ਵਨਪਲੱਸ ਨੇ ਭਾਰਤ ’ਚ ਲਾਂਚ ਕੀਤੀ ਨਵੀਂ ਸਮਾਰਟ ਟੀ.ਵੀ. ਸੀਰੀਜ਼, ਜਾਣੋ ਕੀਮਤ ਤੇ ਖੂਬੀਆਂ

06/11/2021 4:00:45 PM

ਗੈਜੇਟ ਡੈਸਕ– ਵਨਪਲੱਸ ਨੇ ਆਖ਼ਿਰਕਾਰ ਆਪਣੀ ਨਵੀਂ ਸਮਾਰਟ ਟੀ.ਵੀ. ਸੀਰੀਜ਼ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। OnePlus TV U1S ਸੀਰੀਜ਼ ਤਹਿਤ ਕੰਪਨੀ 50-ਇੰਚ, 55-ਇੰਚ ਅਤੇ 65-ਇੰਚ ਸਾਈਜ਼ ਦੇ ਤਿੰਨ ਟੀ.ਵੀ. ਲੈ ਕੇ ਆਈ ਹੈ ਜੋ ਕਿ 4ਕੇ ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰਦੇ ਹਨ। ਇਕ ਹੋਰ ਖ਼ਾਸ ਗੱਲ ਇਹ ਹੈ ਕਿ ਇਸ ਟੀ.ਵੀ. ਦੇ ਬੇਜ਼ਲ (ਕਿਨਾਰੇ) ਕਾਫ਼ੀ ਪਤਲੇ ਹਨ ਜੋ ਕਿ ਇਨ੍ਹਾਂ ਦੀ ਲੁੱਕ ਨੂੰ ਹੋਰ ਵੀ ਨਿਖਾਰ ਦਿੰਦੇ ਹਨ। ਇਨ੍ਹਾਂ ’ਚ ਤੁਹਾਨੂੰ ਬਿਹਤਰ ਸਾਊਂਡ ਲਈ 30 ਵਾਟ ਦੇ ਸਪੀਕਰ ਮਿਲਦੇ ਹਨ। 

ਇਹ ਵੀ ਪੜ੍ਹੋ– OnePlus Nord CE 5G ਭਾਰਤ ’ਚ ਲਾਂਚ, ਕੀਮਤ 22,999 ਰੁਪਏ ਤੋਂ ਸ਼ੁਰੂ

ਕੀਮਤ ਤੇ ਉਪਲੱਬਧਤਾ
OnePlus TV U1S ਸੀਰੀਜ਼ ਦੇ 50 ਇੰਚ ਮਾਡਲ ਦੀ ਭਾਰਤ ’ਚ ਕੀਮਤ 39,999 ਰੁਪਏ ਹੈ, ਉਥੇ ਹੀ ਇਸ ਦੇ 55-ਇੰਚ ਮਾਡਲ ਨੂੰ 47,999 ਰੁਪਏ ’ਚ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡੇ 65-ਇੰਚ ਮਾਡਲ ਦੀ ਕੀਮਤ 62,999 ਰੁਪਏ ਰੱਖੀ ਗਈ ਹੈ। ਇਨ੍ਹਾਂ ਨੂੰ ਅੱਜ ਤੋਂ ਹੀ ਵਿਕਰੀ ਲਈ ਉਪਲੱਬਧ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ– ਸਾਵਧਾਨ! ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਇਕ SMS ਖਾਲ੍ਹੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ

OnePlus TV U1S ਟੀ.ਵੀ. ਸੀਰੀਜ਼ ਦੇ ਫੀਚਰਜ਼
- ਇਸ ਸੀਰੀਜ਼ ਤਹਿਤ ਲਿਆਏ ਗਏ 50-ਇੰਚ, 55-ਇੰਚ ਅਤੇ 65-ਇੰਚ ਸਾਈਜ਼ ਦੇ ਟੀ.ਵੀ. ਮਾਡਲ 4K (3,840x2,160 ਪਿਕਸਲ ਰੈਜ਼ੋਲਿਊਸ਼ਨ) ਨੂੰ ਸੁਪੋਰਟ ਕਰਦੇ ਹਨ। 
- ਇਹ ਟੀ.ਵੀ. ਵਨਪਲੱਸ ਦੇ ਗਾਮਾ ਇੰਜਣ ’ਤੇ ਕੰਮ ਕਰਦੇ ਹਨ, ਜੋ ਏ.ਆਈ. ਐਲਗੋਰਿਦਮ ਅਤੇ ਨੌਇਜ਼ ਰਿਡਕਸ਼ਨ ਫੀਚਰ ਦੀ ਮਦਦ ਨਾਲ ਤੁਹਾਡੇ ਟੀ.ਵੀ. ਵੇਖਣ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਂਦਾ ਹੈ। 
- ਤਿੰਨੇ ਟੀ.ਵੀ. ਐਂਡਰਾਇਡ 10 ’ਤੇ ਆਧਾਰਿਤ ਆਕਸੀਜਨਪਲੇ 2.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ। 
- ਇਨ੍ਹਾਂ ’ਚ ਤੁਹਾਨੂੰ HDR10+ ਦੀ ਸੁਵਿਧਾ ਮਿਲਦੀ ਹੈ। ਆਡੀਓ ਲਈ 30 ਵਾਟ ਦੇ ਸਪੀਕਰ ਦਿੱਤੇਗਏ ਹਨ ਜੋ ਡਾਲਬੀ ਆਡੀਓ ਨੂੰ ਸੁਪੋਰਟ ਕਰਦੇ ਹਨ। 
- ਵਨਪਲੱਸ ਕੁਨੈਕਟ ਐਪ ਦੀ ਮਦਦ ਨਾਲ ਤੁਸੀਂ ਇਨ੍ਹਾਂ ਟੀ.ਵੀ. ਮਾਡਲਾਂ ਨੂੰ ਕੰਟਰੋਲ ਕਰ ਸਕਦੇ ਹੋ। 
- ਨਵੇਂ ਵਨਪਲੱਸ ਟੀ.ਵੀ. ਤਿੰਨ HDMI ਪੋਰਰਟ ਦੋ ਯੂ.ਐੱਸ.ਬੀ. ਪੋਰਟ ਅਤੇ ਇਕ ਈਥਰਨੈੱਟ ਜੈੱਕ ਨਾਲ ਆਉਂਦੇ ਹਨ। ਇਨ੍ਹਾਂ ’ਚ HDMI 2.1 ਅਤੇ eARC ਫੀਚਰ ਵੀ ਮਿਲਦੇ ਹਨ। 
- ਇਹ ਫਾਰ ਫੀਲਡ ਮਾਈਕ੍ਰੋਫੋਨ ਅਤੇ ਸਪੀਕ ਨਾਓ ਫੀਚਰ ਨਾਲ ਆਉਂਦੇ ਹਨ, ਜੋ ਤੁਹਾਨੂੰ 'Ok Google' ਵੌਇਸ ਕਮਾਂਡ ਨਾਲ ਟੀ.ਵੀ.ਕੰਟਰੋਲ ਕਰਨ ਦਾ ਆਪਸ਼ਨ ਦਿੰਦੇ ਹਨ। 
- ਇਸ ਤੋਂ ਇਲਾਵਾ ਇਹ ਐਮਾਜ਼ੋਨ ਅਲੈਕਸਾ ਨਾਲ ਵੀ ਕੰਮ ਕਰਦੇ ਹਨ। 

ਇਹ ਵੀ ਪੜ੍ਹੋ– ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ

Rakesh

This news is Content Editor Rakesh