ਇਨ੍ਹਾਂ ਖਾਸ ਫੀਚਰਸ ਨਾਲ Poco f1 ਨੂੰ ਮਿਲ ਰਹੀ ਹੈ ਨਵੀਂ ਅਪਡੇਟ

12/05/2018 2:07:30 PM

ਗੈਜੇਟ ਡੈਸਕ- Poco F1 ਯੂਜ਼ਰਸ ਲਈ ਚੰਗੀ ਖਬਰ ਹੈ। ਕੰਪਨੀ ਨੇ ਪੋਕੋ ਐਫ1 ਦੇ ਬੀਟਾ ਟੈਸਟਰਸ ਲਈ ਮੀ. ਯੂ. ਆਈ. ਅਪਡੇਟ ਜਾਰੀ ਕਰ ਦਿੱਤੀ ਹੈ। ਨਵੀਂ ਅਪਡੇਟ ਤੋਂ ਬਾਅਦ ਫੋਨ 'ਚ 960 ਫ੍ਰੇਮ ਪ੍ਰਤੀ ਸੈਕਿੰਡ 'ਤੇ ਸਲੋਅ-ਮੋਸ਼ਨ ਰਿਕਾਰਡਿੰਗ ਫੀਚਰ ਆ ਗਿਆ ਹੈ। ਪੋਕੋ ਐੱਫ1 ਲਈ ਇਹ ਅਪਡੇਟ ਮੀ. ਯੂ. ਆਈ 8.12.4 ਬੀਟਾ ਅਪਡੇਟ ਦੇ ਤੌਰ 'ਤੇ ਜਾਰੀ ਕੀਤਾ ਜਾ ਰਿਹਾ ਹੈ। ਬੀਟਾ ਟੈਸਟਿੰਗ ਪੀਰਿਅਡ ਖਤਮ ਹੋਣ 'ਤੇ ਸ਼ਾਓਮੀ ਦੁਆਰਾ ਸਾਰੇ ਪੋਕੋ ਐੱਫ1 ਯੂਜ਼ਰਸ ਲਈ ਅਪਡੇਟ ਜਾਰੀ ਕੀਤੇ ਜਾਣ ਦੀ ਉਮੀਦ ਹੈ। ਹਾਲਾਂਕਿ ਅਜੇ ਅਪਡੇਟ ਰੋਲਆਊਟ ਦੀ ਤਾਰੀਕ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਸੁਪਰ ਲੋਅ-ਲਾਈਟ ਮੋਡ

FoneArena ਦੇ ਮੁਤਾਬਕ MIUI ਬੀਟਾ ਅਪਡੇਟ ਦੇ ਨਾਲ ਪੋਕੋ ਐੱਫ1 ਦੀ ਕੈਮਰਾ ਸੈਟਿੰਗ 'ਚ ਲੋਅ-ਲਾਈਟ ਮੋਡ ਵੀ ਆ ਗਿਆ ਹੈ। ਰਿਪੋਰਟ 'ਚ ਕਹਿ ਗਿਆ ਹੈ ਕਿ ਇਸ ਮੋਡ ਨੂੰ ਸੁਪਰ ਲੋਅ-ਲਾਈਟ ਮੋਡ ਕਿਹਾ ਜਾ ਰਿਹਾ ਹੈ ਤੇ ਇਸ ਦੇ ਰਾਹੀਂ ਵੱਖ-ਵੱਖ ਐਕਸਪੋਜ਼ਰ 'ਚ 8 ਤਸਵੀਰਾਂ ਲਈ ਜਾ ਸਕਦੀਆਂ ਹਨ ਤੇ ਫਿਰ ਇਨ੍ਹਾਂ ਨੂੰ ਮਿਲਾ ਕੇ ਇਕ ਬਿਹਤਰ ਤਸਵੀਰ ਤਿਆਰ ਕੀਤੀ ਜਾ ਸਕਦੀ ਹੈ। ਇਹ ਕਾਫ਼ੀ ਹੱਦ ਤੱਕ ਗੂਗਲ ਦੇ ਨਾਈਟ ਸਾਈਟ ਫੀਚਰ ਵਰਗਾ ਹੀ ਹੈ। ਜੇਕਰ ਤੁਸੀਂ ਪੋਕੋ ਐਫ1 ਦੀ ਕੈਮਰਾ ਕੁਆਲਿਟੀ ਸੁਧਾਰਨਾ ਚਾਹੁੰਦੇ ਹਨ, ਤਾਂ ਆਪਣੇ ਸਮਾਰਟਫੋਨ 'ਤੇ ਗੂਗਲ ਕੈਮਰਾ ਐਪ ਨੂੰ ਚੈੱਕ ਕਰ ਸਕਦੇ ਹੋ।
960 ਫ੍ਰੇਮ ਪ੍ਰਤੀ ਸੈਕਿੰਡ 'ਤੇ ਰਿਕਾਰਡਿੰਗ

ਦੱਸ ਦੇਈਏ ਕਿ ਅਜੇ ਪੋਕੋ ਐੱਫ1 120 ਫ੍ਰੇਮ ਪ੍ਰਤੀ ਸੈਕਿੰਡ ਤੇ 240 ਫ੍ਰੇਮ ਪ੍ਰਤੀ ਸੈਕਿੰਡ 'ਤੇ ਸਲੋਅ-ਮੋਸ਼ਨ ਵਿਡੀਓ ਰਿਕਾਰਡਿੰਗ ਸਪੋਰਟ ਕਰਦਾ ਹੈ। ਬੀਟਾ ਸਾਫਟਵੇਅਰ ਅਪਡੇਟ ਦੇ ਨਾਲ ਹੁਣ 960 ਫ੍ਰੇਮ ਪ੍ਰਤੀ ਸੈਕਿੰਡ 'ਤੇ ਰਿਕਾਰਡਿੰਗ ਕਰਨਾ ਸੰਭਵ ਹੋਵੇਗਾ। ਇਸ ਤੋਂ ਇਲਾਵਾ ਰਿਪੋਰਟ 'ਚ ਜ਼ਿਕਰ ਹੈ ਕਿ ਸੈਟਿੰਗਸ 'ਚ The Apps ਸੈਕਸ਼ਨ ਨੂੰ ਵੀ ਆਪਟੀਮਾਇਜ਼ ਕੀਤਾ ਗਿਆ ਹੈ। MIUI 8.12.4 ਅਪਡੇਟ ਦਾ ਡਾਊਨਲੋਡ ਸਾਈਜ਼ 184 ਐੱਮ. ਬੀ ਹੋਣ ਦੀ ਖਬਰ ਹੈ।