ਹੁਣ PUBG Mobile ਗੇਮ ਖੇਡਣ ਲਈ ਦੇਣੇ ਪੈਣਗੇ ਪੈਸੇ!

01/25/2019 11:23:41 AM

ਗੈਜੇਟ ਡੈਸਕ– PUBG Mobile ਗੇਮ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਕ ਪਾਸੇ ਜਿਥੇ ਇਸ ਗੇਮ ’ਤੇ ਰੋਕ ਲਗਾਉਣ ਦੀਆਂ ਖਬਰਾਂ ਆ ਰਹੀਆਂ ਹਨ ਉਥੇ ਹੀ ਹੁਣ ਪਬਜੀ ਆਪਣੇ ਪਲੇਅਰਜ਼ ਲਈ ਪ੍ਰਾਈਮ ਮੈਂਬਰਸ਼ਿਪ ਸਬਸਕ੍ਰਿਪਸ਼ਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਿਸ ਵਿਚ ਪ੍ਰਾਈਮ ਸਬਸਕ੍ਰਿਪਸ਼ਨ ਦਾ ਚਾਰਜ 0.99 ਡਾਲਰ ਯਾਨੀ ਕਰੀਬ 71 ਰੁਪਏ ਹੋਵੇਗਾ। ਉਥੇ ਹੀ ਪ੍ਰਾਈਮ ਪਲੱਸ ਸਬਸਕ੍ਰਿਪਸ਼ਨ ਦਾ ਚਾਰਜ 9.99 ਡਾਲਰ ਯਾਨੀ ਕਰੀਬ 713 ਰੁਪਏ ਹੋਵੇਗਾ। ਹਾਲਾਂਕਿ, ਪ੍ਰਾਈਮ ਪਲੱਸ ਸਬਸਕ੍ਰਿਪਸ਼ਨ ਦਾ ਇੰਟ੍ਰੋਡਕਟਰੀ ਪ੍ਰਾਈਜ਼ 4.99 ਡਾਲਰ ਯਾਨੀ ਕਰੀਬ 356 ਰੁਪਏ ਹੋਵੇਗਾ। 

ਸਬਸਕ੍ਰਿਪਸ਼ਨ
ਪ੍ਰਾਈਮ ਸਬਸਕ੍ਰਿਪਸ਼ਨ ’ਚ ਪਲੇਅਰਜ਼ ਨੂੰ 150 UC ਸਮੇਤ ਡੇਲੀ ਰਿਵਾਰਡਸ ਦਿੱਤੇ ਜਾਣਗੇ। ਉਥੇ ਹੀ ਪ੍ਰਾਈਮ ਪਲੱਸ ਸਬਸਕ੍ਰਿਪਸ਼ਨ ’ਚ 300 UC ਸਮੇਤ ਇਕ ਮਹੀਨੇ ਤਕ 20 UC ਡੇਲੀ (ਇਕ ਮਹੀਨੇ ’ਚ 600 UC) ਦਿੱਤੇ ਜਾਣਗੇ। ਯਾਨੀ ਇਕ ਮਹੀਨੇ ’ਚ 300+600=900 UC ਦਿੱਤੇ ਜਾਣਗੇ। ਹਾਲਾਂਕਿ, ਇਨ੍ਹਾਂ ਨੂੰ ਭਾਰਤ ’ਚ ਕਦੋਂ ਲਾਗੂ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਗਈ। 

ਪ੍ਰਾਈਮ ਮੈਂਬਰਸ਼ਿਪ
ਪਬਜੀ ਦੇ ਪ੍ਰਾਈਮ ਮੈਂਬਰਸ਼ਿਪ ਦੀ ਗੱਲ ਕਰੀਏ ਤਾਂ ਇਹ ਕਾਫੀ ਹੱਦ ਤਕ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਦੀ ਤਰ੍ਹਾਂ ਹੈ ਯਾਨੀ ਜੇਕਰ ਤੁਹਾਡੇ ਕੋਲ ਪਬਜੀ ਦਾ ਪ੍ਰਾਈਮ ਮੈਂਬਰਸ਼ਿਪ ਹੈ ਤਾਂ ਤੁਹਾਨੂੰ ਗੇਮ ’ਚ ਵਾਧੂ ਹਥਿਆਰ ਮਿਲਣਗੇ ਅਤੇ ਜ਼ਿਆਦਾ ਸੁਵਿਧਾਵਾਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਤੁਸੀਂ ਆਪਣੇ ਬੈਟਲ ਪੁਆਇੰਟ ਨੂੰ ਵੀ ਅਨਨਾਨ ਕੈਸ਼ ’ਚ ਬਦਲ ਸਕੋਗੇ। ਉਦਾਹਰਣ ਦੇ ਤੌਰ ’ਤੇ 5,000 ਬੈਟਲ ਪੁਆਇੰਟਸ ਨੂੰ ਤੁਸੀਂ 50 ਅਨਨਾਨ ਕੈਸ਼ ’ਚ ਬਦਲ ਸਕੋਗੇ।