ਓਪੋ ਨੇ ਲਾਂਚ ਕੀਤਾ Oppo Reno ਸਮਾਰਟਫੋਨ ਦਾ 5G ਵੇਰੀਐਂਟ

06/27/2019 1:21:09 PM

ਗੈਜੇਟ ਡੈਸਕ– ਸਮਾਰਟਫੋਨ ਬਣਾਉਣ ਵਾਲੀ ਚੀਨ ਦੀ ਕੰਪਨੀ ਓਪੋ ਨੇ 5ਜੀ ਦੀ ਦੌੜ ’ਚ ਸ਼ਾਮਲ ਹੁੰਦੇ ਹੋਏ ਆਪਣਾ ਪਹਿਲਾ 5ਜੀ ਕਨੈਕਟੀਵਿਟੀ ਨਾਲ ਲੈਸ ਸਮਾਰਟਫੋਨ ਓਪੋ ਰੈਨੋ 5ਜੀ ਸ਼ੰਘਾਈ ’ਚ ਮੋਬਾਇਲ ਵਰਲਡ ਕਾਂਗਰਸ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਓਪੋ ਰੈਨੋ ਅਤੇ ਓਪੋ ਰੈਨੋ 10x ਜ਼ੂਮ ਲਾਂਚ ਕਰ ਚੁੱਕੀ ਹੈ। ਕੰਪਨੀ ਨੇ MWC ’ਚ ਫੋਨ ਦਾ 5ਜੀ ਵੇਰੀਐਂਟ ਲਾਂਚ ਕੀਤਾ। ਜਿਥੋਂ ਤਕ ਸਵਾਲ ਹੈ ਭਾਰਤ ’ਚ ਇਸ ਫੋਨ ਦੇ 5ਜੀ ਵੇਰੀਐਂਟ ਦੀ ਲਾਂਚਿੰਗ ਦਾ ਤਾਂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਇਹ ਵੇਰੀਐਂਟ ਲਾਂਚ ਨਹੀਂ ਕੀਤਾ ਜਾਵੇਗਾ। 

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਓਪੋ ਰੈਨੋ ਦੇ 5ਜੀ ਵੇਰੀਐਂਟ ਅਤੇ ਰੈਗੁਲਰ ਵੇਰੀਐਂਟ ’ਚ ਕੋਈ ਫਰਕ ਨਹੀਂ ਹੈ। ਇਕ ਛੋਟਾ ਜਿਹਾ ਫਰਕ ਇਹ ਹੈ ਕਿ ਇਸ ਫੋਨ ’ਚ ਰੀਅਰ ਕੈਮਰੇ ਦੇ ਉਪਰ 5ਜੀ ਲੋਗੋ ਦਿੱਤਾ ਗਿਆ ਹੈ ਅਤੇ ਇਹ ਫੋਨ 5ਜੀ ਕਨੈਕਟੀਵਿਟੀ ਨਾਲ ਲੈਸ ਹੈ। ਫੋਨ ’ਚ 6.4 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ ਨਾਲ ਲੈਸ ਹੈ। 

ਫੋਨ ’ਚ ਸ਼ਾਰਕ ਫਿਨ ਸੈਲਫੀ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਇਸ ਸਮਾਰਟਫੋਨ ਦੇ ਰੀਅਰ ’ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਯਾਨੀ ਫੋਨ ਦੇ ਬੈਕ ’ਚ ਦੋ ਕੈਮਰੇ ਲੱਗੇ ਹਨ। ਫੋਨ ਦੇ ਬੈਕ ’ਚ 48 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਕੈਮਰੇ ਹਨ। ਫੋਨ ’ਚ 3,765mAh ਦੀ ਬੈਟਰੀ ਹੈ। Oppo Reno ’ਚ ਵੀ ਹਿਡਨ ਫਿੰਗਰਪ੍ਰਿੰਟ ਅਨਲੌਕ ਸਿਸਟਮ ਦਿੱਤਾ ਗਿਆ ਹੈ। Oppo Reno VOOC 3.0 ਸਪੋਰਟ ਦੇ ਨਾਲ ਆਉਂਦਾ ਹੈ।