ਪੈਨਾਸੋਨਿਕ ਹੁਣ ਪੇਸ਼ ਕਰੇਗੀ ਆਪਣੀ ਏਲੁਗਾ I ਸੀਰੀਜ਼ ਦਾ ਇਹ ਨਵਾਂ ਬਜਟ ਸਮਾਰਟਫੋਨ

12/06/2017 12:29:04 PM

ਜਲੰਧਰ- ਪੈਨਾਸੋਨਿਕ ਨੇ ਕੁਝ ਸਮੇਂ ਪਹਿਲਾਂ ਹੀ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ 6,499 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਸੀ ਪਰ ਹੁਣ ਲੱਗਦਾ ਹੈ ਕਿ ਕੰਪਨੀ ਇਸ ਤੋਂ ਬਾਅਦ ਆਪਣੀ ਏਲੁਗਾ I ਸੀਰੀਜ਼ ਦੇ ਇਕ ਹੋਰ ਨਵੇਂ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ, ਜੋ ਕਿ ਏਲੁਗਾ I7 ਦੇ ਨਾਂ ਤੋਂ ਪੇਸ਼ ਕੀਤਾ ਜਾਵੇਗਾ। ਇਕ ਰਿਪੋਰਟ ਦੇ ਮੁਤਾਬਕ ਹਾਲ ਹੀ 'ਚ ਨਵਾਂ ਸਮਾਰਟਫੋਨ ਗੀਕਬੈਂਚ ਵੈਂਚਮਾਰਕਿੰਗ ਵੈੱਬਸਾਈਟ 'ਤੇ ਲਿਸਟ ਦੇਖਿਆ ਗਿਆ ਹੈ। ਇਸ ਲਿਸਟਿੰਗ 'ਚ ਇਸ ਸਮਾਰਟਫੋਨ ਦੇ ਕਈ ਸਪੈਸੀਫਿਕੇਸ਼ਨ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਜਿਸ ਦੇ ਅਨੁਸਾਰ ਪੈਨਾਸੋਨਿਕ ਏਲੁਗਾ ਨੂੰ I7 ਨੂੰ ਸਿੰਗਲ-ਕੋਰ ਟੈਸਟ 'ਚ 621 ਪੁਆਇੰਟਸ ਅਤੇ ਮਲਟੀ-ਕੋਰ ਸੈਟ 'ਚ 1816 ਪੁਆਇੰਟਸ ਪ੍ਰਾਪਤ ਹੋਏ ਹਨ। ਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 2 ਜੀ. ਬੀ. ਰੈਮ ਅਤੇ ਮੀਡੀਆਟੈੱਕ MT6737H 1.30GHz ਕਵਾਡ-ਕੋਰ ਪ੍ਰੋਸੈਸਰ ਨਾਲ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਹ ਇਕ ਐਂਟਰੀ ਲੈਵਲ ਜਾਂ ਮਿਡ-ਰੇਂਜ ਸਮਾਰਟਫੋਨ ਹੈ। ਇਸ ਦੀ ਕੀਮਤ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। 

 

 

 

 

 

ਹਾਲ ਹੀ 'ਚ ਲਾਂਚ ਕੀਤੇ ਗਏ ਪੈਨਾਸੋਨਿਕ I7 ਸਮਾਰਟਫੋਨ ਦੀ ਤਾਂ ਇਹ ਸਮਾਰਟਫੋਨ ਬਲੈਕ ਅਤੇ ਗੋਲਡ ਆਪਸ਼ਨਸ ਨਾਲ ਆਉਂਦਾ ਹੈ। ਇਸ 'ਚ 5 ਇੰਚ ਦੀ ਐੱਚ. ਡੀ. ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਹ ਸਮਾਰਟਫੋਨ 1.25GHz ਕਵਾਡ-ਕੋਰ ਮੀਡੀਆਟੈੱਕ MT6737 ਪ੍ਰੋਸੈਸਰ 'ਤੇ ਚੱਲਦਾ ਹੈ। ਇਸ ਡਿਵਾਈਸ 'ਚ 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਹੈ। ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਦੀ ਮਦਦ ਨਾਲ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਦੀ ਸਹੂਲਤ ਹੈ, ਜੋ ਡਿਵਾਈਸ ਦੇ ਪਿਛਲੇ ਭਾਗ 'ਚ ਹੈ।

ਇਸ ਨਵੇਂ ਸਮਾਰਟਫੋਨ 'ਚ 5ਪੀ ਲੈਂਸ, ਅਪਰਚਰ ਐੱਫ/2.2 ਖੂਬੀ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਡਿਵਾਈਸ 'ਚ 2500 ਐੱਮ. ਏ. ਐੱਚ. ਦੀ ਬੈਟਰੀ ਹੈ ਅਤੇ ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। 

ਕਨੈਕਟੀਵਿਟੀ ਲਈ ਇਸ ਡਿਵਾਈਸ 'ਚ 4G VoLTE, ਡਿਊਲ ਸਿਮ, ਬਲੂਟੁੱਥ, 4.0 ਵਾਈ-ਫਾਈ 802.11 b/g/n, FM ਰੇਡਿਓ ਅਤੇ ਮਾਈਕ੍ਰੋ USB ਪੋਰਟ ਦੀ ਸਹੂਲਤ ਹੈ। ਸੈਂਸਰਸ ਦੇ ਰੂਪ ਨਾਲ ਇਸ 'ਚ ਐਕਸੀਲੇਰੋਮੀਟਰ, ਪ੍ਰੋਕਸਮਿਟੀ ਅਤੇ ਐਂਬੀਅੰਟ ਲਾਈਟ ਸੈਂਸਰ ਸ਼ਾਮਿਲ ਹੈ। ਇਸ ਡਿਵਾਈਸ ਦਾ ਕੁੱਲ ਮਾਪ 143x71x7.5 ਮਿਮੀ ਅਤੇ ਵਜ਼ਨ 145.5 ਗ੍ਰਾਮ ਹੈ।