ਪੋਰਸ਼ ਨੇ ਭਾਰਤ ''ਚ ਲਾਂਚ ਕੀਤੀ ਨਵੀਂ Panamera Turbo, ਜਾਣੋ ਕਿ ਕੁੱਝ ਖਾਸ ਹੈ ਇਸ ਮਹਿੰਗੀ ਕਾਰ ''ਚ

03/23/2017 3:21:48 PM

ਜਲੰਧਰ : ਜਰਮਨ ਦੀ ਕਾਰ ਨਿਰਮਾਤਾ ਕੰਪਨੀ ਪੋਰਸ਼ ਨੇ ਨਵੀਂ ਪੈਨਾਮੇਰਾ ਟਰਬੋ ਨੂੰ ਭਾਰਤ ''ਚ ਲਾਂਚ ਕੀਤਾ ਹੈ। ਇਸ ਕਾਰ ਦੀ ਕੀਮਤ 1.96 ਕਰੋੜ  (ਦਿੱਲੀ ਐਕਸ ਸ਼ੋਰੂਮ) ਰੱਖੀ ਗਈ ਹੈ। ਪੋਰਸ਼ ਦੀ ਇਸ ਨਵੀਂ ਕਾਰ ''ਚ 4.0 ਲਿਟਰ ਦਾ ਵੀ8 ਇੰਜਣ ਲਗਾ ਹੈ ਜੋ 543 ਬੀ. ਐੱਚ. ਪੀ ਦੀ ਪਾਵਰ ਅਤੇ 770 ਐਨ ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨਾਲ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ ''ਚ ਸਿਰਫ਼ 3.8 ਸੈਕਿੰਡ ਦਾ ਸਮਾਂ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 380 ਕਿਲੋਮੀਟਰ ਪ੍ਰਤੀ ਘੰਟੇ ਕੀਤੀ ਹੈ।


ਨਵੀਂ ਪੈਨਾਮੇਰਾ ਟਰਬੋ ''ਚ ਸ਼ਾਰਪਰ ਡਿਜ਼ਾਇਨ ਦੇ ਨਾਲ ਨਵੀਂ L54 ਹੈੱਡਲੇਂਪਸ, ਨਵੇਂ ਏਅਰ ਇਨਟੈਕਸ ਅਤੇ ਬੋਨਟ ''ਤੇ ਰੀਡਿਜਾਇਨ ਗਰਿਲ ਦਿੱਤੀ ਗਈ ਹੈ ਜੋ ਕਾਰ ਨੂੰ ਨਵੀਂ ਲੁੱਕ ਦਿੰਦੀ ਹੈ। ਇਸ ''ਚ 12.3 ਇੰਚ ਦੀ ਇੰਫੋਟੇਨਮੇਂਟ ਸਿਸਟਮ ਦਿੱਤਾ ਗਿਆ ਹੈ ਜੋ ਸਫਰ ਨੂੰ ਹੋਰ ਵੀ ਮਨੋਰੰਜਕ ਬਣਾਉਣ ''ਚ ਮਦਦ ਕਰੇਗਾ। ਇਸ ਤੋਂ ਇਲਾਵਾ ਇਸ ''ਚ ਅਡੈਪਟਿਵ ਲੇਨ ਚੇਂਜ ਐਸਿਸਟ ਅਤੇ ਟਰਨ ਅਸਿਸਟ ਜਿਵੇਂ ਫੀਚਰਸ ਵੀ ਮੌਜੂਦ ਹਨ।