ਨਵੀਂ Portronics USB ਮਲਟੀਮੀਡੀਆ ਹੱਬ ਨਾਲ ਕਨੈੱਕਟ ਕੀਤੀਆਂ ਜਾ ਸਕਦੀਆਂ ਹਨ 7 ਡਿਵਾਈਸਿਜ਼

08/21/2018 11:14:47 AM

ਜਲੰਧਰ- Portronics ਨੇ ਸ਼ੁੱਕਰਵਾਰ ਨੂੰ ਇਕ ਟਾਈਪ-ਸੀ ਮਲਟੀ-ਪੋਰਟ ਨੌਬ ਐੱਮ. ਪੋਰਟ-7ਸੀ ਲਾਂਚ ਕੀਤਾ ਹੈ। ਕੰਪਨੀ ਨੇ ਹਾਲ ਹੀ ਵਿੱਚ ਸਾਊਂਡ ਵਾਰ ਲਾਂਚ ਕੀਤਾ ਸੀ। ਇਸ ਮਲਟੀ-ਪੋਰਟ ਨਾਬ ਤੋਂ ਤੁਸੀਂ ਇਕੱਠੇ 7 ਡਿਵਾਈਸ ਨੂੰ ਕੁਨੈੱਕਟ ਕਰ ਸਕਦੇ ਹਨ। ਇਹ ਇਕ ਸਮਾਰਟ, ਸਲੀਕ ਤੇ ਬੇਹੱਦ ਪੋਰਟੇਬਲ ਪਲਗ ਐਂਡ ਪਲੇਅ ਡਿਵਾਈਸ ਹੈ। ਇਸ ਦੀ ਕੀਮਤ 2,999 ਰੁਪਏ ਰੱਖੀ ਗਈ ਹੈ।

ਫੀਚਰਸ
ਇਸ ਨੌਬ ਤੋਂ ਨਾਲ ਮਲਟੀਪਲ ਡਿਵਾਈਸਿਜ਼ ਨੂੰ ਆਪਣੇ ਲੈਪਟਾਪ ਜਾਂ ਫਿਰ ਪੀ. ਸੀ. ਨਾਲ ਕੁਨੈੱਕਟ ਕਰ ਸਕਦੇ ਹੋ। ਇਸ ਡਿਵਾਈਸ 'ਚ ਸਟੈਂਡਰਡ ਯੂ.ਐੱਸ. ਬੀ ਪੈਨ ਡਰਾਈਵ, ਇਕ ਕੀ-ਬੋਰਡ, ਇਕ ਐਕਸਟਰਨਲ ਸਟੋਰੇਜ਼ ਡਿਵਾਈਸ, ਯੂ. ਐੱਸ. ਬੀ ਫਲੈਸ਼ ਡਰਾਈਵ, ਮਾਊਸ, ਗੇਮਿੰਗ ਕੰਸੋਲ, ਪ੍ਰੋਜੈਕਟਰ ਜਾਂ ਫਿਰ ਐੱਚ. ਡੀ. ਐੱਮ. ਆਈ ਪੋਰਟ 'ਤੇ ਟੈਲੀਵਿਜ਼ਨ ਹੋ ਸਕਦਾ ਹੈ। ਇਸ 'ਚ ਤਿੰਨ ਯੂ. ਐੈੱਸ. ਬੀ3.0 /2.0 ਪੋਟਰਸ, ਇਕ ਯੂ. ਐੈੱਸ. ਬੀ 3.1 ਟਾਈਪ ਸੀ, ਇਕ ਐੱਚ. ਡੀ. ਐੈੱਮ. ਆਈ ਪੋਰਟ (ਟੀ. ਵੀ. ਜਾਂ ਪ੍ਰੋਜੈਕਟਰ ਦੇ ਲਈ), ਇਕ ਐੱਸ. ਡੀ. ਕਾਰਡ ਤੇ ਇਕ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਦਿੱਤਾ ਗਿਆ ਹੈ। ਇਹ ਇਕ ਯੂ. ਐੱਸ. ਬੀ 3.1 ਟਾਈਪ-ਸੀ ਮਲਟੀਮੀਡਿਆ ਐਡਾਪਟਰ ਹੈ, ਜੋ ਪਾਵਰ ਡਿਲੀਵਰੀ ਦੇ ਨਾਲ-ਨਾਲ ਡਾਟਾ ਟਰਾਂਸਫਰ ਵੀ ਕਰ ਸਕਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਹੋਰ ਡਿਵਾਈਸ ਤੋਂ ਜੁੜੇ ਹੋਣ ਤੋਂ ਬਾਅਦ ਵੀ ਸਮਾਰਟਫੋਨ ਜਾਂ ਹੋਰ ਕਿਸੇ ਡਿਵਾਈਸ ਨੂੰ ਫੁੱਲ-ਸਪੀਡ 'ਚ ਚਾਰਜ ਕਰ ਸਕਦਾ ਹੈ।

ਇਸ ਤੋਂ ਇਲਾਵਾ ਇਸ ਡਿਵਾਇਸ ਤੋਂ ਤੁਸੀਂ ਹਾਈ ਸਪੀਡ ਡਾਟਾ ਟਰਾਂਸਫਰ ਕਰ ਸਕਦੇ ਹੋ। ਕੰਪਨੀ ਦੇ ਦਾਅਵੇ ਦੇ ਮੁਤਾਬਕ ਇਕ ਸਿੰਗਲ ਐੈੱਚ. ਡੀ ਮੂਵੀਜ਼ (1 ਜੀ. ਬੀ ਸਾਈਜ਼) ਨੂੰ ਟਰਾਂਸਫਰ ਕਰਨ 'ਚ ਕੁਝ ਸੈਕਿੰਡ ਦਾ ਸਮਾਂ ਲੱਗਦਾ ਹੈ। 
ਸੁਰੱਖਿਆ
ਇਸ ਡਿਵਾਈਸ 'ਚ ਓਵਰ-ਵੋਲਟੇਜ਼ ਤੇ ਓਵਰ ਕਰੰਟ ਲਈ ਬਿਲਟ-ਇਨ ਪ੍ਰੋਟੈਕਸ਼ਨ ਦਿੱਤੀ ਗਈ ਹੈ। ਤੁਸੀਂ ਇਸ ਨੂੰ ਅਸਾਨੀ ਨਾਲ ਆਪਣੇ ਹੈਂਡਬੈਗ, ਪਰਸ ਜਾਂ ਫਿਰ ਲੈਪਟਾਪ ਬੈਗ 'ਚ ਕੈਰੀ ਕਰ ਸਕਦੇ ਹੋ। ਇਸ ਡਿਵਾਈਸ ਦੀ ਕੀਮਤ 2,999 ਰੁਪਏ ਹੈ ਤੇ ਜਿਸ 'ਤੇ 12 ਮਹੀਨਿਆਂ ਦੀ ਵਾਰੰਟੀ ਦਿੱਤੀ ਜਾ ਰਹੀ ਹੈ। ਇਸ ਨੂੰ ਆਨਲਾਈਨ ਤੇ Portronics ਦੀ ਆਧਿਕਾਰਿਕ ਵੈੱਬਸਾਈਟ ਤੋਂ ਖਰੀਦ ਸਕਦੇ ਹੋ।