Alert! USB ਚਾਰਜਿੰਗ ਪੋਰਟ ਨਾਲ ਫੋਨ ਚਾਰਜ ਕਰਨ ’ਤੇ ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ

12/14/2019 6:14:09 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਪਣੇ ਫੋਨ ਨੂੰ ਯੂ.ਐੱਸ.ਬੀ. ਚਾਰਜਿੰਗ ਸਟੇਸ਼ਨ ਰਾਹੀਂ ਚਾਰਜ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਨਲਾਈਨ ਫਰਾਡ ਦੇ ਸ਼ਿਕਾਰ ਹੋ ਸਕਦੇ ਹੋ। ਭਾਰਤੀ ਸਟੇਟ ਬੈਂਕ ਨੇ ਇਕ ਟਵੀਟ ਰਾਹੀਂ ਇਸ ਖਤਰਨਾਕ ਸਾਈਬਰ ਕ੍ਰਾਈਮ ਬਾਰੇ ਅਲਰਟ ਕਰਦੇ ਹੋਏ ਕਿਹਾ ਹੈ ਕਿ ਯੂ.ਐੱਸ.ਬੀ. ਚਾਰਜਿੰਗ ਕੇਬਰ ਰਾਹੀਂ ਹੈਕਰ ਤੁਹਾਡੇ ਸਮਾਰਟਫੋਨ ’ਤੇ ਆਸਾਨੀ ਨਾਲ ਕੰਟਰੋਲ ਕਰ ਸਕਦੇ ਹਨ ਅਤੇ ਇਸ ਨਾਲ ਤੁਸੀਂ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ। 

 

ਸਾਈਬਰ ਕ੍ਰਾਈਮ ਨੂੰ ਅੰਜ਼ਾਮ ਦੇਣ ਵਾਲੇ ਹੈਕਰ ਚਾਰਜਿੰਗ ਸਟੇਸ਼ਨਾਂ ਜਿਵੇਂ ਕਿ ਮੈਟਰੋ ਜਾਂ ਟ੍ਰੇਨ ’ਚ ਉਪਲੱਬਧ ਯੂ.ਐੱਸ.ਬੀ. ਸਾਕੇਟ ’ਤੇ ਆਟੋ ਡਾਟਾ ਟ੍ਰਾਂਸਫਰ ਡਿਵਾਈਸ ਫਿੱਟ ਕਰ ਦਿੰਦੇ ਹਨ। ਇਸ ਡਿਵਾਈਸ ਦੀ ਮਦਦ ਨਾਲ ਤੁਹਾਡੇ ਸਮਾਰਟਫੋਨ ਦਾ ਡਾਟਾ ਹੈਕਰਾਂ ਦੇ ਸਰਵਰ ’ਚ ਸਟੋਰ ਹੋ ਜਾਂਦਾ ਹੈ। 

ਜਿਵੇਂ ਹੀ ਤੁਸੀਂ ਆਪਣੇ ਸਮਾਰਟਫੋਨ ਨੂੰ ਇਨ੍ਹਾਂ ਚਾਰਜਿੰਗ ਸਟੇਸ਼ਨਾਂ ’ਤੇ ਲਗਾਉਂਦੇ ਹੋ ਤਾਂ ਤੁਹਾਡੇ ਸਮਾਰਟਫੋਨ ’ਚ ਮੌਜੂਦ ਤੁਹਾਡੀਆਂ ਨਿੱਜੀ ਜਾਣਕਾਰੀਆਂ ਨੂੰ ਹੈਕਰ ਇਨ੍ਹਾਂ ਆਟੋ ਡਾਟਾ ਟ੍ਰਾਂਸਫਰ ਡਿਵਾਈਸ ਰਾਹੀਂ ਸਟੋਰ ਕਰ ਲੈਂਦੇ ਹਨ। ਇਨ੍ਹਾਂ ’ਚ ਤੁਹਾਡੇ ਬੈਂਕ ਦੀਆਂ ਜਾਣਕਾਰੀਆਂ ਵੀ ਸ਼ਾਮਲ ਹੁੰਦੀਆਂ ਹਨ। ਅਜਿਹੇ ’ਚ ਹੈਕਰ ‘ਸਿਮ ਸਵੈਪ’ ਨੂੰ ਅੰਜ਼ਾਮ ਦੇ ਕੇ ਤੁਹਾਡੇ ਬੈਂਕ ਅਕਾਊਂਟ ਨੂੰ ਖਾਲੀ ਕਰ ਸਕਦੇ ਹਨ। 

ਆਨਲਾਈਨ ਫਰਾਡ ਤੋਂ ਬਚਣ ਦਾ ਤਰੀਕਾ
- ਪਬਲਿਕ ਪਲੇਸ ਜਾਂ ਪਬਲਿਕ ਟ੍ਰਾਂਸਪੋਰਟ ’ਚ ਯੂ.ਐੱਸ.ਬੀ. ਪੋਰਟ ਰਾਹੀਂ ਫੋਨ ਚਾਰਜ ਕਰਨ ਤੋਂ ਬਚੋ।
- ਜੇਕਰ ਤੁਹਾਡਾ ਫੋਨ ਘੱਟ ਬੈਟਰੀ ਸਮਰੱਥਾ ਵਾਲਾ ਹੈ ਜਾਂ ਤੁਸੀਂ ਫੋਨ ਦਾ ਇਸਤੇਮਾਲ ਜ਼ਿਆਦਾ ਕਰਦੇ ਹੋ ਤਾਂ ਤੁਹਾਨੂੰ ਪਾਵਰ ਬੈਂਕ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। 
- ਪਬਲਿਕ ਪਲੇਸ ’ਤੇ ਜੇਕਰ ਫੋਨ ਨੂੰ ਚਾਰਜ ਕਰਨ ਦੀ ਲੋੜ ਪੈਂਦੀ ਵੀ ਹੈ ਤਾਂ ਤੁਸੀਂ ਆਪਣੇ ਫੋਨ ਦੇ ਨਾਲ ਮਿਲੇ ਚਾਰਜਰ ਨਾਲ ਹੀ ਫੋਨ ਚਾਰਜ ਕਰੋ। 
- ਯੂ.ਐੱਸ.ਬੀ. ਕੇਬਲ ਰਾਹੀਂ ਕਦੇ ਫੋਨ ਚਾਰਜਿੰਗ ’ਤੇ ਨਾ ਲਗਾਓ। 
- ਅਣਜਾਣ ਸ਼ਖਸ ਦੇ ਲੈਪਟਾਪ ਜਾਂ ਪੀਸੀ ਰਾਹੀਂ ਆਪਣੇ ਫੋਨ ਨੂੰ ਚਾਰਜਿੰਗ ’ਤੇ ਲਗਾਉਣ ਤੋਂ ਬਚੋ।