੰਦਾ ਹੈ। 

ਗੇਮਸ ’ਚ ਵਿਖਾਈ ਦੇ ਰਹੇ ਭਾਰਤੀ ਬ੍ਰਾਂਡਸ
ਭਾਰਤੀ ਹੋਣ ਦੇ ਨਾਅਤੇ ਇਹ ਗਰਵ ਦੀ ਗੱਲ ਹੈ ਕਿ ਦੁਨੀਆ ਦੀ ਸਭ ਤੋਂ ਪ੍ਰਸਿੱਧ ਗੇਮ ’ਚ ਭਾਰਤੀ ਬ੍ਰਾਂਡ ਵਿਖਾਇਆ ਗਿਆ ਹੈ। ਯਾਨੀ ਭਾਰਤ ’ਚ ਬਣਨ ਵਾਲੇ ਵਾਹਨ ’ਤੇ ਵੀ ਹੁਣ ਦੁਨੀਆਂ ਦੀਆਂ ਨਜ਼ਰਾਂ ਹਨ। ਗੇਮ ’ਚ ਮਹਿੰਦਰਾ ਦੇ ਟ੍ਰੈਕਟਰ ਨੂੰ ਸ਼ਾਮਲ ਕਰਨਾ ਪਬਜੀ ਗੇਮ ਦੇ ਨਿਰਮਾਤਾਵਾਂ ਲਈ ਸਹੀ ਫੈਸਲਾ ਰਿਹਾ ਜਿਸ ਨਾਲ ਭਾਰਤ ’ਚ ਗੇਮ ਨੂੰ ਕਾਫੀ ਫਾਇਦਾ ਮਿਲਿਆ। 

Rakesh

This news is Content Editor Rakesh