Oppo ਦੇ ਇਨ੍ਹਾਂ ਦੋ ਸਮਾਰਟਫੋਨਜ਼ ਦੇ ਨਵੇਂ ਕਲਰ ਵੈਰੀਐਂਟ ਲਾਂਚ

12/06/2018 4:07:50 PM

ਗੈਜੇਟ ਡੈਸਕ- ਓਪੋ ਨੇ ਚੀਨ 'ਚ ਓਪੋ K7 ਐਕਸ ਤੇ ਓਪੋ K1 ਸਮਾਰਟਫੋਨ ਦਾ ਨਵਾਂ ਕਲਰ ਵੇਰੀਐਂਟ ਪੇਸ਼ ਕੀਤਾ ਹੈ। ਇਹ ਦੋਵੇਂ ਹੀ ਮਿਡ-ਰੇਂਜ ਸਮਾਰਟਫੋਨਜ਼ ਹਨ। Oppo A7x ਕੰਪਨੀ ਦੇ ਏ ਸੀਰੀਜ਼ ਦੀ ਲਾਈਨ-ਅਪ ਸਮਾਰਟਫੋਨ ਹੈ ਜਦ ਕਿ Oppo K1 ਸਮਾਰਟਫੋਨ ਦੇ K1 ਸੀਰੀਜ਼ ਦੀ ਨਵੀਂ ਡਿਵਾਈਸ ਹੈ। Oppo K1 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਨ੍ਹਾਂ ਦੋਨਾਂ ਸਮਾਰਟਫੋਨ ਦਾ ਨਵਾਂ ਕਲਰ ਵੇਰੀਐਂਟ ਅਜੇ ਸਿਰਫ ਚੀਨ 'ਚ ਹੀ ਉਪਲੱਬਧ ਹੈ। 
ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੇ ਨਵੇਂ ਕਲਰ ਵੇਰੀਐਂਟ ਦੀ ਵਿਕਰੀ 12 ਦਸੰਬਰ ਨਾਲ ਹੋਵੇਗੀ। Oppo A7x ਸਮਾਰਟਫੋਨ ਪਹਿਲਾਂ ਦੋ ਕਲਰ ਵੇਰੀਐਂਟ 'ਚ ਪੇਸ਼ ਹੋਇਆ ਸੀ ਤੇ ਹੁਣ ਇਸ ਦਾ ਤੀਜਾ ਕਲਰ ਵੇਰੀਐਂਟ ਵੀ ਆ ਗਿਆ ਹੈ। A7x ਫਾਗ ਪਾਈਨ ਗ੍ਰੀਨ ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਜਦ ਕਿ Oppo K1 ਸਮਾਰਟਫੋਨ 'ਚ ਸਿਲਵਰ ਗ੍ਰੀਨ ਗ੍ਰੇਡਿਏਂਟ 'ਚ ਪੇਸ਼ ਕੀਤਾ ਗਿਆ ਹੈ।

-
ਓਪੋ K1 ਅਜਿਹਾ ਹੀ ਸਮਾਰਟਫੋਨ ਹੈ,ਜਿਸ ਨੂੰ ਮੈਟਲ ਫ੍ਰੇਮ 'ਤੇ ਬਣਾਇਆ ਗਿਆ ਹੈ ਇਸ 'ਚ ਫਿੰਗਰਪ੍ਰਿੰਟ ਸਕੈਨਰ ਸਕਰੀਨ ਦੇ ਉੱਪਰ ਦਿੱਤਾ ਗਿਆ ਹੈ। ਓਪੋ ਦਾ ਇਹ ਪਹਿਲਾਂ ਸਮਾਰਟਫੋਨ ਹੈ, ਜਿਸ 'ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਓਪੋ ਕੇ1 ਸਮਾਰਟਫੋਨ 'ਚ 6.4 ਇੰਚ ਦੀ 2340x1080 ਪਿਕਸਲ ਰੈਜ਼ੋਲਿਊਸ਼ਨ ਵਾਲੀ ਫੁੱਲ ਐੱਚ. ਡੀ. ਪਲੱਸ ਐਮੋਲੇਡ ਸਕਰੀਨ ਮੌਜੂਦ ਹੈ। ਇਸ ਸਮਾਰਟਫੋਨ 'ਚ ਓਪੋ F9 ਵਰਗੀ ਵਾਟਰ ਡਰਾਪ ਨੌਚ ਦਿੱਤੀ ਗਈ ਹੈ। ਸਮਾਰਟਫੋਨ ਦਾ ਸਕਰੀਨ ਟੂ ਬਾਡੀ ਰੇਸ਼ੋ 91 ਫੀਸਦੀ ਹੈ


ਓਪੋ K1 ਸਮਾਰਟਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 660 ਚਿਪਸੈੱਟ ਦੇ ਨਾਲ 2.0 ਗੀਗਾਹਰਟਜ਼ ਦਾ ਆਕਟਾ-ਕੋਰ ਪ੍ਰੋਸੈਸਰ ਦੇਖਣ ਨੂੰ ਮਿਲੇਗਾ। ਇਹ ਪ੍ਰੋਸੈਸਰ ਮਿਡ-ਰੇਂਜ 'ਚ ਬਿਹਤਰ ਪਰਫਾਰਮੈਂਸ ਦੇ ਲਈ ਜਾਣਿਆ ਜਾਂਦਾ ਹੈ। ਬਿਹਤਰ ਗ੍ਰਾਫਿਕਸ ਦੇ ਲਈ ਸਮਾਰਟਫੋਨ 'ਚ ਐਂਡਰੀਨੋ 512 ਜੀ. ਪੀ. ਯੂ. ਦਿੱਤਾ ਗਿਆ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਦੇ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਅਤੇ 6 ਜੀ. ਬੀ. ਰੈਮ ਦੇ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਆਪਸ਼ਨ ਦਿੱਤਾ ਗਿਆ ਹੈ। ਸਮਾਰਟਫੋਨ 'ਚ ਮੈਮਰੀ ਕਾਰਡ ਸਪੋਰਟ ਵੀ ਮੌਜੂਦ ਹੈ। ਓਪੋ K1 ਸਮਾਰਟਫੋਨ ਐਂਡਰਾਇਡ ਆਪਰੇਟਿੰਗ ਸਿਸਟਮ 8.1 ਓਰਿਓ ਆਧਾਰਿਤ ਹੈ।


ਓਪੋ K1 ਸਮਾਰਟਫੋਨ 'ਚ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ, ਜੋ ਕਿ ਨੌਚ 'ਤੇ ਉਪਲੱਬਧ ਹੈ। ਰੀਅਰ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਸੈਂਸਰ ਮਿਲੇਗਾ, ਜਿਸ 'ਚ ਇਕ ਸੈਂਸਰ 16 ਮੈਗਾਪਿਕਸਲ ਅਤੇ ਦੂਜਾ ਸੈਂਸਰ 2 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਸਮਾਰਟਫੋਨ ਦੇ ਦੋਵੇਂ ਕੈਮਰੇ ਦੇ ਨਾਲ ਏ. ਆਈ. ਇੰਟੀਗ੍ਰੇਸ਼ਨ ਹੈ, ਜੋ ਕਿ ਫੋਟੋ ਕੁਆਲਿਟੀ ਨੂੰ ਐਨਹਾਂਸ ਕਰ ਦਿੰਦਾ ਹੈ। ਪਾਵਰ ਬੈਕਅਪ ਦੇ ਲਈ ਓਪੋ K1 ਸਮਾਰਟਫੋਨ 'ਚ 3,500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।