Aprilia ਮਾਰਕੀਟ ''ਚ 150ਸੀਸੀ ਸੈਗਮੈਂਟ ''ਚ ਲਿਆਏਗੀ ਨਵੀਂ ਬਾਈਕ

02/20/2019 11:36:30 AM

ਆਟੋ ਡੈਸਕ- ਇਟਾਲੀਅਨ ਬਾਈਕ ਕੰਪਨੀ Aprilia 125 ਸੀ. ਸੀ ਤੋਂ 150 ਸੀਸੀ ਸਕੂਟਰ ਸੈਗਮੈਂਟ 'ਚ ਆਪਣੀ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਲੋਅ ਬਾਈਕ ਸੈਗਮੈਂਟ 'ਚ ਕੱਦਮ ਰੱਖਣ ਜਾ ਰਹੀ ਹੈ। ਕੰਪਨੀ ਹੁਣ 150 ਸੀ. ਸੀ. ਦੀ ਬਾਈਕ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਅਪ੍ਰੀਲੀਆ ਅਜੇ ਤੱਕ ਪ੍ਰੀਮੀਅਮ ਕੈਟਾਗਿਰੀ 800 ਤੋਂ 100 ਸੀ. ਸੀ. ਦੀ ਬਣਾਉਂਦੀ ਰਹੀ ਹੈ। 

ਮੋਟਰਸਾਈਕਲ ਸੈਗਮੈਂਟ 'ਚ 11 ਫ਼ੀਸਦੀ ਦੀ ਵਾਧਾ
ਨਿਊਜ਼ ਰਿਪੋਰਟਸ ਦੇ ਮੁਤਾਬਕ ਅਪ੍ਰੀਲਿਆ ਦੀ ਪੇਰੈਂਟ ਕੰਪਨੀ ਪਿਆਜਿਓ ਵ੍ਹੀਕਲਸ ਇੰਡੀਆ ਦੇਸ਼ ਦੇ 150 ਸੀ.ਸੀ ਸੈਗਮੈਂਟ 'ਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦਾ ਮੰਨਣਾ ਹੈ ਕਿ 125-150 ਸੀ. ਸੀ ਸੈਗਮੈਂਟ 'ਚ ਕਾਫ਼ੀ ਸਪੇਸ ਹੈ ਤੇ ਇਹ ਸੈਗਮੈਂਟ ਤੇਜੀ ਨਾਲ ਗਰੋਥ ਕਰ ਰਿਹਾ ਹੈ। ਅਪ੍ਰੈਲ 2018 ਤੋਂ ਜਨਵਰੀ 2019 ਤੱਕ ਇਸ ਸੈਗਮੈਂਟ 'ਚ ਤਕਰੀਬਨ 20 ਲੱਖ ਬਾਈਕਸ ਦੀ ਵਿਕਰੀ ਦਰਜ ਹੋਈ ਹੈ, ਜੋ ਕੁੱਲ ਮੋਟਰਸਾਈਕਲ ਵਿਕਰੀ ਦਾ 14 ਫ਼ੀਸਦੀ ਹੈ, ਉਥੇ ਹੀ ਪੂਰੇ ਮੋਟਰਸਾਈਕਲ ਸੈਗਮੈਂਟ 'ਚ 11 ਫ਼ੀਸਦੀ ਦੀ ਵਾਧਾ ਦਰਜ ਕੀਤਾ ਗਿਆ ਹੈ। 

ਕੰਪਨੀ ਮੁਤਾਬਕ ਅਪ੍ਰੀਲਿਆ ਆਪਣੀ ਪਹਿਲੀ ਪ੍ਰੀਮੀਅਮ 150 ਸੀ. ਸੀ. ਦੀ ਮੋਟਰਸਾਈਕਲ ਅਗਲੇ 12 ਤੋਂ 15 ਮਹੀਨੇ 'ਚ ਮਤਲਬ ਅਗਲੇ ਸਾਲ ਮਈ 'ਚ ਬਾਜ਼ਾਰ 'ਚ ਲਾਂਚ ਕਰ ਦੇਵੇਗੀ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਇਹ ਬਾਈਕ Aprilia RS 150 ਅਤੇ Tuono 150 ਕੰਸੈਪਟ 'ਤੇ ਬੇਸਡ ਹੋਵੇਗੀ। ਹਾਲ ਹੀ 'ਚ ਕੰਪਨੀ ਨੇ ਗੋਆ 'ਚ ਛੋਟੇ ਤੇ ਮੀਡੀਅਮ ਕਪੈਸਿਟੀ ਵਾਲੀ ਬਾਈਕਸ ਤੇ ਸਕੂਟਰਸ ਜਿਨ੍ਹਾਂ 'ਚ RS 150, STX 150 ਸਟ੍ਰੀਟ ਫਾਈਟਰ ਤੇ SR Max 300 ਆਟੋਮੈਟਿਕ ਸਕੂਟਰ ਨੂੰ ਸ਼ੋਅਕੇਸ ਕੀਤੇ ਸਨ। ਉਥੇ ਹੀ ਸਟਰੀਟ ਫਾਈਟਰ ਬਾਈਕ ਨੂੰ ਬਾਅਦ 'ਚ ਵੱਡੇ ਇੰਜਣ ਦੇ ਨਾਲ ਵੀ ਲਾਂਚ ਕੀਤਾ ਜਾ ਸਕਦਾ ਹੈ।

ਕੀਮਤ 80 ਹਜ਼ਾਰ ਤੋਂ ਲੈ ਕੇ 1.50 ਲੱਖ ਰੁਪਏ ਤੱਕ
ਕੰਪਨੀ ਦੀ ਕੋਸ਼ਿਸ਼ ਹੈ ਕਿ 150 ਸੀ.ਸੀ. ਦੇ ਸੈਗਮੈਂਟ 'ਚ ਵੀ ਕੰਪਨੀ ਦੀ ਪ੍ਰੀਮੀਅਮ ਫੀਲਿੰਗ ਬਰਕਰਾਰ ਰਹੇ। ਕੰਪਨੀ ਦੀ ਨਵੀਂ ਬਾਈਕਸ ਦੀ ਟੱਕਰ ਕੇ. ਟੀ. ਐੱਮ, ਯਾਮਾਹਾ, ਟੀ. ਵੀ. ਐੱਸ ਨਾਲ ਹੋਵੇਗੀ। ਉਥੇ ਹੀ ਇਨ੍ਹਾਂ ਨੂੰ ਮਹਾਰਾਸ਼ਟਰ ਦੇ ਪਿਆਜਿਓ ਦੇ ਬਾਰਾਮਤੀ ਸਥਿਤ ਪਲਾਂਟ 'ਚ ਬਣਾਇਆ ਜਾਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਕੰਪਨੀ ਦੀ ਬਾਈਕਸ ਦੀ ਐਕਸ ਸ਼ੋਰੂਮ ਕੀਮਤ 80 ਹਜ਼ਾਰ ਤੋਂ ਲੈ ਕੇ 1.50 ਲੱਖ ਰੁਪਏ ਤੱਕ ਹੋਵੇਗੀ।