ਵਟਸਐਪ ਨੂੰ ਟੱਕਰ ਦੇਣ ਲਈ ਪਤੰਜਲੀ ਨੇ ਲਾਂਚ ਕੀਤੀ ਸਵਦੇਸ਼ੀ ਐਪ Kimbho

05/31/2018 12:21:26 PM

ਜਲੰਧਰ— ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਨਾਲ ਮਿਲ ਕੇ ਸਵਦੇਸ਼ੀ ਸਮਰਿਧੀ ਸਿਮ ਕਾਰਡ ਲਾਂਚ ਕਰਨ ਤੋਂ ਬਾਅਦ ਹੁਣ ਬਾਰਾ ਰਾਮਦੇਵ ਸੋਸ਼ਲ ਮੀਡੀਆ ਸੈਕਟਰ 'ਚ ਤਹਿਲਕਾ ਮਚਾਉਣ ਲਈ ਤਿਆਰ ਹੈ। ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਸਿਮ ਕਾਰਡ ਤੋਂ ਬਾਅਦ ਬੁੱਧਵਾਰ ਨੂੰ ਮੈਸੇਜਿੰਗ ਐਪ ਕਿੰਭੋ (Kimbho) ਲਾਂਚ ਕੀਤੀ ਹਾ। ਪਤੰਜਲੀ ਦੇ ਬੁਲਾਰੇ ਐੱਸ.ਕੇ. ਤਿਜਾਰਾਵਾਲਾ ਨੇ ਟਵਿਟ ਕਰਕੇ ਮੈਸੇਜਿੰਗ ਐਪ ਕਿੰਭੋ ਦੇ ਲਾਂਚ ਦੀ ਜਾਣਕਾਰੀ ਦਿੱਤੀ ਹੈ। ਤਿਜਾਰਾਵਾਲਾ ਨੇ ਦਾਅਵਾ ਕੀਤਾ ਹੈ ਕਿ ਇਹ ਸਵਦੇਸ਼ੀ ਮੈਸੇਜਿੰਗ ਐਪ ਵਟਸਐਪ ਨੂੰ ਸਖਤ ਟੱਕਰ ਦੇਵੇਗੀ। 
 


ਮੈਸੇਜਿੰਗ ਐਪ ਕਿੰਭੋ ਗੂਗਲ ਪਲੇਅ ਸਟੋਰ 'ਤੇ ਡਾਊਨਲੋਡ ਲਈ ਉਪਲੱਬਧ ਹੈ। ਬਾਬਾ ਰਾਮਦੇਵ ਦੇ ਇਸ ਐਪ ਦੀ ਟੈਗਲਾਈਨ ਹੈ- 'ਅਬ ਭਾਰਤ ਬੋਲੇਗਾ'। ਭਾਰਤ 'ਚ ਬਾਬਾ ਰਾਮਦੇਵ ਦੀ ਇਸ ਸਵਦੇਸ਼ੀ ਐਪ ਕਿੰਭੋ ਦੀ ਸਿੱਧੀ ਟੱਕਰ ਵਟਸਐਪ ਨਾਲ ਹੋਵੇਗੀ। ਗੂਗਲ ਪਲੇਅ ਸਟੋਰ ਤੋਂ ਇਸ ਐਪ ਨੂੰ ਮੁਫਤ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਦਾ ਸਾਈਜ਼ 22 ਐੱਮ.ਬੀ. ਦਾ ਹੈ। 

