ਅੱਜ ਲਾਂਚ ਹੋਵੇਗਾ OnePlus ਦਾ ਸਸਤਾ 5G ਫੋਨ, ਮਿਲਣਗੇ ਸ਼ਾਨਦਾਰ ਫੀਚਰਜ਼

07/21/2020 1:27:16 PM

ਗੈਜੇਟ ਡੈਸਕ– ਵਨਪਲੱਸ ਅੱਜ ਆਪਣਾ ਸਭ ਤੋਂ ਸਸਤਾ ਫੋਨ ਵਨਪਲੱਸ ਨੋਰਡ ਲਾਂਚ ਕਰੇਗੀ। ਵਨਪਲੱਸ ਨੋਰਡ ਦੀ ਚਰਚਾ ਬੀਤੇ ਕਾਫੀ ਸਮੇਂ ਤੋਂ ਹੋ ਰਹੀ ਹੈ। ਵਨਪਲੱਸ 8 ਸੀਰੀਜ਼ ਦੀ ਲਾਂਚਿੰਗ ਤੋਂ ਬਾਅਦ ਹੀ ਸਸਤੇ ਵਨਪਲੱਸ ਫੋਨ ਦੀ ਚਰਚਾ ਤੇਜ਼ ਹੋ ਗਈ ਸੀ। ਹੁਣ ਅੱਜ ਇਹ ਫੋਨ ਕੰਪਨੀ ਅਧਿਕਾਰਤ ਤੌਰ ਤੇ ਲਾਂਚ ਕਰ ਦੇਵੇਗੀ। ਇਸ ਫੋਨ ਦੇ ਜ਼ਿਆਦਾਤਰ ਫੀਚਰਜ਼ ਹੁਣ ਸਾਹਮਣੇ ਆ ਚੁੱਕੇ ਹਨ। ਪਹਿਲਾਂ ਚਰਚਾ ਸੀ ਕਿ ਇਹ ਫੋਨ ਵਨਪਲੱਸ 8 ਲਾਈਟ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਬਾਅਦ ’ਚ ਵਨਪਲੱਸ Z ਨਾਂ ਦੀ ਵੀ ਚਰਚਾ ਹੋਈ ਸੀ। ਇਸ ਤੋਂ ਇਲਾਵਾ ਅੱਜ ਕੰਪਨੀ ਵਨਪਲੱਸ ਬਡਸ ਨੂੰ ਵੀ ਪੇਸ਼ ਕਰੇਗੀ, ਜਿਸ ਦੀ ਕੀਮਤ ਭਰਾਤ ’ਚ ਲਗਭਗ 7 ਹਜ਼ਾਰ ਰੁਪਏ ਹੋ ਸਕਦੀ ਹੈ। ਹੁਣ ਇਹ ਫੋਨ ਵਨਪਲੱਸ ਨੋਰਡ ਨਾਂ ਨਾਲ ਅੱਜ ਲਾਂਚ ਕੀਤਾ ਜਾਵੇਗਾ। 

ਇੰਝ ਵੇਖੋ ਲਾਈਵ ਸਟਰੀਮ
ਭਾਰਤੀ ਸਮੇਂ ਅਨੁਸਾਰ ਇਹ ਈਵੈਂਟ ਅੱਜ ਸ਼ਾਮ ਨੂੰ 7:30 ਵਜੇ ਸ਼ੁਰੂ ਹੋਵੇਗਾ। ਹਾਲਾਂਕਿ ਤੁਹਾਨੂੰ ਦੱਸ ਦੇਏਕਿ ਤੁਸੀਂ ਇਸ ਈਵੈਂਟ ਨੂੰ ਲਾਈਵ ਯੂਟਿਊਬ ’ਤੇ ਨਹੀਂ ਵੇਖ ਸਕੋਗੇ। ਇਸ ਈਵੈਂਟ ਨੂੰ ਵੇਖਣ ਲਈ ਤੁਹਾਨੂੰ ਵਨਪਲੱਸ ਨੋਰਡ ਏ.ਆਰ. ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਆਈਫੋਨ ਯੂਜ਼ਰਸ ਇਸ ਐਪ ਨੂੰ ਐਪ ਸਟੋਰ ਤੋਂ ਅਤੇ ਐਂਡਰਾਇਡ ਫੋਨ ਯੂਜ਼ਰਸ ਗੂਗਲ ਪਲੇਅ ਸਟੋਰ ’ਤੋਂ ਡਾਊਨਲੋਡ ਕਰ ਸਕਦੇ ਹਨ। 

ਕਿੰਨੀ ਹੋਵੇਗੀ ਕੀਮਤ
ਵਨਪਲੱਸ ਨੋਰਡ ਕੰਪਨੀ ਦਾ ਸਭ ਤੋਂ ਕਿਫਾਇਤੀ ਫੋਨ ਹੈ। ਹਾਲਾਂਕਿ ਅਜੇ ਤਕ ਫੋਨ ਦੀ ਕੀਮਤ ਸਾਹਮਣੇ ਨਹੀਂ ਆਈ। ਪਰ ਮੰਨਿਆ ਜਾ ਰਿਹਾ ਹੈ ਕਿ ਫੋਨ ਦੀ ਕੀਮਤ ਲਗਭਗ 500 ਡਾਲਰ (ਕਰੀਬ 37,000 ਰੁਪਏ) ਹੋ ਸਕਦੀ ਹੈ। 

ਮਿਲਣਗੇ ਸ਼ਾਨਦਾਰ ਫੀਚਰਜ਼
ਕੰਪਨੀ ਨੇ ਆਪਣੇ ਵੱਖ-ਵੱਖ ਪਲੇਟਫਾਰਮਾਂ ’ਤੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਆਉਣ ਵਾਲੇ 5ਜੀ ਵਨਪਲੱਸ ਫੋਨ ’ਚ ਕੀ ਫੀਚਰਜ਼ ਦਿੱਤੇ ਜਾਣਗੇ। ਟੀਜ਼ਰਸ ਨੂੰ ਵੇਖੀਏ ਤਾਂ ਵਨਪਲੱਸ ਨੋਰਡ ਦੇਸ਼ ’ਚ ਲਾਂਚ ਹੋਣ ਵਾਲਾ ਸਭ ਤੋਂ ਸਸਤਾ 5ਜੀ ਫੋਨ ਹੋਵੇਗਾ। ਡਿਵਾਈਸ ’ਚ ਕੁਆਲਕਾਮ ਸਨੈਪਡ੍ਰੈਗਨ 765G 5ਜੀ ਪ੍ਰੋਸੈਸਰ ਦਿੱਤਾ ਜਾਵੇਗਾ। ਕੰਪਨੀ ਨੇ ਵਨਪਲੱਸ ਨੋਰਡ ’ਚ ਅਮੋਲੇਡ ਡਿਸਪਲੇਅ ਅਤੇ ਫਰੰਟ ’ਚ ਇਕ ਪਿਲ-ਸ਼ੇਪ ਕਟਆਊਟ ਹੋਣ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਵਨਪਲੱਸ ਦੇ ਕਿਸੇ ਡਿਵਾਈਸ ’ਚ ਪਹਿਲੀ ਵਾਰ 32 ਮੈਗਾਪਿਕਸਲ ਫਰੰਟ ਕੈਮਰੇ ਨਾਲ ਅਲਟਰਾ-ਵਾਈਡ ਐਂਗਲ ਕੈਮਰਾ ਦਿੱਤਾ ਜਾਵੇਗਾ। 

 

