Poco ਦਾ ਨਵਾਂ ਫੋਨ ਲਾਂਚ, ਮਿਲੇਗੀ 6000mAh ਦੀ ਦਮਦਾਰ ਬੈਟਰੀ, ਜਾਣੋ ਕੀਮਤ

11/25/2020 1:57:59 PM

ਗੈਜੇਟ ਡੈਸਕ– ਚੀਨੀ ਟੈੱਕ ਕੰਪਨੀ ਵਲੋਂ ਗਲੋਬਲ ਬਾਜ਼ਾਰ ’ਚ ਨਵਾਂ ਬਜਟ ਸਮਾਰਟਫੋਨ Poco M3 ਲਾਂਚ ਕਰ ਦਿੱਤਾ ਹੈ। ਇਹ Poco M2 ਦਾ ਉਪਰਲਾ ਮਾਡਲ ਹੈ। ਨਵੇਂ ਡਿਵਾਈਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਵਿਚ ਮਿਲਣ ਵਾਲੀ 6000mAh ਦੀ ਬੈਟਰੀ ਹੈ। ਇਸ ਤੋਂ ਇਲਾਵਾ ਫੋਨ ’ਚ ਕੁਆਲਾਕਮ ਸਨੈਪਡ੍ਰੈਗਨ 662 ਪ੍ਰੋਸੈਸਰ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫਿਲਹਾਲ ਇਸ ਡਿਵਾਈਸ ਦੇ ਭਾਰਤ ’ਚ ਲਾਂਚ ਨੂੰ ਲੈ ਕੇ ਪੋਕੋ ਇੰਡੀਆ ਵਲੋਂ ਅਜੇ ਤਕ ਕੁਝ ਨਹੀਂ ਕਿਹਾ ਗਿਆ। 

ਕੀਮਤ
ਕੰਪਨੀ ਇਸ ਫੋਨ 2 ਦੋ ਸਟੋਰੇਜ ਮਾਡਲਾਂ ’ਚ ਲੈ ਕੇ ਆਈ ਹੈ। ਪਹਿਲੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 149 ਡਾਲਰ (ਕਰੀਬ 11,000 ਰੁਪਏ) ਰੱਖੀ ਗਈ ਹੈ। ਉਥੇ ਹੀ ਦੂਜੇ 4 ਜੀ.ਬੀ. ਰੈਮ+128 ਜੀ.ਬੀ. ਵਾਲੇ ਮਾਡਲ ਦੀ ਕੀਮਤ 169 ਡਾਲਰ (ਕਰੀਬ 12,500 ਰੁਪਏ) ਰੱਖੀ ਗਈ ਹੈ। ਕੰਪਨੀ ਇਨ੍ਹਾਂ ਡਿਵਾਈਸਾਂ ’ਤੇ ਲਾਂਚ ਆਫਰ ਨਾਲ 20 ਡਾਲਰ (ਕਰੀਬ 1,500 ਰੁਪਏ) ਦੀ ਛੋਟ ਵੀ ਦੇ ਰਹੀ ਹੈ। ਇਨ੍ਹਾਂ ਡਿਵਾਈਸਾਂ ਨੂੰ 27 ਨਵੰਬਰ ਤੋਂ ਕਾਲੇ, ਨੀਲੇ ਅਤੇ ਪੀਲੇ ਰੰਗ ’ਚ ਖ਼ਰੀਦਿਆ ਜਾ ਸਕੇਗਾ। 

ਫੀਚਰਜ਼
ਫੋਨ ’ਚ 6.53 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਵਾਟਰਡ੍ਰੋਪ ਨੋਚ ਨਾਲ ਦਿੱਤੀ ਗਈ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 662 ਪ੍ਰੋਸੈਸਰ ਮਿਲੇਗਾ ਅਤੇ 4 ਜੀ.ਬੀ. ਤਕ ਰੈਮ ਨਾਲ 128 ਜੀ.ਬੀ. ਇੰਟਰਨਲਸਟੋਰੇਜ ਦਿੱਤੀ ਗਈ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ। ਇਸ ਡਿਵਾਈਸ ’ਚ ਐਂਡਰਾਇਡ 10 ਬੇਸਡ MIUI 12 ਆਊਟ-ਆਫ-ਦਿ-ਬਾਕਸ ਯੂਜ਼ਰਸ ਨੂੰ ਮਿਲੇਗਾ। ਇਸ ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਕੁਨੈਕਟੀਵਿਟੀ ਦਿੱਤੀ ਗਈ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਰੀਅਰ ’ਤੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਸੈਂਸਰ ਤੋਂ ਇਲਾਵਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ। ਲੰਬੇ ਬੈਕਅਪ ਲਈ ਫੋਨ ’ਚ 6000mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। 

Rakesh

This news is Content Editor Rakesh