OnePlus ਨੇ ਲਾਂਚ ਕੀਤਾ ਨਵਾਂ TV, ਕਿਫਾਇਤੀ ਕੀਮਤ ''ਚ ਮਿਲੇਗੀ 40 ਇੰਚ ਦੀ ਸਕਰੀਨ

04/07/2023 6:33:29 PM

ਗੈਜੇਟ ਡੈਸਕ- ਵਨਪਲੱਸ ਨੇ ਭਾਰਤੀ ਬਾਜ਼ਾਰ 'ਚ ਸਮਾਰਟਫੋਨ ਦੇ ਤੌਰ 'ਤੇ ਐਂਟਰੀ ਕੀਤੀ ਸੀ ਪਰ ਹੌਲੀ-ਹੌਲੀ ਕੰਪਨੀ ਨੇ ਆਪਣੇ ਪੋਰਟਫੋਲੀਓ ਦਾ ਵਿਸਤਾਰ ਕਰ ਲਿਆ ਹੈ। ਹੁਣ ਤੁਹਾਨੂੰ ਬ੍ਰਾਂਡ ਦੇ ਸਮਾਰਟ ਟੀਵੀ, ਸਮਾਰਟਫਨ, ਵਿਅਰੇਬਲ ਅਤੇ ਈਅਰਬਡਸ ਤਕ ਮਿਲਣਗੇ। ਕੰਪਨੀ ਨੇ ਆਪਣੇ ਸਮਾਰਟ ਟੀਵੀ ਪੋਰਟਫੋਲੀਓ 'ਚ ਇਕ ਹੋਰ ਆਪਸ਼ਨ ਜੋੜਿਆ ਹੈ ਜੋ ਕਿਫਾਇਤੀ ਹੈ।

ਅਸੀਂ ਗੱਲ ਕਰ ਰਹੇ ਹਾਂ 40 ਇੰਚ ਸਕਰੀਨ ਸਾਈਜ਼ ਵਾਲੇ OnePlus Y1S ਟੀਵੀ ਦੀ। ਬ੍ਰਾਂਡ ਇਸ ਸੀਰੀਜ਼ 'ਚ 32 ਇੰਚ ਅਤੇ 43 ਇੰਚ ਸਕਰੀਨ ਸਾਈਜ਼ ਵਾਲੇ ਟੀਵੀ ਪਹਿਲਾਂ ਹੀ ਲਾਂਚ ਕਰ ਚੁੱਕਾ ਹੈ। ਕੰਪਨੀ ਨੇ ਗਾਹਕਾਂ ਲਈ ਇਕ ਹੋਰ ਆਪਸ਼ਨ ਜੋੜ ਦਿੱਤਾ ਹੈ। ਆਓ ਜਾਣਦੇ ਹਾਂ ਇਸ ਦੀ ਕੀਮਤ ਅਤੇ ਖੂਬੀਆਂ ਬਾਰੇ...

OnePlus Y1S ਦੀ ਕੀਮਤ

OnePlus Y1S ਹੁਣ ਤਿੰਨ ਸਕਰੀਨ ਸਾਈਜ਼ 'ਚ ਉਪਲੱਬਧ ਹੈ। ਬ੍ਰਾਂਡ ਦਾ ਨਵਾਂ ਟੀਵੀ 40 ਇੰਚ ਸਾਈਜ਼ 'ਚ ਆਉਂਦਾ ਹੈ, ਜਿਸਦੀ ਕੀਮਤ 21,999 ਰੁਪਏ ਹੈ। ਇਸ ਟੀਵੀ ਨੂੰ ਤੁਸੀਂ ਵਨਪਲੱਸ ਦੇ ਆਨਲਾਈਨ ਸਟੋਰ, ਐਮਾਜ਼ੋਨ ਇੰਡੀਆ, ਫਲਿਪਕਾਰਟ ਅਤੇ ਦੂਜੇ ਰਿਟੇਲਰਾਂ ਤੋਂ ਖਰੀਦ ਸਕਦੇ ਹੋ। ਇਸਦੀ ਸੇਲ 14 ਅਪ੍ਰੈਲ ਨੂੰ ਹੋਵੇਗੀ।

OnePlus Y1S ਦੀਆਂ ਖੂਬੀਆਂ

OnePlus Y1S ਸੀਰੀਜ਼ ਦਾ ਨਵਾਂ ਟੀਵੀ 40 ਇੰਚ ਸਕਰੀਨ ਸਾਈਜ਼ 'ਚ ਆਉਂਦਾ ਹੈ। ਇਸ ਵਿਚ ਉਹੀ ਫੀਚਰਜ਼ ਮਿਲਦੇ ਹਨ ਜੋ 43 ਇੰਚ ਸਕਰੀਨ ਸਾਈਜ਼ 'ਚ ਦਿੱਤੇ ਗਏ ਹਨ। ਇਸ ਵਿਚ ਫੁਲ ਐੱਚ.ਡੀ. ਡਿਸਪਲੇਅ ਹੈ ਜੋ ਪਤਲੇ ਬੇਜ਼ਲ ਦੇ ਨਾਲ ਆਉਂਦੀ ਹੈ। ਟੀਵੀ 'ਚ DR10, HDR10+ HLG ਦਾ ਸਪੋਰਟ ਮਿਲਦਾ ਹੈ। ਐੱਲ.ਈ.ਡੀ. ਸਕਰੀਨ OnePlus Gamma Engine ਦੇ ਨਾਲ ਆਉਂਦੀ ਹੈ, ਜੋ ਕਲਰ ਅਤੇ ਕੁਆਲਿਟੀ ਨੂੰ ਬਿਹਤਰ ਕਰਦੀ ਹੈ।

ਇਸ ਵਿਚ ਡਾਲਬੀ ਆਡੀਓ ਦਾ ਸਪੋਰਟ ਮਿਲਦਾ ਹੈ। ਟੀਵੀ 'ਚ 20 ਵਾਟ ਦੇ ਸਪੀਕਰ ਸੈੱਟਅਪ ਦਿੱਤੇ ਗਏ ਹਨ। ਸਮਾਰਟ ਟੀਵੀ ਕਵਾਡ ਕੋਰ ਪ੍ਰੋਸੈਸਰ MediaTek MT9216 'ਤੇ ਕੰਮ ਕਰਦਾ ਹੈ। ਇਸ ਬਜਟ ਟੀਵੀ 'ਚ ਤੁਹਾਨੂੰ 1 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਡਿਵਾਈਸ ਐਂਡਰਾਇਡ ਟੀਵੀ 11 'ਤੇ ਬੇਸਡ ਹੈ ਅਤੇ ਇਸਵਿਚ ਆਕਸੀਜ਼ਨ ਪਲੇਅ 2.0 ਦਾ ਸਪੋਰਟ ਮਿਲਦਾ ਹੈ।

OnePlus Connect 2.0 ਦੀ ਮਦਦ ਨਾਲ ਯੂਜ਼ਰਜ਼ ਬ੍ਰਾਂਡ ਦੇ ਈਕੋਸਿਸਟਮ ਨਾਲ ਆਸਾਨੀ ਨਾਲ ਕੁਨੈਕਟ ਹੋ ਸਕਣਗੇ। ਇਸਦੇ ਨਾਲ ਤੁਹਾਨੂੰ ਇਕ ਬਲੂਟੁੱਥ ਰਿਮੋਟ ਮਿਲਦਾ ਹੈ, ਜੋ Netflix, Prime Video, Google Assistant ਹਾਟਕੀਜ਼ ਦੇ ਨਾਲ ਆਉਂਦਾ ਹੈ। ਟੀਵੀ 'ਚ ਡਿਊਲ ਬੈਂਡ ਵਾਈ-ਫਾਈ, ਗੂਗਲ ਅਸਿਸਟੈਂਟ, ਇਨ ਬਿਲਟ ਕ੍ਰੋਮਕਾਸਟ ਅਤੇ ਦੂਜੇ ਆਪਸ਼ਨ ਮਿਲਦੇ ਹਨ।

Rakesh

This news is Content Editor Rakesh