Oppo RX17 Pro ਤੇ Oppo RX17 Neo ਲਾਂਚ, ਜਾਣੋ ਖੂਬੀਆਂ

11/08/2018 2:24:03 PM

ਗੈਜੇਟ ਡੈਸਕ– ਚੀਨੀ ਕੰਪਨੀ Oppo ਨੇ ਯੂਰਪੀ ਬਾਜ਼ਾਰ ’ਚ ਆਪਣੇ ਦੋ ਨਵੇਂ ਸਮਾਰਟਫੋਨ Oppo RX17 Pro ਅਤੇ Oppo RX17 Neo ਲਾਂਚ ਕੀਤੇ ਹਨ। ਦੋਵੇਂ ਹੀ ਡਿਵਾਈਸ ਗ੍ਰੇਡੀਐਂਟ ਸ਼ਾਇਨੀ ਬੈਕ, ਵਾਟਰਡ੍ਰੋਪ ਨੌਚ ਅਤੇ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦੇ ਹਨ। ਦੋਵਾਂ ਹੀ ਸਮਾਰਟਫੋਨ ’ਚ ਫਰੰਟ ਪੈਨਲ ’ਤੇ 25 ਮੈਗਾਪਿਕਸਲ ਦਾ ਏ.ਆਈ. ਫਰੰਟ ਕੈਮਰਾ ਹੈ। ਇਹ ਕਲਰ ਓ.ਐੱਸ. 5.2 ’ਤੇ ਚੱਲਦੇ ਹਨ। 

ਕੀਮਤ
Oppo RX17 Pro ਦੀ ਕੀਮਤ 599 ਯੂਰੋ (ਕਰੀਬ 49,800 ਰੁਪਏ) ਹੈ। ਇਸ ਕੀਮਤ ’ਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵੇਰੀਐਂਟ ਮਿਲੇਗਾ। Oppo RX17 Neo ਦੇ 4 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਵੇਰੀਐਂਟ ਕੀਮਤ 349 ਯੂਰੋ (ਕਰੀਬ 29,000 ਰੁਪਏ) ਹੈ। RX17 Pro ਨੂੰ ਰੇਡੀਐਂਟ ਮਿਸਟ ਅਤੇ ਐਮਰਾਲਡ ਗ੍ਰੀਨ ਕਲਰ ’ਚ ਵੇਚਿਆ ਜਾਵੇਗਾ। ਉਥੇ ਹੀ RX17 Neo ਮੋਕਾ ਰੈੱਡ ਅਤੇ ਐਸਟ੍ਰਲ ਬਲਿਊ ਕਲਰ ’ਚ ਮਿਲੇਗਾ।

ਫੀਚਰਸ
Oppo RX17 Pro ’ਚ ਐਂਡਰਾਇਡ 8.1 ਓਰੀਓ ’ਤੇ ਆਧਾਰਿਤ ਕਲਰ ਓ.ਐੱਸ. 5.2 ਹੈ। ਇਹ ਡਿਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ। ਸਮਾਰਟਫੋਨ ’ਚ 6.4-ਇੰਚ ਦੀ ਫੁੱਲ-ਐੱਚ.ਡੀ.+ (1080x2340 ਪਿਕਸਲ) ਡਿਸਪਲੇਅ ਹੈ ਜੋ 19:9 ਆਸਪੈਕਟ ਰੇਸ਼ੀਓ ਅਤੇ ਕਾਰਨਿੰਗ ਗੋਰਿਲਾ ਗਲਾਸ 6 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਸਮਾਰਟਫੋਨ ’ਚ ਸਨੈਪਡ੍ਰੈਗਨ 710 ਅਤੇ ਐਡਰੀਨੋ 616 ਜੀ.ਪੀ.ਯੂ. ਦਿੱਤੇ ਗਏ ਹਨ। ਜੁਗਲਬੰਦੀ ਲਈ 6 ਜੀ.ਬੀ. ਰੈਮ ਮੌਜੂਦ ਹੈ ਅਤੇ ਇਨਬਿਲਟ ਸਟੋਰੇਜ 128 ਜੀ.ਬੀ. ਹੈ।

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਤਿੰਨ ਕੈਮਰਾ ਸੈੱਟਅਪ ਹੈ। ਇਨ੍ਹਾਂ ’ਚੋਂ ਇਕ 12 ਮੈਗਪਿਕਸਲ ਦਾ ਕੈਮਰਾ ਹੈ। ਇਸ ਦੇ ਨਾਲ ਜੁਗਲਬੰਦੀ ਲਈ ਮੌਜੂਦਾ ਹੈ 20 ਮੈਗਾਪਿਕਸਲ ਦਾ ਸੈਕੇਂਡਰੀ ਰੀਅਰ ਕੈਮਰਾ ਹੈ। ਇਹ ਐੱਫ/1.6 ਅਪਰਚਰ ਵਾਲਾ ਸੈਂਸਰ ਹੈ। 3ਡੀ ਇਫੈੱਕਟ ਫੋਟੋਜ਼ ਲਈ ਤੀਜਾ ਟਾਈਮ ਆਫ ਫਲਾਈਟ 3ਡੀ ਸੈਂਸਿੰਗ ਕੈਮਰਾ ਡੈੱਪਥ ਮਾਪਦਾ ਹੈ। ਇਸ ਸੈੱਟਅਪ ਦੇ ਨਾਲ ਐੱਲ.ਈ.ਡੀ. ਫਲੈਸ਼ ਵੀ ਹੈ। ਫਰੰਟ ਪੈਨਲ ’ਤੇ 25 ਮੈਗਾਪਿਕਸਲ ਦਾ ਕੈਮਰਾ ਹੈ। ਇਹ ਐੱਫ/2.0 ਅਪਰਚਰ ਅਤੇ ਏ.ਆਈ. ਫੀਚਰ ਨਾਲ ਆਏਗਾ। 

Oppo RX17 Pro ਦੀ ਬੈਟਰੀ 3,700 ਐੱਮ.ਏ.ਐੱਚ. ਦੀ ਹੈ। ਇਹ ਸੁਪਰਵੂਕ ਫਲੈਸ਼ ਚਾਰਜ ਨੂੰ ਸਪੋਰਟ ਕਰਦੀ ਹੈ। ਇਸ ਬਾਰੇ ਫੋਨ ਨੂੰ 10 ਮਿੰਟ ’ਚ 0 ਤੋਂ 40 ਫੀਸਦੀ ਤਕ ਚਾਰਜ ਕਰਨ ਦਾ ਦਾਅਵਾ ਹੈ। ਕੁਨੈਕਟੀਵਿਟੀ ਫੀਚਰ ’ਚ ਡਿਊਲ 4ਜੀ ਵੀ.ਓ.ਐੱਲ.ਟੀ.ਈ., ਬਲੂਟੁੱਥ 5, ਵਾਈ-ਫਾਈ 802.11 ਏਸੀ, ਜੀ.ਪੀ.ਐੱਸ., ਯੂ.ਐੱਸ.ਬੀ. ਓ.ਟੀ.ਜੀ., ਯੂ.ਐੱਸ.ਬੀ. ਟਾਈਪ-ਸੀ ਅਤੇ ਐੱਨ.ਐੱਫ.ਸੀ. ਸ਼ਾਮਲ ਹਨ। ਸਮਾਰਟਫੋਨ ਦਾ ਡਾਈਮੈਂਸ਼ਨ 157.6x74.6x7.9 ਮਿਲੀਮੀਟਰ ਹੈ ਅਤੇ ਇਹ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ। 

ਦੂਜੇ ਪਾਸੇ, ਡਿਊਲ-ਸਿਮ (ਨੈਨੋ) Oppo RX17 Neo ’ਚ ਸਨੈਪਡ੍ਰੈਗਨ 660 ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਐਡਰੀਨੋ 512 ਜੀ.ਪੀ.ਯੂ. ਦਿੱਤੇ ਗਏ ਹਨ। ਨਾਲ ਹੀ ਜੁਗਲਬੰਦੀ ਲਈ 4 ਜੀ.ਬੀ. ਰੈਮ ਮੌਜੂਦ ਹੈ। ਪਿਛਲੇ ਹਿੱਸੇ ’ਤੇ ਡਿਊਲ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਕੈਮਰਾ 16 ਮੈਗਾਪਿਕਸਲ ਦਾ ਹੈ ਅਤੇ ਇਹ ਐੱਫ/1.75 ਅਪਰਚਰ ਵਾਲਾ ਹੈ। ਸੈਕੇਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ ਅਤੇ ਇਹ ਐੱਫ/2.4 ਅਪਰਚਰ ਨਾਲ ਲੈਸ ਹੈ। ਇਸ ਸੈੱਟਅਪ ਦੇ ਨਾਲ ਵੀ ਐੱਲ.ਈ.ਡੀ. ਫਲੈਸ਼ ਹੈ। ਫੋਨ ’ਚ 3,600 ਐੱਮ.ਏ.ਐੱਚ. ਦੀ ਬੈਟਰੀ ਹੈ।