ਐਪ ਦੀ ਖਾਸੀਅਤ
ਕਿੰਭੋ ਇਕ ਰਿਅਲ ਮੈਸੇਜਿੰਗ ਐਪ ਹੈ। ਇਸ ਐਪ ਰਾਹੀਂ ਤੁਸੀਂ ਵੁਆਇਸ ਅਤੇ ਵੀਡੀਓ ਕਾਲ ਕਰਨ ਤੋਂ ਇਲਾਵਾ ਪ੍ਰਾਈਵੇਟ ਅਤੇ ਗਰੁੱਪ ਚੈਟ ਕਰ ਸਕਦੇ ਹੋ। ਟੈਕਸਟ, ਆਡੀਓ, ਫੋਟੋ, ਵੀਡੀਓ, ਸਟਿਕਰਸ, ਲੋਕੇਸ਼ਨ, GIF, ਡੂਡਲ ਅਤੇ ਦੂਜੀਆਂ ਚੀਜ਼ਾਂ ਸ਼ੇਅਰ ਕਰਨ ਲਈ ਇਸ ਵਿਚ ਦਰਜਨ ਭਰ ਤੋਂ ਜ਼ਿਆਦਾ ਸ਼ਾਨਦਾਰ ਫੀਚਰ ਹਨ। ਕਿੰਭੋ ਐਪ ਬਣਾਉਣ ਵਾਲੀ ਪਤੰਜਲੀ ਕਮਿਊਨੀਕੇਸ਼ਨ ਦਾ ਦਾਅਵਾ ਹੈ ਕਿ ਇਹ ਐਪ ਬਹੁਤ ਫਾਸਟ ਹੈ ਅਤੇ ਇਹ ਐਡਵਾਂਸ ਸਾਕੇਟ ਟੈਕਨਾਲੋਜੀ ਨਾਲ ਲੈਸ ਹੈ, ਜੋ ਕਿ ਤਤਕਾਲ ਅਤੇ ਰਿਅਰ ਟਾਈਮ ਮੈਸੇਜਿੰਗ ਯਕੀਨੀ ਕਰਦੀ ਹੈ। 


 

ਪੂਰੀ ਤਰ੍ਹਾਂ ਸੁਰੱਖਿਅਤ ਹੈ ਕਿੰਭੋ ਐਪ
ਪਤੰਜਲੀ ਕਮਿਊਨੀਕੇਸ਼ਨ ਦਾ ਦਾਅਵਾ ਹੈ ਕਿ ਕਿੰਭੋ ਐਪ 'ਤੇ ਭੇਜਿਆ ਜਾਣ ਵਾਲਾ ਹਰ ਮੈਸੇਜ 15S ਨਾਲ ਐਨਕ੍ਰਿਪਟਿਡ ਹੈ। ਇਸ ਤੋਂ ਇਲਾਵਾ ਕਿੰਭੋ ਘੋਸਟ ਚੈਟਿੰਗ ਅਤੇ ਆਟੋ ਡਿਲੀਟ ਮੈਸੇਜ ਨੂੰ ਵੀ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਐਪ ਆਪਣੇ ਸਰਵਰ ਜਾਂ ਕਲਾਊਡ 'ਤੇ ਯੂਜ਼ਰਸ ਦੇ ਕਿਸੇ ਵੀ ਤਰ੍ਹਾਂ ਦੇ ਡਾਟਾ ਨੂੰ ਸੇਵ ਨਹੀਂ ਕਰਦੀ ਹੈ। 

ਥੀਮਸ ਬਣਾ ਕੇ ਇਸ ਐਪ ਨੂੰ ਪਰਸਨਲਾਈਜ਼ਡ ਵੀ ਕੀਤਾ ਜਾ ਸਕਦਾ ਹੈ। ਯੂਜ਼ਰ ਆਪਣੇ ਪਸੰਦੀਦਾ ਵਾਲਪੇਪਰ ਨੂੰ ਚੁਣ ਸਕਦੇ ਹਨ ਅਤੇ ਹਰ ਸਮੇਂ ਇਕ ਨਵਾਂ ਅਨੁਭਵ ਹਾਸਲ ਕਰ ਸਕਦੇ ਹਨ। ਦੇਖਣ 'ਚ ਇਹ ਐਪ ਕਾਫੀ ਹੱਦ ਤਕ ਵਟਸਐਪ ਵਰਗੀ ਹੈ। ਐਪ ਨੂੰ ਵਟਸਐਪ ਦੀ ਤਰ੍ਹਾਂ ਹੀ ਹਰੇ ਰੰਗ ਦੀ ਬੈਕਗ੍ਰਾਊਂਡ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ।