Panasonic ਨੇ ਭਾਰਤ ''ਚ ਲਾਂਚ ਕੀਤਾ ਆਪਣਾ ਸਭ ਤੋਂ ਮਹਿੰਗਾ OLED ਸਮਾਰਟ ਟੀਵੀ

03/11/2023 3:54:15 PM

ਗੈਜੇਟ ਡੈਸਕ- ਪੈਨਾਸੋਨਿਕ ਇੰਡੀਆ ਨੇ ਆਪਣੇ Panasonic OLED ਟੀਵੀ ਰੇਂਜ ਦਾ ਵਿਸਤਾਰ ਕਰਦੇ ਹੋਏ ਆਪਣੇ ਓ.ਐੱਲ.ਈ.ਡੀ. ਦੀ ਨਵੀਂ ਰੇਂਜ ਪੇਸ਼ ਕੀਤੀ ਹੈ। Panasonic OLED LZ950 ਨੂੰ ਦੋ ਸਾਈਜ਼ 55 ਇੰਚ ਅਤੇ 65 ਇੰਚ 'ਚ ਪੇਸ਼ ਕੀਤਾ ਗਿਆ ਹੈ। Panasonic OLED LZ950 ਦੇ ਨਾਲ ਥਿਏਟਰ ਵਰਗੇ ਸਾਊਂਡ ਅਤੇ ਪਿਕਚਰ ਕੁਆਲਿਟੀ ਦਾ ਦਾਅਵਾ ਕੀਤਾ ਗਿਆ ਹੈ। Panasonic OLED LZ950 ਦੇ ਨਾਲ 4ਕੇ ਸਟੂਡੀਓ ਕਲਰ ਅਤੇ 4ਕੇ ਅਪ ਇਨਵਰਟਰ ਦਾ ਸਪੋਰਟ ਹੈ ਜਿਸਨੂੰ ਲੈ ਕੇ ਖਰਾਬ 4ਕੇ ਵੀਡੀਓ ਨੂੰ ਵੀ ਬਿਹਤਰ ਤਰੀਕੇ ਨਾਲ ਦਿਖਾਉਣ ਦਾ ਦਾਅਵਾ ਹੈ। 

ਇਸ ਵਿਚ ਮਾਈਕ੍ਰੋ ਡਿਮਿੰਗ ਅਤੇ ਮੋਸ਼ਨ ਇਸਟੀਮੇਸ਼ਨ ਦਾ ਵੀ ਸਪੋਰਟ ਹੈ। Panasonic OLED LZ950 ਦੀ ਸ਼ੁਰੂਆਤੀ ਕੀਮਤ 1,99,990 ਰੁਪਏ ਰੱਖੀ ਗਈ ਹੈ ਅਤੇ ਟੀਵੀ ਦੀ ਵਿਕਰੀ ਪੈਨਾਸੋਨਿਕ ਦੇ ਸਟੋਰ ਤੋਂ ਇਲਾਵਾ ਈ-ਕਾਮਰਸ ਸਾਈਟ 'ਤੇ ਵੀ ਹੋ ਰਹੀ ਹੈ। ਇਸ ਟੀਵੀ 'ਚ ਐਂਡਰਾਇਡ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਹੈਕਸਾ ਕ੍ਰੋਮ ਡ੍ਰਾਈਵ ਤੋਂ ਇਲਾਵਾ ਡਾਲਬੀ ਵਿਜ਼ਨ ਅਤੇ ਡਾਲਬੀ ਐਟਮਾਸ ਵੀ ਹੈ। ਇਸ ਵਿਚ MirAIe ਤੋਂ ਇਲਾਵਾ ਗੂਗਲ ਅਸਿਸਟੈਂਟ ਅਤੇ ਅਲੈਕਸਾ ਸਮਾਰਟ ਸਪੀਕਰ ਦਾ ਵੀ ਸਪੋਰਟ ਹੈ। ਟੀਵੀ ਦੇ ਨਾਲ 20 ਵਾਟ ਦਾ ਸਪੀਕਰ ਵੀ ਹੈ। ਟੀਵੀ 'ਚ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਦਿੱਤੀ ਗਈ ਹੈ। Panasonic OLED LZ950 ਟੀਵੀ ਦਾ ਮੁਕਾਬਲਾ ਪ੍ਰੀਮੀਅਮ ਮਾਰਕੀਟ 'ਚ ਸੈਮਸੰਗ ਅਤੇ ਐੱਲ.ਜੀ. ਵਰਗੇ ਬ੍ਰਾਂਡਸ ਦੇ ਨਾਲ ਹੋਵੇਗਾ।

Rakesh

This news is Content Editor Rakesh