PUBG Lite ਦਾ ਜਲਵਾ, ਤਿੰਨ ਦਿਨਾਂ ’ਚ ਹੀ 1 ਕਰੋੜ ਡਾਊਨਲੋਡ ਦਾ ਅੰਕੜਾ ਪਾਰ

07/31/2019 11:40:24 AM

ਗੈਜੇਟ ਡੈਸਕ– ਭਾਰਤ ’ਚ ਪਲੇਅਰ ਅਣਨੋਣ ਬੈਟਲਗ੍ਰਾਊਂਡ (ਪਬਜੀ) ਦਾ ਹਲਕਾ ਵਰਜਨ PUBG Lite ਲਾਂਚ ਦੇ ਤਿੰਨ ਦਿਨਾਂ ਦੇ ਅੰਦਰ ਹੀ ਫ੍ਰੀ ਗੇਮਜ਼ ਦੀ ਲਿਸਟ ’ਚ ਟਾਪ ’ਤੇ ਪਹੁੰਚ ਗਿਆ ਹੈ। ਹੁਣਤਕ ਪਲੇਅ ਸਟੋਰ ਤੋਂ ਇਸ ਗੇਮ ਨੂੰ 1 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਚੀਨ ਦੀ ਕੰਪਨੀ ਟੈੱਨਸੈਂਟ ਨੇ ਮੰਗਲਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ। 

ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਪਬਜੀ ਮੋਬਾਇਲ ਲਾਈਟ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਾ ਜਾ ਸਕਦਾ ਹੈ ਕਿ ਭਾਰਤੀ ਸਮਾਰਟਫੋਨ ਬਾਜ਼ਾਰ ਦੇ ਕਾਫੀ ਸੈਗਮੈਂਟ ’ਚ ‘ਐਂਟਰੀ-ਲੈਵਲ ਦੇ ਸਮਾਰਟਫੋਨ’ ਸ਼ਾਮਲ ਹਨ। ਹੁਣ ਨਵੇਂ ਲਾਈਟਰ ਵਰਜਨ ਕਾਰਨ ਇਸ ਸੈਗਮੈਂਟ ਦੇ ਲੋਕ ਵੀ ਇਸ ਗੇਮ ਨੂੰ ਖੇਡ ਸਕਣਗੇ, ਜਿਸ ਨੂੰ ਉਹ ਪਹਿਲਾਂ ਨਹੀਂ ਖੇਡ ਪਾਉਂਦੇ ਸਨ। 

ਇਸ ਲਾਈਟ ਵਰਜਨ ’ਚ ਪਬਜੀ ਸਟਾਈਲ ਦੇ ਪਲੇਅ ਕਾਰਨ ਹੀ 100 ਦੀ ਬਜਾਏ 60 ਵਿਅਕਤੀ ਇਕ ਮੈਪ ’ਚ ਖੇਡ ਸਕਣਗੇ, ਜਿਸ ਨਾਲ ਗੇਮ ਆਖਰੀ ਦੇ 10 ਮਿੰਟ ’ਚ ਹੋਰ ਵੀ ਤੇਜ਼ੀ ਨਾਲ ਕੰਮ ਕਰੇਗੀ। ਗੇਮ ਦੀ ਐਪ 491 ਐੱਮ.ਬੀ. ਸਪੇਸ ਲੈਂਦੀ ਹੈ ਅਤੇ 2 ਜੀ.ਬੀ. ਰੈਮ ਤੋਂ ਘੱਟ ਵਾਲੇ ਡਿਵਾਈਸ ’ਚ ਵੀ ਇਸ ਨੂੰ ਖੇਡਿਆ ਜਾ ਸਕਦਾ ਹੈ। ਪਬਜੀ ਲਾਈਟ ਵਰਜਨ ਦਾ ਟੀਚਾ ਸਾਰੇ ਪਲੇਅਰਾਂ ਨੂੰ ਬਿਹਤਰ ਅਨੁਭਵ ਦਿੰਦਾ ਹੈ। ਦੱਸ ਦੇਈਏ ਕਿ ਇਸ ਗੇਮ ਦਾ ਮੇਨ ਵਰਜਨ ਸਾਲ 2017 ’ਚ ਲਾਂਚ ਕੀਤਾ ਗਿਆ ਸੀ ਜਿਸ ਨੂੰ ਗੂਗਲ ਪਲੇਅ ਸਟੋਰ ਤੋਂ ਹੁਣ ਤਕ 10 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।