ਤੁਹਾਡੀਆਂ ਬੁਰੀਆਂ ਆਦਤਾਂ ਨੂੰ ਹਟਾਵੇਗਾ ਇਹ ਬ੍ਰੇਸਲੇਟ

06/18/2019 1:34:45 AM

ਗੈਜੇਟ ਡੈਸਕ—ਜ਼ਿਆਦਾ ਫਾਸਟ ਫੂਡ ਖਾਣ ਜਾਂ ਫਿਰ ਨਹੁੰ ਖਾਣ ਵਰਗੀਆਂ ਕਈ ਬੁਰੀਆਂ ਆਦਤਾਂ 'ਤੇ ਲਗਾਮ ਲਗਾਉਣ ਲਈ ਇਕ ਨਵੇਂ ਤਰੀਕੇ ਦੀ ਬ੍ਰੈਸਲੇਟਪੇਸ਼ ਕੀਤੀ ਗਈ ਹੈ, ਜੋ ਸਮੇਂ-ਸਮੇਂ 'ਤ ਤੁਹਾਨੂੰ ਇਲੈਕਟ੍ਰਿਕ ਸ਼ਾਕ ਦੇਵੇਗੀ। ਇਹ ਬ੍ਰੈਸਲੇਟਈ-ਕਾਮਰਸ ਵੈੱਬਸਾਈਟ ਐਮਾਜ਼ੋਨ 'ਤੇ ਪੈਵਲਾਕ ਸ਼ਾਕ ਨਾਂ ਦੀ ਵਿਕਰੀ ਲਈ ਉਪਲੱਬਧ ਹੈ, ਜਿਸ ਦੀ ਕੀਮਤ 242 ਡਾਲਰ ਰੱਖੀ ਗਈ ਹੈ। ਉੱਥੇ, ਭਾਰਤ 'ਚ ਇਸ ਦੀ ਸ਼ੁਰੂਆਤੀ ਕੀਮਤ 18,877 ਰੁਪਏ ਹੈ।

ਇਸ ਬ੍ਰੈਸਲੇਟਨੂੰ ਪਾਉਣ ਤੋਂ ਜੇਕਰ ਤੁਸੀਂ ਕੋਈ ਗਲਤ ਆਦਤ ਪਾਵੋਗੇ ਤਾਂ ਹਰ ਵਾਰ ਪੇਨਾਲਟੀ ਦੇ ਤੌਰ 'ਤੇ ਤੁਹਾਨੂੰ 350 ਵੋਲਟ ਦਾ ਇਲੈਕਟ੍ਰਿਕ ਸ਼ਾਕ ਲੱਗੇਗਾ। ਇੰਨਾਂ ਬੁਰੀਆਂ ਆਦਤਾਂ 'ਚ ਸਮੋਕਿੰਗ, ਜ਼ਿਆਦਾ ਸੋਨਾ, ਜ਼ਿਆਦਾ ਪੈਸੇ ਖਰਚ ਕਰਨਾ ਅਤੇ ਇੰਟਰਨੈੱਟ 'ਤੇ ਜ਼ਿਆਦਾ ਸਮਾਂ ਵਤੀਤ ਕਰਨਾ ਕਈ ਬੁਰੀਆਂ ਆਦਤਾਂ ਸ਼ਾਮਲ ਹਨ।

ਕਿਹੜੀ ਆਦਤ ਛੱਡਣੀ ਹੈ, ਤੁਸੀਂ ਹੀ ਕਰ ਸਕੋਗੇ ਤੈਅ
ਡੇਲੀਮੇਲ 'ਚ ਛਪੀ ਇਕ ਰਿਪੋਰਟ ਮੁਤਾਬਕ ਯੂਜ਼ਰਸ ਨੂੰ ਆਪ ਹੀ ਇਸ ਬ੍ਰੈਸਲੇਟ'ਚ ਸੈਟਿੰਗ ਕਰਨੀ ਹੋਵੇਗੀ ਅਤੇ ਆਪ ਹੀ ਤੈਅ ਕਰਨਾ ਹੋਵੇਗਾ ਕਿ ਆਖਿਰ ਕਿਸ ਆਦਤ 'ਤੇ ਉਨ੍ਹਾਂ ਨੂੰ ਸ਼ਾਕ ਚਾਹੀਦਾ। ਮਨ ਲਵੋ, ਜੇਕਰ ਤੁਹਾਨੂੰ ਜ਼ਿਆਦਾ ਫਾਸਟ ਫੂਡ ਖਾਣ ਦੀ ਆਦਤ ਹੈ ਤਾਂ ਤੁਸੀਂ ਬ੍ਰੈਸਲੇਟ'ਚ ਇਹਸ ਸੈਟਿੰਗ ਕਰ ਸਕਦੇ ਹਨ ਕਿ ਜਦ ਵੀ ਤੁਸੀਂ ਓਵਰ ਇਟਿੰਗ ਕਰੋਗੇ ਤਾਂ ਤੁਰੰਤ ਹੀ ਤੁਹਾਨੂੰ ਇਲੈਕਟ੍ਰਿਕ ਸ਼ਾਕ ਲੱਗੇਗਾ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਸ਼ਾਕ ਨਾਲ ਕਿਤੇ ਤੁਹਾਡੀ ਜਾਨ ਨੂੰ ਖਤਰਾ ਤਾਂ ਨਹੀਂ, ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਜ਼ਿਆਦਾ ਪਾਵਰਫੁਲ ਝਟਕਾ ਨਹੀਂ ਹੋਵੇਗਾ। 


ਖਾਸ ਗੱਲ ਇਹ ਹੈ ਕਿ ਬ੍ਰੈਸਲੇਟਲਈ ਤਿਆਰ ਕੀਤੇ ਗਏ ਪੈਵਲਾਕ ਐਪ ਨੂੰ ਸਿਰਫ ਤੁਸੀਂ ਹੀ ਨਹੀਂ, ਤੁਹਾਡਾ ਕੋਈ ਦੋਸਤ ਵੀ ਹੈਂਡਲ ਕਰ ਸਕਦਾ ਹੈ। ਇਸ ਦੇ ਲਈ ਉਸ ਨੂੰ ਇਹ ਐਪ ਡਾਊਨਲੋਡ ਕਰਨੀ ਪਵੇਗੀ, ਅਜਿਹੇ 'ਚ ਜਦ ਤੁਹਾਡਾ ਦੋਸਤ ਤੁਹਾਨੂੰ ਫਾਸਟ ਫੂਡ ਖਾਂਦੇ ਜਾਂ ਫਿਰ ਜ਼ਿਆਦਾ ਸੋਦੇ ਦੇਖੇਗਾ ਤਾਂ ਤੁਰੰਤ ਉਹ ਐਪ ਰਾਹੀਂ ਤੁਹਾਨੂੰ ਇਲੈਕਟ੍ਰਿਕ ਸ਼ਾਕ ਦੇ ਸਕਦਾ ਹੈ।

ਕਿਵੇਂ ਕੰਮ ਕਰਦੀ ਹੈ ਇਸ ਦੀ ਟੈਕਨਾਲੋਜੀ
ਪੈਵਲਾਕ ਦੀ ਸੈਂਸਰ ਕੋਰ ਟੈਕਨਾਲੋਜੀ ਕੁਝ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤੀ ਗਈ ਹੈ, ਜਿਸ ਨਾਲ ਤੁਹਾਡੀਆਂ ਆਦਤਾਂ ਨੂੰ ਟਰੈਕ ਕਰਕੇ ਉਨ੍ਹਾਂ ਨੂੰ ਬਦਲਿਆਂ ਜਾ ਸਕੇ। ਤੁਹਾਡੇ 'ਤੇ ਨਜ਼ਰ ਰੱਖਣ ਲਈ ਪੈਵਲਾਕ ਇੰਟਰਨਲ ਸੈਂਸਰ, ਮੋਸ਼ਨ ਟਰੈਕਿੰਗ ਅਤੇ ਡਿਜ਼ੀਟਲ ਡਾਟਾ ਦਾ ਇਸਤੇਮਾਲ ਕਰਦਾ ਹੈ। ਪੈਵਲਾਕ ਦੇ ਸਿਕਸ-ਐਕਸਿਸ ਗਾਇਰੋਸਕੋਰ ਅਤੇ ਐਕਸੇਰੋਮੀਟਰ ਤੁਹਾਡੇ ਹੱਥ ਦੇ ਗੈਸਚਰ ਤੋਂ ਪਤਾ ਲਗਾ ਲੈਣਗੇ ਕਿ ਕਦੋਂ ਤੁਸੀਂ ਸਿਗਰੇਟ ਪੀ ਰਹੇ ਹੋ ਜਾਂ ਫਿਰ ਨਹੁੰ ਖਾ ਰਹੇ ਹੋ। ਤੁਹਾਡੇ ਅਜਿਹਾ ਕਰਦੇ ਹੀ ਇਹ ਤੁਹਾਨੂੰ ਅਲਰਟ ਕਰ ਦੇਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਇੰਟਰਨੈੱਟ 'ਤੇ ਬਹੁਤ ਜ਼ਿਆਦਾ ਸਮਾਂ ਬਰਬਾਦ ਕਰਦੇ ਹੋ ਤਾਂ ਪੈਵਲਾਕ ਦੇ ਕ੍ਰੋਮ ਐਕਸਟੇਂਸ਼ਨ ਨਾਲ ਆਪਣੇ ਲਈ ਇਕ ਟਾਈਮ ਲਿਮਿਟ ਦਾ ਅਲਾਰਟ ਵੀ ਸੈੱਟ ਕਰ ਸਕਦੇ ਹੋ।

Karan Kumar

This news is Content Editor Karan Kumar