5.45 ਇੰਚ HD ਪਲਸ ਡਿਸਪਲੇਅ ਨਾਲ ਲਾਂਚ ਹੋਇਆ Panasonic Eluga i7

04/20/2018 6:13:31 PM

ਜਲੰਧਰ- ਪੈਨਾਸੌਨਿਕ ਨੇ ਆਪਣੀ ਏਲੁਗਾ ਸੀਰੀਜ਼ ਦੇ ਤਹਿਤ ਅੱਜ ਇਕ ਨਵਾਂ ਸਮਾਰਟਫੋਨ ਏਲੁਗਾ I7 ਨਾਂ ਨਾਲ ਲਾਂਚ ਕੀਤਾ ਹੈ। ਇਹ ਨਵਾਂ ਸਮਾਰਟਫੋਨ 6499 ਰੁਪਏ ਦੀ ਕੀਮਤ ਦੇ ਨਾਲ ਹੈ ਅਤੇ ਵਿਕਰੀ ਲਈ ਐਕਸਕਲੂਜ਼ਿਵ ਰੂਪ ਤੋਂ ਫਲਿਪਕਾਰਟ 'ਤੇ 24 ਅਪ੍ਰੈਲ ਤੋਂ ਉਪਲੱਬਧ ਹੋਵੇਗਾ। ਪੈਨਾਸੌਨਿਕ ਏਲੁਗਾ 97 ਬਲੂ, ਬਲੈਕ ਅਤੇ ਗੋਲਡ ਕਲਰ ਦੇ ਆਪਸ਼ਨਸ ਦੇ ਨਾਲ ਹੈ।

5.45 ਇੰਚ ਦਾ HD ਪਲਸ  ਬਿੱਗ ਵਿਊ ਡਿਸਪਲੇਅ ਹੈ ਜਿਸ ਤੇ 2.5D ਕਰਵਡ ਗਲਾਸ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ 'ਚ 1.3GHz ਕਵਾਡ-ਕੋਰ ਮੀਡੀਆਟੈੱਕ MT6737 ਪ੍ਰੋਸੈਸਰ, 2GB ਰੈਮ ਅਤੇ 16GB ਦੀ ਇੰਟਰਨਲ ਸਟੋਰੇਜ, 128GB ਤੱਕ ਮਾਈਕ੍ਰੋਐੱਡ ਕਾਰਡ ਦੀ ਸਪੋਰਟ ਦਿੱਤੀ ਗਈ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਫੋਨ ਦੇ ਬੈਕ ਸਾਈਡ 'ਤੇ ਦਿੱਤਾ ਗਿਆ ਹੈ।

ਇਸ ਸਮਾਰਟਫੋਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਅਧਾਰਿਤ ਐਪ Trbo 8ub ਨੂੰ ਓਵਰ ਦ ਏਅਰ ਰਾਹੀਂ (FOTA) ਜਾਰੀ ਕੀਤਾ ਜਾਵੇਗਾ। ਇਸ ਐਪ ਦੀ ਮਦਦ ਨਾਲ ਅਸਲ ਫੋਨ 'ਚ ਬਹੁਤ ਸਾਰੀਆਂ ਐਪਸ ਨੂੰ ਰੱਖਣ ਦੀ ਲੋੜ ਨਹੀਂ ਪਵੇਗੀ।

ਇਸ ਤੋਂ ਇਲਾਵਾ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਦੇ ਨਾਲ ਹੈ ਅਤੇ ਫਰੰਟ ਲਈ ਵੀ ਇਸ 'ਚ 8 ਮੈਗਾਪਿਕਸਲ ਦਾ ਹੀ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4000mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਐਂਡ੍ਰਾਇਡ 7.0 ਨੁਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ।

ਕੁਨੈੱਕਟੀਵਿਟੀ ਲਈ ਇਸ 'ਚ 4G VoLTE, ਵਾਈ-ਫਾਈ 802.11b/g/n, ਬਲੂਟੁੱਥ 4.1, GPS, FM ਰੇਡੀਓ, ਡਿਊਲ-ਸਿਮ ਅਤੇ ਮਾਇਕ੍ਰੋ USB 2.0 ਪੋਰਟ ਆਦਿ ਹਨ।