ਫਰੀ ''ਚ ਮਿਲ ਰਹੀਆਂ ਹਨ ਆਈਫੋਨ ਦੀਆਂ ਸਭ ਤੋਂ ਬਿਹਤਰੀਨ ਪੇਡ ਐਪਸ !

06/22/2017 12:34:42 PM

ਜਲੰਧਰ- ਐਪ ਦਾ ਇਸਤੇਮਾਲ ਕਰਨਾ ਹਰ ਕਿਸੇ ਨੂੰ ਪਸੰਦ ਹੈ ਪਰ ਕਦੇ-ਕਦੇ ਬਿਹਤਰ ਐਪ ਲਈ ਤੁਹਾਨੂੰ ਪੈਸੇ ਖਰਚ ਕਰਨੇ ਪੈਂਦੇ ਹਨ। ਅਜਿਹੇ ਵੀ ਹੁੰਦਾ ਹੈ ਕਿ ਡਿਵੈੱਲਪਰਜ਼ ਕੁਝ ਐਪਸ ਨੂੰ ਸੀਮਿਤ ਸਮੇਂ ਲਈ ਸੇਲ ਲਈ ਉਪਲੱਬਧ ਕਰਾਉਂਦੇ ਹਨ ਅਤੇ ਤੁਹਾਨੂੰ ਸਹੀ ਸਮੇਂ 'ਤੇ ਇਸ ਮੌਕੇ ਦਾ ਫਾਇਦਾ ਚੁੱਕਣਾ ਹੋਵੇਗਾ। ਆਈ.ਓ.ਐੱਸ. ਐਪ ਸਟੋਰ 'ਚ ਕੁਝ ਐਪਸ 'ਤੇ ਬਿਹਤਰੀਨ ਡੀਲ ਆਫਰ ਦਿੱਤਾ ਜਾ ਰਿਹਾ ਹੈ। 
ਆਮਤੌਰ 'ਤੇ ਇਨ੍ਹਾਂ ਐਪਲੀਕੇਸ਼ਨ ਲਈ ਤੁਹਾਨੂੰ ਪੈਸੇ ਖਰਚ ਕਰਨੇ ਪੈਂਦੇ ਹਨ ਪਰ ਸੇਲ 'ਚ ਤੁਸੀਂ ਇਨ੍ਹਾਂ ਐਪਸ ਨੂੰ ਫਰੀ 'ਚ ਡਾਊਨਲੋਡ ਕਰ ਸਕਦੇ ਹਨ। ਦੱਸ ਦਈਏ ਕਿ ਇਹ ਆਫਰ ਕੁਝ ਸਮੇਂ ਲਈ ਹੀ ਉਪਲੱਬਧ ਹੁੰਦੇ ਹਨ। ਜੇਕਰ ਤੁਸੀਂ ਐਪ ਸਟੋਰ 'ਤੇ ਜਾਂਦੇ ਹੋ ਅਤੇ ਉਤੇ ਤੁਹਾਨੂੰ ਇਹ ਦਿਖਾਈ ਦਿੰਦਾ ਹੈ ਕਿ ਇਸ ਐਪ ਲਈ ਤੁਹਾਨੂੰ ਪੇਮੈਂਟ ਕਰਨ ਦੀ ਲੋੜ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਆਫਰ ਖਤਮ ਹੋ ਗਿਆ ਹੈ ਅਤੇ ਤੁਹਾਨੂੰ ਉਨ੍ਹਾਂ ਐਪਸ ਲਈ ਪੇਮੈਂਟ ਕਰਨੀ ਪਵੇਗੀ। 

1. Live score
ਲਾਈਵ ਸਕੋਰ ਦੇ ਨਾਲ ਤੁਸੀਂ ਨਾ ਸਿਰਫ ਲਾਈਵ ਸਕੋਰ, ਵੀਕਲੀ ਸ਼ਡਿਊਲ ਅਤੇ ਆਪਣੀਆਂ ਸਾਰੀਆਂ ਪਸੰਦੀਦਾ ਸਾਕਰ ਟੀਮਾਂ ਲਈ ਟੇਬਲ ਦੇਖ ਸਕਦੇ ਹੋ।  ਤੁਸੀਂ ਸਿੱਧਾ ਆਪਣੇ ਆਈਫੋਨ ਤੋਂ ਵੀਡੀਓ ਕਲਿੱਪ ਵੀ ਦੇਖ ਸਕਦੇ ਹੋ।  

