4 ਫਰਵਰੀ ਨੂੰ ਭਾਰਤ ’ਚ ਲਾਂਚ ਹੋਵੇਗਾ Poco X2 4

01/27/2020 4:33:15 PM

ਗੈਜੇਟ ਡੈਸਕ– ਸ਼ਾਓਮੀ ਤੋਂ ਅਲੱਗ ਹੋਣ ਤੋਂ ਬਾਅਦ ਪੋਕੋ ਹੁਣ ਇਕ ਨਵੀਂ ਕੰਪਨੀ ਬਣ ਗਈ ਹੈ। ਸਭ ਤੋਂ ਸਸਤੇ ਸਨੈਪਡ੍ਰੈਗਨ 855 ਪ੍ਰੋਸੈਸਰ ਦੇ ਨਾਲ ਪੋਕੋ ਐੱਫ 1 ਦੇ ਬਾਜ਼ਾਰ ’ਚ ਆਉਣ ਤੋਂ ਬਾਅਦ ਹੀ ਪੋਕੋ ਐੱਫ 2 ਦੀ ਚਰਚਾ ਸੀ ਪਰ ਹੁਣ ਕੰਪਨੀ ਨੇ ਕਨਫਰਮ ਕਰ ਦਿੱਤਾ ਹੈ ਕਿ ਭਾਰਤੀ ਬਾਜ਼ਾਰ ’ਚ ਪੋਕੋ ਐੱਫ 2 ਨੂੰ ਨਹੀਂ ਸਗੋਂ ਪੋਕੋ ਐਕਸ 2 ਨੂੰ ਲਾਂਚ ਕੀਤਾ ਜਾਵੇਗਾ। ਪੋਕੋ ਐਕਸ 2 ਦੀ ਲਾਂਚਿੰਗ 4 ਫਰਵਰੀ ਨੂੰ ਹੋਵੇਗੀ। 

ਫਲਿਪਕਾਰਟ ’ਤੇ ਹੋਵੇਗੀ ਵਿਕਰੀ
ਪੋਕੋ ਐਕਸ 2 ਨੂੰ ਲੈ ਕੇ ਫਲਿਪਕਾਰਟ ਨੇ ਟੀਜ਼ਰ ਕੀਤਾ ਹੈ। ਅਜਿਹੇ ’ਚ ਪੋਕੋ ਐਕਸ 2 ਦੀ ਵਿਕਰੀ ਫਲਿਪਕਾਰਟ ’ਤੇ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਪੋਕੋ ਐਕਸ 2, ਰੈੱਡਮੀ ਕੇ30 4ਜੀ ਦਾ ਰੀ-ਬ੍ਰਾਂਡਿਡ ਵਰਜ਼ਨ ਹੈ। ਇਸ ਵਿਚ 60Hz ਰੀਫਰੈਸ਼ ਰੇਟ ਵਾਲੀ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਗੀਕਬੈਂਚ ਲਿਸਟਿੰਗ ਮੁਤਾਬਕ, ਪੋਕੋ ਐਕਸ 2 ’ਚ ਐਂਡਰਾਇਡ 10 ਮਿਲੇਗਾ। ਲਾਂਚਿੰਗ ਦੇ ਐਲਾਨ ਦੇ ਨਾਲ ਹੀ ਕੰਪਨੀ ਨੇ ਪੋਕੋ ਐਕਸ 2 ਦਾ ਲੋਗੋ ਵੀ ਜਾਰੀ ਕੀਤਾ ਹੈ। 

ਇਹ ਹੋਣਗੇ ਫੀਚਰਜ਼
ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਰੈੱਡਮੀ ਕੇ30 4ਜੀ ਹੀ ਭਾਰਤ ’ਚ ਪੋਕੋ ਐਕਸ 2 ਦੇ ਨਾਂ ਨਾਲ ਲਾਂਚ ਹੋਵੇਗਾ। ਅਜਿਹੇ ’ਚ ਰੈੱਡਮੀ ਕੇ30 4ਜੀ ਦਾ ਹੀ ਫੀਚਰ ਪੋਕੋ ਐਕਸ ’ਚ ਵੀ ਮਿਲੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੋਕੋ ਐਕਸ 2 ’ਚ ਡਿਊਲ ਸੈਲਫੀ ਕੈਮਰਾ ਮਿਲੇਗਾ ਅਤੇ ਪੰਚ ਹੋਲ ਡਿਸਪਲੇਅ ਹੋਵੇਗੀ। ਕੁਝ ਦਿਨ ਪਹਿਲਾਂ ਗੀਕਬੈਂਚ ਦੀ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਪੋਕੋ ਐਕਸ 2 ’ਚ ਆਊਟ ਆਫ ਬਾਕਸ ਐਂਡਰਾਇਡ 10 ਮਿਲੇਗਾ। ਨਾਲ ਹੀ ਇਸ ਫੋਨ ਨੂੰ ਸਨੈਪਡ੍ਰੈਗਨ 730ਜੀ ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾਵੇਗਾ।