OnePlus 5 ਲਾਂਚ ਕੀਤੇ ਜਾਣ ਤੋਂ ਪਹਿਲਾਂ ਕੰਪਨੀ ਨੇ ਕੀਤਾ 'ਵਨਪਲੱਸ ਰੈਫਰਲ ਪ੍ਰੋਗਰਾਮ' ਦਾ ਐਲਾਨ

05/29/2017 1:59:05 PM

ਜਲੰਧਰ- ਵਨਪਲੱਸ ਆਪਣੇ ਫਲੈਗਸ਼ਿਪ ਸਮਾਰਟਫੋਨ ਵਨਪਲੱਸ 5 ਨੂੰ ਲਾਂਚ ਕਰਨ ਤੋਂ ਪਹਿਲਾਂ ਇਸ ਦੇ ਪੱਖ 'ਚ ਮਾਹੌਲ ਬਣਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀ।  ਕੰਪਨੀ ਨੇ 'ਵਨਪਲੱਸ ਰੈਫਰਲ ਪ੍ਰੋਗਰਾਮ' ਦਾ ਐਲਾਨ ਕੀਤਾ ਹੈ। ਇਸ ਤਹਿਤ ਤੁਹਾਡੇ ਸਾਰੇ ਦੋਸਤ ਅਧਿਕਾਰਤ ਸਟੋਰ ਤੋਂ ਵਨਪਲੱਸ ਸਮਾਰਟਫੋਨ ਖਰੀਦਣ ਤੋਂ ਬਾਅਦ ਕਿਸੇ ਵੀ ਐਕਸੈਸਰੀ ਨੂੰ ਖਰੀਦਣ 'ਤੇ 20 ਡਾਲਰ ਦੀ ਛੋਟ ਪਾਉਣਗੇ। ਜੋ ਵੀ ਯੂਜ਼ਰ ਅਨੋਖੇ ਰੈਫਰਲ ਲਿੰਕ ਨੂੰ ਸ਼ੇਅਰ ਕਰੇਗਾ ਉਸ ਨੂੰ 100 ਰੈਫਰਲ ਪੁਆਇੰਟ ਮਿਲਣਗੇ। 
ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ OnePlus One, OnePlus 2, OnePlus X, OnePlus 3 ਅਤੇ OnePlus 3T ਦੇ ਯੂਜ਼ਰ ਅਨੋਖਾ ਰੈਫਰਲ ਲਿੰਕ ਜਨਰੇਟ ਕਰ ਸਕਦੇ ਹਨ। 

ਵਨਪਲੱਸ ਨੇ ਇਕ ਬਲਾਗਪੋਸਟ 'ਚ ਨਵੇਂ ਰੈਫਰਲ ਪ੍ਰੋਗਰਾਮ ਬਾਰੇ ਵਿਸਤਾਰ ਨਾਲ ਦੱਸਿਆ ਹੈ ਕਿ ਕੋਈ ਵੀ ਸ਼ਖਸ ਜਿਸ ਨੇ ਵਨਪਲੱਸ ਸਮਾਰਟਫੋਨ ਖਰੀਦਿਆ ਹੈ, ਉਸ ਨੂੰ ਅਨੋਖਾ ਰੈਫਰਲ ਲਿੰਕ ਮਿਲੇਗਾ। ਤੁਹਾਨੂੰ ਜਿਵੇਂ ਹੀ ਉਹ ਲਿੰਗ ਮਿਲੇਗਾ, ਤੁਸੀਂ ਉਸ ਸ਼ਖਸ ਨੂੰ ਲਿੰਕ ਭੇਜ ਦਿਓ ਜੋ ਵਨਪਲੱਸ ਡਿਵਾਇਸ ਖਰੀਦਣ ਦੀ ਇੱਛਾ ਰੱਖਦਾ ਹੈ ਅਤੇ ਉਮੀਦ ਕਰੋ ਕਿ ਉਹ ਜਲਦੀ ਹੀ ਆਰਡਰ ਬਟਨ ਨੂੰ ਦਬਾਏ। ਜੇਕਰ ਤੁਹਾਡਾ ਦੋਸਤ ਵਨਪਲੱਸ ਸਮਾਰਟਫੋਨ ਖਰੀਦਦਾ ਹੈ ਤਾਂ ਉਸ ਨੂੰ 20 ਡਾਲਰ ਮਿਲਣਗੇ। ਬਾਰਤੀ ਗਾਹਕਾਂ ਲਈ ਇਹ ਰਾਸ਼ੀ ਰੁਪਏ 'ਚ ਹੋਵੇਗੀ। ਇਸ ਰਾਸ਼ੀ ਦਾ ਇਸਤੇਮਾਲ ਐਕਸੈਸਰੀ 'ਤੇ ਛੋਟ ਲਈ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, 30 ਦਿਨਾਂ ਦੇ ਅੰਦਰ ਤੁਹਾਡੇ ਰੈਫਰਲ ਹਬ 'ਚ 100 ਪੁਆਇੰਟ ਜੁੜ ਜਾਣਗੇ। 
ਕੰਪਨੀ ਨੇ ਕਿਹਾ ਕਿ ਜੋ ਵੀ ਸ਼ਖਸ ਰੈਫਰਲ ਲਿੰਕ ਸ਼ੇਅਰ ਕਰਦਾ ਹੈ, ਉਸ ਲਿੰਕ ਦੀ ਮਦਦ ਨਾਲ ਵਨਪਲੱਸ ਸਮਾਰਟਫੋਨ ਦੀ ਖਰੀਦਾਰੀ ਤੋਂ ਬਾਅਦ ਉਸ ਦੇ ਅਕਾਊਂਟ 'ਚ 100 ਰੈਫਰਲ ਪੁਆਇੰਟ ਜੋੜੇ ਜਾਣਗੇ। ਕੰਪਨੀ ਨੇ ਅੱਗੇ ਦੱਸਿਆ ਕਿ ਰੈਫਰਲ ਪੁਆਇੰਟ ਨੂੰ ਅਕਾਊਂਟ 'ਚ 30 ਦਿਨਾਂ 'ਚ ਜੋੜਿਆ ਜਾਵੇਗਾ। ਯੂਜ਼ਰ ਰੈਫਰਲ ਹਬ 'ਚ ਪੁਆਇੰਟ ਜਾਂਚ ਸਕਦੇ ਹਨ। ਰੈਫਰਲ ਪੁਆਇੰਟ ਦੀ ਮਦਦ ਨਾਲ ਵਨਪਲੱਸ ਗਿਅਰ, ਐਕਸੈਸਰੀ ਅਤੇ ਕੂਪਨ ਦੀ ਖਰੀਦਾਰੀ ਹੋ ਸਕਦੀ ਹੈ।