ਓਪੋ ਨੇ ਕੀਤਾ ਭਾਰਤ ਦੀ ਪਹਿਲੀ 5G ਵਟਸਐਪ ਵੀਡੀਓ ਕਾਲ ਕਰਨ ਦਾ ਦਾਅਵਾ

03/05/2020 3:33:08 PM

ਗੈਜੇਟ ਡੈਸਕ– ਓਪੋ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਨੇ ਭਾਰਤ ਦੀ ਪਹਿਲੀ 5ਜੀ ਵਟਸਐਪ ਵੀਡੀਓ ਕਾਲ ਸਫਲਤਾਪੂਰਨ ਕੀਤੀ ਹੈ। ਕੰਪਨੀ ਨੇ ਆਪਣੇ ਹੈਦਰਾਬਾਦ ਦੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ’ਚ ਦੇਸ਼ ਦੀ ਪਹਿਲੀ 5ਜੀ ਵੀਡੀਓ ਕਾਲ ਦੀ ਟੈਸਟਿੰਗ ਕੀਤੀ। ਓਪੋ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਤਸਲੀਮ ਆਰਿਫ ਨੇ ਟਵਿਟਰ ’ਤੇ ਆਪਣੇ ਇਕ ਪੋਸਟ ’ਚ ਇਕ ਦਾਅਵਾ ਕੀਤਾ। ਆਰਿਫ ਨੇ ਪੋਸਟ ’ਚ ਇਕ ਤਸਵੀਰ ਵੀ ਸ਼ੇਅਰ ਕੀਤੀ ਜਿਸ ਵਿਚ ਵੀਡੀਓ ਕਾਲਿੰਗ ਦੌਰਾਨ ਫੋਨ ’ਚ 5ਜੀ ਬੈਂਡ ਨਜ਼ਰ ਆ ਰਿਹਾ ਹੈ। 
- ਆਰਿਫ ਨੇ ਕਿਹਾ ਹੈ ਕਿ ਹੈਦਰਾਬਾਦ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ’ਚ ਕੀਤੀ ਗਈ ਇਸ 5ਜੀ ਵਟਸਐਪ ਵੀਡੀਓਕਾਲ ਨਾਲ ਸਾਡੇ 5ਜੀ ਫਿਊਚਰ ਰੈਡੀ ਵਿਜ਼ਨ ਨੂੰ ਹੋਰ ਮਜਬੂਤੀ ਮਿਲੇਗੀ। ਟੈਸਟ ਦੀ ਸਫਲਤਾ ਨਾਲ ਅਸੀਂ ਨਵੀਂ ਟੈਕਨਾਲੋਜੀ ਰਾਹੀਂ ਯੂਜ਼ਰਜ਼ ਦੀ ਲਾਈਫ ਨੂੰ ਹੋਰ ਆਸਾਨ ਬਣਾ ਦੇਵਾਂਗੇ। 

 

ਦੱਸ ਦੇਈਏ ਕਿ ਓਪੋ ਕੋਲ 6 ਰਿਸਰਚ ਇੰਸਟੀਚਿਊਟ ਅਤੇ ਦੁਨੀਆ ਭਰ ’ਚ 4 ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਹਨ। ਇਸ ਤੋਂ ਇਲਾਵਾ ਲੰਡਨ ’ਚ ਓਪੋ ਦਾ ਇੰਟਰਨੈਸ਼ਨਲ ਡਿਜ਼ਾਈਨ ਸੈਂਟਰ ਵੀ ਮੌਜੂਦ ਹੈ। 

ਓਪੋ ਲਿਆਏਗੀ ਆਪਣਾ 5ਜੀ ਸਮਾਰਟਫੋਨ
ਓਪੋ ਭਾਰਤ ’ਚ ਜਲਦ ਹੀ ਆਪਣਾ 5ਜੀ ਕੁਨੈਕਟੀਵਿਟੀ ਵਾਲਾ ਫੋਨ ਓਪੋ ਫਾਇੰਡ X2 ਲਾਂਚ ਕਰਨ ਵਾਲੀ ਹੈ। ਲੀਕ ਰਿਪੋਰਟਾਂ ਦੀ ਮੰਨੀਏ ਤਾਂ ਇਸ ਫੋਨ ਦੀ ਕੀਮਤ ਸਾਈਟ ’ਤੇ 40,000,000 VND (ਵਿਅਤਨਾਮ ਦੀ ਕਰੰਸੀ) ਲਿਖੀ ਹੋਈ ਹੈ ਯਾਨੀ ਭਾਰਤੀ ਕਰੰਸੀ ’ਚ ਕਰੀਬ 1,23,700 ਰੁਪਏ ਬਣਦੀ ਹੈ।