ਹੁਣ 6 ਘੰਟੇ ਤੋਂ ਜ਼ਿਆਦਾ ਨਹੀਂ ਖੇਡ ਸਕੋਗੇ PUBG Mobile!

03/23/2019 12:03:13 PM

ਗੈਜੇਟ ਡੈਸਕ– ਪ੍ਰਸਿੱਧ ਆਨਲਾਈਨ ਗੇਮ PUBG Mobile ਨੂੰ ਲੈ ਕੇ ਵਧ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਕੰਪਨੀ ਇਸ ਦੇ ਕੁਝ ਨਿਯਮਾਂ ’ਚ ਬਦਲਾਅ ਕਰ ਸਕਦੀ ਹੈ। ਦਰਅਸਲ ਬੈਨ ਦੇ ਬਾਵਜੂਦ ਗੇਮ ਖੇਡਣ ਕਾਰਨ ਰਾਜਕੋਟ ’ਚ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ Tencent Games ਅਤੇ PUBG Corporation ਨੇ ਇਸ ਦਿਸ਼ਾ ’ਚ ਜ਼ਰੂਰੀ ਕਦਮ ਚੁੱਕੇ ਹਨ। ਸ਼ਿਕਾਇਤਾਂ ਦੇ ਮੱਦੇਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਨੇ ਗੇਮ ਪਲੇਅ ਟਾਈਮ ’ਤੇ ਭਾਰਤ ’ਚ 6 ਘੰਟੇ ਦੀ ਪਾਬੰਦੀ ਲਗਾ ਦਿੱਤੀ ਹੈ। 

ਹਾਲਾਂਕਿ ਗੇਮਰਜ਼ ਦਾ ਕਹਿਣਾ ਹੈ ਕਿ ਇਹ ਪਾਬੰਦੀ ਸਿਰਫ ਭਾਰਤੀ ਪਲੇਅਰਾਂ ਲਈ ਲਗਾਈ ਗਈ ਹੈ ਅਤੇ ਬਾਕੀ ਦੁਨੀਆ ਦੇ ਪਲੇਅਰਾਂ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਇਸ ਦੇ ਕਨਫਰੇਮਸ਼ਨ ਲਈ ਪਬਜੀ ਮੋਬਾਇਲ ਵਲੋਂ ਕੋਈ ਬਿਆਨ ਜਾਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। 

6 ਘੰਟੇ ਬਾਅਦ ਮਿਲਦਾ ਹੈ 'Health Reminder'
ਗੇਮਰਜ਼ ਦੀ ਮੰਨੀਏ ਤਾਂ ਪਲੇਅਰਾਂ ਨੂੰ ਗੇਮ ਖੇਡਣ ਦੇ ਪਹਿਲਾਂ ਦੋ ਘੰਟੇ ਬਾਅਦ ਇਕ ਵਾਰਨਿੰਗ ਮੈਸੇਜ ਆਉਂਦਾ ਹੈ ਅਤੇ ਚਾਰ ਘੰਟੇ ਬਾਅਦ ਦੁਬਾਰਾ ਮੈਸੇਜ ਦਿਖਾਈ ਦਿੰਦਾ ਹੈ। ਇਸ ਮੈਸੇਜ ’ਚ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਲਿਮਟ ’ਤੇ ਪਹੁੰਚਣ ਵਾਲੇ ਹਨ। ਗੇਮਰਜ਼ ਦਾ ਕਹਿਣਾ ਹੈ ਕਿ 6 ਘੰਟੇ ਬਾਅਦ ਉਨ੍ਹਾਂ ਨੂੰ ਇਕ ‘'Health Reminder' ਦਾ ਇਕ ਪਾਪ-ਅਪ ਬਾਕਸ ਦਿਖਾਈ ਦਿੰਦਾ ਹੈ। ਪਲੇਅਰਜ਼ ਨੂੰ ਕਿਹਾ ਜਾਂਦਾ ਹੈ ਕਿ ਉਹ 6 ਘੰਟੇ ਤਕ ਗੇਮ ਖੇਡ ਚੁੱਕੇ ਹਨ ਅਤੇ 24 ਘੰਟੇ ਬੀਤਣ ਤੋਂ ਬਾਅਦ ਉਨ੍ਹਾਂ ਨੂੰ ਅਗਲੇ 6 ਘੰਟੇ ਦਾ ਗੇਮ ਪਲੇਅ ਟਾਈਮ ਦਿੱਤਾ ਜਾਵੇਗਾ। ਇਹ ਪਾਬੰਦੀ ਗੁਜਰਾਤ ਦੇ ਕੁਝ ਸ਼ਹਿਰਾਂ ’ਚ ਗੇਮ ਬੈਨ ਹੋਣ ਅਤੇ ਕੁਝ ਗ੍ਰਿਫਤਾਰੀਆਂ ਤੋਂ ਬਾਅਦ ਸਾਹਮਣੇ ਆਈ ਹੈ। 

ਕਈ ਪਲੇਅਰਾਂ ਨੇ ਜਤਾਈ ਨਾਰਾਜ਼ਗੀ
ਕਈ ਪਲੇਅਰਾਂ ਨੇ ਰੈਡਿਟ ਅਤੇ ਟਵਿਟਰ ’ਤੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਹਨ ਅਤੇ ਲਿਖਿਆ ਹੈ ਕਿ ਉਨ੍ਹਾਂ ਨੂੰ 6 ਘੰਟੇ ਤਕ ਗੇਮ ਖੇਡਣ ਤੋਂ ਬਾਅਦ ਹੈਲਥ ਰਿਮਾਇੰਡਰ ਮਿਲਿਆ ਅਤੇ ਬਾਅਦ ’ਚ ਗੇਮ ਖੇਡਣ ਨੂੰ ਕਿਹਾ ਗਿਆ। ਕਈ ਪਲੇਅਰਜ਼ ਨੇ ਇਸ ’ਤੇ ਨਾਰਾਜ਼ਗੀ ਵੀ ਜਤਾਈ ਹੈ ਅਤੇ PUBG ਨੂੰ ਇਸ ਨੂੰ ਫਿਕਸ ਕਰਨ ਲਈ ਕਿਹਾ ਹੈ। ਇਕ ਯੂਜ਼ਰ ਨੇ ਲਿਖਿਆ ਹੈ ਕਿ ਮੈਂ 18 ਸਾਲ ਤੋਂ ਉਪਰ ਦਾ ਹਾਂ ਅਤੇ ਜਾਣਦਾਂ ਹਾਂ ਕਿ ਮੇਰੇ ਲਈ ਕੀ ਸਹੀ ਹੈ। ਮੈਨੂੰ 6 ਘੰਟੇ ਬਾਅਦ ਰਿਮਾਇੰਡਰ ਕਿਉਂ ਦਿੱਤਾ ਜਾ ਰਿਹਾ ਹੈ? ਮੈਂ ਪਬਜੀ ਰਾਇਲ ਪਾਸ ਫ੍ਰੀ ’ਚ ਨਹੀਂ ਖਰੀਦਿਆ। ਕੁਝ ਪਲੇਅਰਾਂ ਦੀ ਮੰਨੀਏ ਤਾਂ ਇਹ ਪਾਬੰਦੀ ਸਿਰਫ 18 ਸਾਲ ਤੋਂ ਘੱਟ ਉਮਰ ਵਾਲੇ ਪਲੇਅਰਾਂ ਲਈ ਹੈ। ਦੱਸ ਦੇਈਏ ਕਿ ਇਸ ਪਾਬੰਦੀ ਦੀ ਅਜੇ ਤਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ।