5 ਕੈਮਰੇ ਤੇ 5,000mAh ਦੀ ਬੈਟਰੀ ਨਾਲ ਲਾਂਚ ਹੋਇਆ Oppo A52

06/12/2020 6:22:50 PM

ਗੈਜੇਟ ਡੈਸਕ– ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਓਪੋ ਨੇ ਆਪਣਾ Oppo A52 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਖ਼ਾਸੀਅਤ ਹੈ ਕਿ ਇਸ ਨੂੰ ਚਾਰ ਰੀਅਰ ਕੈਮਰਿਆਂ ਅਤੇ 5,000mAh ਦੀ ਬੈਟਰੀ ਨਾਲ ਪੇਸ਼ ਕੀਤਾ ਗਿਆ ਹੈ। ਓਪੋ ਏ52 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,990 ਰੁਪਏ ਹੈ। ਗਾਹਕ ਇਸ ਨੂੰ ਟਵਿਲਾਈਟ ਬਲੈਕ ਅਤੇ ਸਟਰੀਮ ਵਾਈਟ ਰੰਗ ’ਚ 17 ਜੂਨ ਤੋਂ ਖਰੀਦ ਸਕਣਗੇ। 

Oppo A52 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ HD+
ਪ੍ਰੋਸੈਸਰ    - ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 665
ਰੈਮ    - 6 ਜੀ.ਬੀ.
ਸਟੋਰੇਜ    - 128 ਜੀ.ਬੀ.
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ ਕਲਰ ਓ.ਐੱਸ. 7.1
ਰੀਅਰ ਕੈਮਰਾ    - 12MP+8MP+2MP+2MP ਦਾ ਕਵਾਡ ਕੈਮਰਾ ਸੈੱਟਅਪ
ਫਰੰਟ ਕੈਮਰਾ    - 8MP
ਬੈਟਰੀ    - 5,000mAh
ਕੁਨੈਕਟੀਵਿਟੀ    - 4ਜੀ, ਬਲੂਟੂਥ, ਵਾਈ-ਫਾਈ, GPS ਤੇ USB ਪੋਰਟ ਟਾਈਪ-ਸੀ
ਭਾਰ    - 192 ਗ੍ਰਾਮ

Rakesh

This news is Content Editor Rakesh