6GB ਰੈਮ ਵੇਰੀਐਂਟ 'ਚ ਲਾਂਚ ਹੋਇਆ ਇਹ ਫੋਨ, ਮਿਲਣਗੇ ਆਈਫੋਨ ਵਰਗੇ ਫੀਚਰਜ਼

09/20/2023 5:49:35 PM

ਗੈਜੇਟ ਡੈਸਕ- ਰੀਅਲਮੀ ਨੇ ਆਪਣੇ ਨਵੇਂ ਫੋਨ Realme C53 ਦਾ ਵੇਰੀਐਂਟ ਪੇਸ਼ ਕੀਤਾ ਹੈ। Realme C53 ਨੂੰ ਇਸ ਸਾਲ ਜੁਲਾਈ 'ਚ ਲਾਂਚ ਕੀਤਾ ਗਿਆ ਸੀ। ਪਹਿਲਾਂ Realme C53 4 ਜੀ.ਬੀ.  ਰੈਮ+128 ਜੀ.ਬੀ.  ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ 'ਚ ਉਪਲੱਬਧ ਸੀ। ਹੁਣ ਕੰਪਨੀ ਨੇ Realme C53 ਨੂੰ 6 ਜੀ. ਬੀ.  ਰੈਮ ਅਤੇ 128 ਜੀ. ਬੀ.  ਸਟੋਰੇਜ ਨਾਲ ਪੇਸ਼ ਕੀਤਾ ਹੈ। ਦੱਸ ਦੇਈਏ ਕਿ Realme C53 'ਚ 6.74 ਇੰਚ ਦੀ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ, ਜਿਸਦੀ ਬ੍ਰਾਈਟਨੈੱਸ 560 nits ਹੈ। ਇਸ ਫੋਨ 'ਚ ਆਈਫੋਨ ਦੇ ਡਾਈਨੈਮਿਕ ਆਈਲੈਂਡ ਵਰਗਾ ਮਿਨੀ ਕੈਪਸੂਲ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- Whatsapp 'ਚ ਆਇਆ ਨਵਾਂ ਫੀਚਰ, Paytm ਤੇ G-Pay ਦੀ ਤਰ੍ਹਾਂ ਕਰ ਸਕੋਗੇ ਪੇਮੈਂਟ

Realme C53 ਦੇ ਫੀਚਰਜ਼

ਫੋਨ 'ਚ 6.74-ਇੰਚ ਐੱਚ.ਡੀ. ਪਲੱਸ ਆਈ.ਪੀ.ਸੀ. ਐੱਲ.ਸੀ.ਡੀ. ਡਿਸਪਲੇਅ ਹੈ, ਜੋ 90Hz ਰਿਫ੍ਰੈਸ਼, 560 ਨਿਟਸ ਬ੍ਰਾਈਟਨੈੱਸ ਅਤੇ 180Hz ਟੱਚ ਸੈਂਪਲਿੰਗ ਰੇਟ  ਆਉਂਦੀ ਹੈ। ਫੋਨ 'ਚ ਆਕਟਾ ਕੋਰ ਯੂਨੀਸੋਕ T612 ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਤਕ ਦਾ ਸਪੋਰਟ ਹੈ। ਰੈਮ ਨੂੰ 12 ਜੀ.ਬੀ.  ਤਕ ਵਰਚੁਅਲੀ ਵਧਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਮੁਫ਼ਤ 'ਚ ਨਹੀਂ ਕਰ ਸਕੋਗੇ 'X' ਦੀ ਵਰਤੋਂ, ਐਲੋਨ ਮਸਕ ਸਾਰੇ ਯੂਜ਼ਰਜ਼ ਕੋਲੋਂ ਹਰ ਮਹੀਨੇ ਲੈਣਗੇ ਪੈਸੇ

ਫੋਟੋਗ੍ਰਾਫੀ ਲਈ Realme C53 'ਚ 108 ਮੈਗਾਪਿਕਸਲ ਦਾ ਪ੍ਰਇਮਰੀ ਕੈਮਰਾ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਮਿਲਦਾ ਹੈ। ਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ। ਫੋਨ ਦੇ ਨਾਲ ਮਿਨੀ ਕੈਪਸੂਲ ਫੀਚਰ ਵੀ ਹੈ। Realme C53 ਦੇ ਨਾਲ 5,000mAh ਬੈਟਰੀ ਅਤੇ 18W ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫੈਸਲਾ, ਭਾਰਤ 'ਚ ਪੂਰੀ ਤਰ੍ਹਾਂ ਬੈਨ ਹੋਣਗੇ 'ਲੋਨ ਐਪਸ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Rakesh

This news is Content Editor Rakesh