Oppo Reno Ace ਹੋਵੇਗਾ ਦੁਨੀਆ ਦਾ ਸਭ ਤੋਂ ਤੇਜ਼ ਫਾਸਟ ਚਾਰਜਿੰਗ ਸਪੋਰਟ ਵਾਲਾ ਫੋਨ

09/14/2019 10:35:48 AM

ਗੈਜੇਟ ਡੈਸਕ– ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਹਾਲ ਹੀ ’ਚ ਚੀਨ ’ਚ ਇਕ ਈਵੈਂਟ ਦੌਰਾਨ ਓਪੋ ਰੇਨੋ 2 ਪੇਸ਼ ਕੀਤਾ। ਇਹ ਫੋਨ ਚੀਨ ’ਚ ਹੁਣ ਸੇਲ ਲਈ ਉਪਲੱਬਧ ਹੈ। ਇਸ ਈਵੈਂਟ ਦੌਰਾਨ ਕੰਪਨੀ ਨੇ ਓਪੋ ਰੇਨੋ ਏਸ ਦਾ ਵੀ ਐਲਾਨ ਕੀਤਾ। ਕੰਪਨੀ ਦਾ ਇਹ ਫਲੈਗਸ਼ਿਪ ਫੋਨ ਅਕਤੂਬਰ ’ਚ ਲਾਂਚ ਹੋਵੇਗਾ। ਕੰਪਨੀ ਦੇ ਸੀ.ਈ.ਓ. ਨੇ ਪੁੱਸ਼ਟੀ ਕੀਤੀ ਹੈ ਕਿ ਓਪੋ ਰੇਨੋ ਏਸ ’ਚ 65W ਸੁਪਰਵੂਕ ਫਾਸਟ ਚਾਰਜਿੰਗ ਟੈਕਨਾਲੋਜੀ ਦਿੱਤੀ ਜਾਵੇਗੀ। 

ਮੌਜੂਦਾ ਫਾਸਟ ਚਾਰਜਿੰਗ ਟੈਕਨਾਲੋਜੀ ਤੋਂ ਤੇਜ਼
ਮੌਜੂਦਾ ਸਮੇਂ ’ਚ ਓਪੋ ਆਰ17 ਪ੍ਰੋ ’ਚ 50 ਵਾਟ ਫਾਸਟ ਚਾਰਜਿੰਗ ਟੈਕਨਾਲੋਜੀ ਦਿੱਤੀ ਗਈ ਹੈ ਜਿਸ ਨਾਲ 10 ਮਿੰਟ ’ਚ ਫੋਨ 40 ਫੀਸਦੀ ਚਾਰਜ ਹੋ ਜਾਂਦਾ ਹੈ। ਯਾਨੀ Oppo Reno Ace ਹੋਰ ਤੇਜ਼ੀ ਨਾਲ ਚਾਰਜ ਹੋਵੇਗਾ। ਰੇਨੋ ਏਸ ’ਚ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਦਿੱਤੀ ਜਾਵੇਗੀ। 

ਜੁਲਾਈ ’ਚ ਕੰਪਨੀ ਦੇ ਸੀ.ਈ.ਓ. ਬ੍ਰਾਇਨ ਸ਼ੇਨ ਨੇ ਇਕ ਫੋਨ ਦੀ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿਚ ਕਰਵਡ ਡਿਸਪਲੇਅ ਨਜ਼ਰ ਆ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਓਪੋ ਰੇਨੋ ਏਸ ਹੋ ਸਕਦਾ ਹੈ। ਫੋਨ ਦੇ ਅੱਪਰ ਅਤੇ ਲੋਅਰ ਬੇਜ਼ਲਸ ਬੇਹੱਦ ਪਤਲੇ ਹਨ ਅਤੇ ਸਾਈਡ ਬੇਜ਼ਲਸ ਨਾ ਦੇ ਬਰਾਬਰ ਹਨ। ਹਾਲਾਂਕਿ ਇਸ ਤੋਂ ਬਾਅਦ ਫੋਨ ਦੀ ਕੋਈ ਹੋਰ ਡਿਟੇਲ ਸਾਹਮਣੇ ਨਹੀਂ ਆਈ।