ਪੇਬਲ ਨੇ ਲਾਂਚ ਕੀਤਾ ELITE ਵਾਇਰਲੈੱਸ ਹੈੱਡਫੋਨ, ਕੀਮਤ ਸਭ ਤੋਂ ਘੱਟ

11/22/2017 12:19:33 PM

ਜਲੰਧਰ- ਮੋਬਾਇਲ ਐਕਸੈਸਰੀਜ਼ ਬਣਾਉਣ ਵਾਲੀ ਮਸ਼ਹੂਰ ਕੰਪਨੀ ਪੇਬਲ ਨੇ ਆਪਣਾ ਨਵਾਂ ਵਾਇਰਲੈੱਸ ਹੈੱਡਫੋਨ ਲਾਂਚ ਕੀਤਾ ਹੈ। ਕੰਪਨੀ ਨੇ ਆਪਣੇ ਨਵੇਂ ਹੈੱਡਫੋਨ ਦੀ ਕੀਮਤ 2750 ਰੁਪਏ ਰੱਖੀ ਹੈ, ਜਦਕਿ ਇਸ ਦੀ ਵਿਕਰੀ ਕਦੋਂ ਸ਼ੁਰੂ ਹੋਵੇਗੀ। ਹੁਣ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਪੇਬਲ ਨੇ ELITE ਹੈੱਡਫੋਨ ਨੂੰ ਮਿਲੀਟਰੀ ਗ੍ਰੀਨ ਅਤੇ ਬਲੈਕ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦੱਈ ਕਿ ਇਸ ਹੈੱਡਫੋਨ ਨੂੰ ਖਾਸਤੌਰ 'ਤੇ ਫਿੱਟਨੈੱਸ ਅਤੇ ਮਿਊਜ਼ਿਕ ਦੇ ਸ਼ੌਕੀਨਾਂ ਲਈ ਪੇਸ਼ ਕੀਤਾ ਗਿਆ ਹੈ। 

ਫੀਚਰਸ -
ELITE ਹੈੱਡਫੋਨ 'ਚ ਰਿਚਾਰਡੇਬਲ ਬੈਟਰੀ ਮੌਜੂਦ ਹੈ। ਇਸ 'ਤੇ 4 ਤੋਂ 6 ਘੰਟੇ ਤੱਕ ਮਿਊਜ਼ਿਕ ਸੁਣਿਆ ਜਾ ਸਕਦਾ ਹੈ। ਹੈੱਡਫੋਨ ਤੋਂ ਪੇਅਰ ਕਰਨ ਦੀ 33 ਫੁੱਟ (10 ਮੀਟਰ) ਤੱਕ ਦੀ ਰੇਂਜ ਹੈ। ਇਸ ਨੂੰ ਸਮਾਰਟਫੋਨ, ਕੰਪਿਊਟਰ, ਟੈਬਲੇਟਸ ਅਤੇ ਟੀ. ਵੀ. ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦਾ 40mm ਡ੍ਰਾਈਵਰ 20-20Khz ਫ੍ਰੀਕਵੇਂਸੀ 'ਤੇ ਸਾਊਂਡ ਡਿਲੀਵਰੀ ਕਰੇਗਾ। ਕਨੈਕਟੀਵਿਟੀ ਲਈ ਇਸ 'ਚ ਬਲੂਟੁੱਥ 4.0,40mm ਸਾਊਂਡ ਡ੍ਰਾਈਵਰਸ ਅਤੇ ਇਨਬਿਲਟ ਮਾਈਕ੍ਰੋਫੋਨ ਦੀ ਸਹੂਲਤ ਦਿੱਤੀ ਹੈ।