Portronics ਨੇ ਲਾਂਚ ਕੀਤਾ ਸ਼ਾਨਦਾ LED ਲੈਂਪ, ਬਲੂਟੁੱਥ ਸਪੀਕਰ ਦਾ ਵੀ ਕਰੇਗਾ ਕੰਮ

11/30/2019 11:49:34 AM

ਗੈਜੇਟ ਡੈਸਕ– ਪ੍ਰਮੁੱਖ ਇਲੈਕਟ੍ਰੋਨਿਕ ਪ੍ਰੋਡਕਟਸ ਨਿਰਮਾਤਾ ਕੰਪਨੀ Portronics ਨੇ ਭਾਰਤ ’ਚ ਆਪਣਾ ਇਕ ਨਵਾਂ ਐੱਲ.ਈ.ਡੀ. ਲੈਂਪ iLUMI ਲੈਂਪ ਲਾਂਚ ਕੀਤਾ ਹੈ। ਇਸ ਲੈਂਪ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਇਨਬਿਲਟ ਬਲੂਟੁੱਥ ਸਪੀਕਰ ਵੀ ਦਿੱਤਾ ਗਿਆ ਹੈ। ਇਸ ਲੈਂਪ ’ਚ ਕਾਲਿੰਗ ਦਾ ਵੀ ਸਪੋਰਟ ਹੈ ਜਿਸ ਦੀ ਮਦਦ ਨਾਲ ਤੁਸੀਂ ਫੋਨ ਵੀ ਕਰ ਸਕਦੇ ਹੋ। ਪੋਰਟ੍ਰੋਨਿਕਸ ਦਾ ਇਹ ਲੈਂਪ 5 ਵੱਖ-ਵੱਖ ਰੰਗਾਂ ’ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ ਤਿੰਨ ਬ੍ਰਾਈਟਨੈੱਸ ਲੈਵਲ ਵੀ ਹੈ। ਇਸ ਲੈਂਪ ’ਚ ਵਨ-ਟੱਚ ਬ੍ਰਾਈਟਨੈੱਸ ਲੈਵਲ ਅਤੇ 5 ਰੰਗ ਮਿਲਣਗੇ। ਇਸ ਲੈਂਪ ’ਚ 3 ਵਾਟ ਦਾ ਸਪੀਕਰ ਮਾਈਕ੍ਰੋਫੋਨ ਦਿੱਤਾ ਗਿਆ ਹੈ। ਇਸ ਦੀਆਂ ਲਾਈਟਸ ਨੂੰ ਮਿਊਜ਼ਿਕ ਦੇ ਅਨੁਸਾਰ ਵੀ ਜਗਾਇਆ ਜਾ ਸਕਦਾ ਹੈ। 

ਇਸ ਦੀ ਬਾਡੀ ਐਕ੍ਰਿਲੋਨਿਟ੍ਰਾਈਲ ਬਿਊਟਡੀਨ ਸਟਾਇਰੀਨ (ਏ.ਬੀ.ਐੱਸ.) ਪਲਾਸਟਿਕ ਦੀ ਹੈ। ਇਸ ਲੈਂਪ ’ਚ 2000mAh ਦੀ ਬੈਟਰੀ ਹੈ। ਕੀਮਤ ਦੀ ਗੱਲ ਕਰੀਏ ਤਾਂ Portronics iLUMI ਆਨਲਾਈਨ ਅਤੇ ਆਫਲਾਈਨ ਸਟੋਰ ਤੋਂ 2,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ 12 ਮਹੀਨੇ ਦੀ ਵਾਰੰਟੀ ਵੀ ਮਿਲ ਰਹੀ ਹੈ।