ਤੁਰੰਤ ਡਿਲੀਟ ਕਰੋ ਇਹ ਐਪਸ, ਇਸਤੇਮਾਲ ਕਰਨਾ ਹੋ ਸਕਦੈ ਖਤਰਨਾਕ

11/25/2019 3:59:37 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਐਂਡਰਾਇਡ ਸਮਾਰਟਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਇਸ ਸਮੇਂ ਢੇਰਾਂ ਅਜਿਹੀਆਂ ਐਪਸ ਮੌਜੂਦ ਹਨ ਜਿਨ੍ਹਾਂ ਦੇ ਲੱਖਾਂ ’ਚ ਡਾਊਨਲੋਡਸ ਹੋ ਚੁੱਕੇ ਹਨ ਪਰ ਇਹ ਐਪਸ ਯੂਜ਼ਰਜ਼ ਦੇ ਡਾਟਾ ਨੂੰ ਚੋਰੀ ਕਰ ਰਹੇ ਹਨ ਅਤੇ ਜ਼ਬਰਦਸਤੀ ਐਡ ਦਿਖਾਉਣ ਦਾ ਵੀ ਕੰਮ ਕਰਦੇ ਹਨ. ਇਹ ਐਪਸ ਚਲਾਕੀ ਨਾਲ ਫੋਨ ਦਾ ਫੁੱਲ ਐਕਸੈਸ ਪਾ ਲੈਂਦੇ ਹਨ ਜਿਸ ਤੋਂ ਬਾਅਦ ਯੂਜ਼ਰ ਦੀ ਜਸੂਸੀ ਕੀਤੀ ਜਾਂਦੀ ਹੈ। 
- IT ਸਕਿਓਰਿਟੀ ਕੰਪਨੀ ਚੈੱਕ ਪੁਆਇੰਟ ਨੇ ਇਕ ਰਿਪੋਰਟ ਰਾਹੀਂ ਦੱਸਿਆ ਹੈ ਕਿ ਸਾਲ 2014 ’ਚ ਦੱਸੇ ਗਏ ਖਤਰੇ ਅਜੇ ਵੀ ਪਾਪੁਲਰ ਐਂਡਰਾਇਡ ਐਪਸ ’ਚ ਮੌਜੂਦ ਹਨ। ਐਪ ਡਿਵੈੱਲਪਰਾ ਗੂਗਲ ਪਲੇਅ ’ਤੇ ਆਪਣੇ ਐਪਸ ਦੇ ਲੇਟੈਸਟ ਵਰਜ਼ਨ ਨੂੰ ਪਬਲਿਸ਼ ਤਾਂ ਕਰ ਦਿੰਦੇ ਹਨ ਪਰ ਉਨ੍ਹਾਂ ’ਚ ਸਕਿਓਰਿਟੀ ਨੂੰ ਬਿਹਤਰ ਨਹੀਂ ਕੀਤਾ ਜਾਂਦਾ। ਰਿਪੋਰਟ ’ਚ ਕੁਝ ਐਪਸ ਦੀਆਂ ਖਤਰਨਾਕ ਖਾਮੀਆਂ ਨੂੰ ਫੜਿਆ ਗਿਆ ਹੈ। ਇਨ੍ਹਾਂ ’ਚ ਯਾਹੂ ਬਰਾਊਜ਼ਰ ਦੇ ਨਾਲ ਹੀ ਫੇਸਬੁੱਕ, ਇੰਟਾਗ੍ਰਾਮ ਅਤੇ ਵੀਚੈਟ ਵਰਗੇ ਐਪਸ ਵੀ ਮੌਜੂਦ ਹਨ। ਆਓ ਜਾਣਦੇ ਹਾਂ ਇਨ੍ਹਾਂ ਐਪ ਬਾਰੇ...

LiveXLive
ਚੈਕਪੁਆਇੰਟ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਇਹ ਐਪ 'libLibFlacWrapper.so' ਨਾਂ ਦੇ ਮਾਲਵੇਅਰ ਨਾਲ ਪ੍ਰਭਾਵਿਤ ਹੈ ਅਤੇ ਇਸ ਨੂੰ ਦੁਨੀਆ ਭਰ ’ਚ 5 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਨੂੰ ਫੋਨ ’ਚੋਂ ਰਿਮੂਵ ਕਰਨ ਦੀ ਲੋੜ ਹੈ। 

ਮੋਟੋ ਵਾਈਸ ਬੀਟਾ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮੋਟੋ ਵਾਈਸ ਬੀਟਾ ਐਪ ’ਚ 'libflacencoder.so, libvasflacencoder.so' ਨਾਂ ਦਾ ਖਤਰਾ ਲੁਕਿਆ ਹੈ। ਇਸ ਐਪ ਨੂੰ 1 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਨੂੰ ਫੋਨ ’ਚੋਂ ਰਿਮੂਵ ਕਰ ਦੇਣਾ ਚਾਹੀਦਾ ਹੈ। 

ਯਾਹੂ ਟ੍ਰਾਂਜਿਟ
ਇਸ ਐਪ ਨੂੰ 'libyjvoice-4.6.0.so' ਨਾਂ ਦੇ ਖਤਰੇ ਤੋਂ ਪ੍ਰਭਾਵਿਤ ਦੱਸਿਆ ਗਿਆ ਹੈ। ਇਸ ਨੂੰ ਵੀ 1 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਰਿਮੂਵ ਕਰਨ ਦੀ ਲੋੜ ਇਸ ਐਪ ਨੂੰ ਵੀ ਹੈ। 

ਯਾਹੂ ਬਰਾਊਜ਼ਰ
ਜੇਕਰ ਤੁਹਾਨੂੰ ਲੱਗਦਾ ਹੈ ਕਿ ਯਾਹੂ ਬਰਾਊਜ਼ਰ ਸੇਫਹੈ ਤਾਂ ਤੁਸੀਂ ਖਤਰੇ ’ਚ ਹੋ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਨੂੰ ਦੁਨੀਆ ਭਰ ’ਚ 1 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਬਰਾਊਜ਼ਰ ’ਚ 'libyjvoice-4.7.0.so' ਨਾਂ ਦਾ ਖਤਰਾ ਪਾਇਆ ਗਿਆ ਹੈ। 

ਯਾਹੂ ਮੈਪ
ਇਹ ਐਪ 'libyjvoice-4.6.0.so' ਖਤਰੇ ਨਾਲ ਇਫੈਕਟਿਡ ਹੈ ਅਤੇ ਇਸ ਨੂੰ ਦੁਨੀਆ ਭਰ ’ਚ 50 ਲੱਖ ਤੋਂ ਵੀ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਯਾਹੂ ਮੈਪ ਸਮਾਰਟਫੋਨ ’ਚੋਂ ਰਿਮੂਵ ਕਰਨ ਦੀ ਸਖਤ ਲੋੜ ਹੈ। 

ਯਾਹੂ ਕਾਰ ਨੈਵਿਗੇਸ਼ਨ
ਯਾਹੂ ਕਾਰ ਨੈਵਿਗੇਸ਼ਨ 'libyjvoice-wakeup-4.6.0.so' ਖਤਰੇ ਨਾਲ ਪ੍ਰਭਾਵਿਤ ਹੈ। ਇਸ ਨੂੰ ਵੀ 50 ਲੱਖ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। 

CVE- 2015-8271 ਨਾਲ ਇਫੈਕਟਿਡ ਹਨ ਇਹ ਪਾਪੁਲਰ ਐਪਸ
ਚੈੱਕਪੁਆਇੰਟ ਨੇ ਆਪਣੀ ਰਿਪੋਰਟ ’ਚ ਫੇਸਬੁੱਕ ਨੂੰ ਇਕ ਇਫੈਕਟਿਡ ਐਪ ਦੱਸਿਆ ਹੈ। ਇਹ ਸਾਲ 2015 ਤੋਂ CVE- 2015-8271 ਖਤਰੇ ਦੇ ਨਾਲ ਕੰਮ ਕਰ ਰਹੀ ਹੈ। ਫੇਸਬੁੱਕ ਦੀ ਚੈਟਿੰਗ ਐਪ ਵੀ ਇਸੇ ਖਤਰੇ ਨਾਲ ਪ੍ਰਭਾਵਿਤ ਹੈ। CVE- 2015-8271 ਨਾਲ ਪ੍ਰਭਾਵਿਤ ਐਪਸ ’ਚ ਸ਼ੇਅਰ ਇਟ, ਮੋਬਾਇਲ ਲੀਜੈਂਡਸ, Smule, JOOX Music ਅਤੇ ਵੀਚੈਟ ਆਦਿ ਸ਼ਾਮਲ ਹਨ।