2. NavaFit
ਇਹ ਇਕ ਫਿੱਟਨੈੱਸ ਕਮਿਊਨਿਟੀ ਹੈ, ਜਿਥੇ ਤੁਸੀਂ ਆਪਣੀ ਸਿਹਤ ਅਤੇ ਫਿੱਟਨੈੱਸ ਟੀਚਿਆਂ ਤੱਕ ਪਹੁੰਚਣ 'ਚ ਵਰਕਆਊਟ ਕਰਨ ਲਈ ਦੂਜਿਆਂ ਦੀ ਮਦਦ ਲੈ ਸਕਦੇ ਹੋ। ਚਾਹੇ ਤੁਸੀਂ ਸਿਰਫ ਆਪਣੀ ਫਿੱਟਨੈੱਸ ਜਰਨੀ ਨੂੰ ਸ਼ੁਰੂ ਕਰ ਰਹੇ ਹੋ ਜਾਂ ਫਿਰ ਤੁਸੀਂ ਜਿਮ ਜਾਂਦੇ ਹੋ। ਸਪੋਰਟ ਟੀਮ ਦੇ ਮੁਕਾਬਲੇ ਹੋਰ ਕੋਈ ਬਿਹਤਰ ਤਰੀਕਾ ਨਹੀਂ ਹੋ ਸਕਦਾ ਹੈ। 

3. Note-ify
ਇਹ ਐਪ ਇਕ ਸਰਲ ਅਤੇ ਕਨਵਿਨੀਐਂਟ ਨੋਟ-ਟੇਕਿੰਗ ਟੂਲ ਹੈ। ਆਪਣੇ ਨੋਟਸ, ਟਾਸਕ, ਸ਼ਾਪਿੰਗ ਲਿਸਟ ਆਈਡੀਆਸ ਅਤੇ ਵੱਖ-ਵੱਖ ਨੋਟੀਫਿਕੇਸ਼ਨ ਨੂੰ ਆਰਗਨਾਈਜ਼ ਕਰਨ 'ਚ ਮਦਦ ਕਰਦਾ ਹੈ। ਇਹ ਯੂਜ਼ਰ-ਫਰੈਂਡਲੀ ਅਤੇ ਕਸਟੋਮਿਜ਼ਾਬਲੇ ਇੰਟਰਫੇਸ ਫੀਚਰ ਹੈ। 

4. Magnifier Flash
ਕੀ ਅੱਜ ਸਵੇਰੇ ਤੁਸੀਂ ਆਪਣੇ ਨਾਲ ਆਪਣੇ ਰੀਡਿੰਗ ਗਲਾਸ ਲਿਜਾਉਣਾ ਭੁੱਲ ਗਏ ਹੋ? ਇਹ ਐਪ ਤਰੁੰਤ ਤੁਹਾਡੇ ਆਈਫੋਨ ਨੂੰ ਮੈਗਨੀਫਾਇੰਗ ਗਲਾਸ ਦੇ ਨਾਲ ਟਾਰਚਲਾਈਟ 'ਚ ਬਦਲ ਦਿੰਦਾ ਹੈ। 

5. Photo Guard
ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਹੋਰ ਤੁਹਾਡੇ ਕੈਮਰਾ ਰੋਲ ਤੱਕ ਨਾ ਪਹੁੰਚੇ ਤਾਂ ਤੁਸੀਂ ਫੋਟੋ ਗਾਰਡ ਦਾ ਇਸਤੇਮਾਲ ਕਰ ਸਕਦੇ ਹੋ। ਫੋਟੋ ਗਾਰਡ ਤੁਹਾਨੂੰ ਆਪਣੀ ਪਰਸਨਲ ਲਾਈਫ ਨੂੰ ਪਰਸਨਲ ਰੱਖਣ 'ਚ ਮਦਦ ਕਰੇਗਾ। 

6. MyTubePro
MyTubePro ਤੁਹਾਨੂੰ ਯੂ-ਟਿਊਬ 'ਤੇ ਫਰੀ 'ਚ ਲੱਖਾਂ ਗਾਣਿਆਂ ਨੂੰ ਸਰਚ ਅਤੇ ਸੁਣਨ ਦੀ ਮਨਜ਼ੂਰੀ ਦਿੰਦਾ ਹੈ। ਯੂਜ਼ਰਜ਼ ਆਰਟੀਸਟ, ਟ੍ਰੈਕਸ, ਐਲਬੰਮਾਂ ਨੂੰ ਸਰਚ ਕਰ ਸਕਦੇ ਹਨ ਅਤੇ ਹਰ ਰੋਜ਼ ਯੂਜ਼ਰਜ਼ ਪਲੇਲਿਸਟ 'ਚ ਨਵੇਂ ਗਾਣੇ ਸਰਚ ਕਰ ਸਕਦੇ ਹਨ।