ਮਿਲੇਗਾ ਜ਼ਬਰਦਸਤ ਕੈਮਰਾ
ਵਨਪਲੱਸ ਨੋਰਡ ਦੇ ਕੈਮਰਾ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 48 ਮੈਗਾਪਿਕਸਲ ਦਾ Sony IMX586 ਮੇਨ ਕੈਮਰਾ ਸੈਂਸਰ ਮਿਲੇਗਾ। ਇਸ ਦੇ ਨਾਲ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ, ਇਕ 5 ਮੈਗਾਪਿਕਸਲ ਦਾ ਡੈਪਥ ਕੈਮਰਾ ਅਤੇ ਚੌਥਾ ਮੈਕ੍ਰੋ ਸੈਂਸਰ ਵੀ ਮਿਲੇਗਾ। ਉਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 32 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ ਦੂਜਾ ਸੈਕੇਂਡਰੀ ਸੈੰਸਰ ਵੀ ਦਿੱਤਾ ਜਾਵੇਗਾ। ਇਸ ਤਰ੍ਹਾਂ ਰੀਅਰ ’ਤੇ 4 ਅਤੇ ਫਰੰਟ ’ਤੇ 2 ਕੈਮਰੇ ਮਿਲਣਗੇ। ਫੋਰਮ ’ਤੇ ਸ਼ੇਅਰ ਕੀਤੇ ਬਲਾਗ ਪੋਸਟ ’ਚ ਲਿਊ ਨੇ ਕਿਹਾ ਕਿ ਨੋਰਡ ਦੇ ਦੋਵੇਂ ਫਰੰਟ ਫੇਸਿੰਗ ਕੈਮਰੇ ਅਜਿਹੇ ਐਲਗੋਰਿਦਮ ਨਾਲ ਆਉਣਗੇ ਜੋ ਏ.ਆਈ. ਅਤੇ ਲਾਂਗ ਐਕਸਪੋਜ਼ਰ ਤਕਨੀਕ ਦੀ ਮਦਦ ਨਾਲ ਸੈਲਫੀ ਨੂੰ ਬ੍ਰਾਈਟ-ਅਪ ਕਰਦਾ ਹੈ ਅਤੇ ਘੱਟ ਰੌਸ਼ਨੀ ’ਚ ਨੌਇਸ ਨੂੰ ਵੀ ਘੱਟ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵਨਪਲੱਸ ਨੋਰਡ ਦੇ ਫਰੰਟ ਕੈਮਰਾ ’ਚ ਮਿਲਣ ਵਾਲਾ ਏ.ਆਈ. ਫੇਸ ਡਿਟੇਕਸ਼ਨ ਫੀਚਰ ਸੁਪੋਰਟ ਹਰ ਸੈਲਫੀ ਨੂੰ ਸ਼ਾਰਪ ਅਤੇ ਕਲੀਅਰ ਬਣਾਏਗਾ। ਫੋਨ ’ਚ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਮਿਲੇਗਾ ਅਤੇ 12 ਜੀ.ਬੀ. ਤਕ ਦੀ ਰੈਮ ਦਿੱਤੀ ਜਾਵੇਗੀ। ਇਸ ਵਿਚ 4115mAh ਦੀ ਬੈਟਰੀ 30 ਵਾਟ ਰੈਪ ਚਾਰਜ ਸੁਪੋਰਟ ਨਾਲ ਮਿਲੇਗੀ। 

OnePlus Buds ਦੇ ਫੀਚਰਜ਼
ਕੰਪਨੀ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕਰ ਚੁੱਕੀ ਹੈ ਕਿ ਇਹ ਈਅਰਬਡਸ ਹਾਫ ਇਨ ਈਅਰ ਡਿਜ਼ਾਇਨ ਅਤੇ ਕੰਫਰਟ ਨਾਲ ਆਉਣਗੇ। ਵਨਪਲੱਸ ਬਡਸ ਨੂੰ ਤੁਸੀਂ ਲਗਾਤਾਰ 7 ਘੰਟਿਆਂ ਤਕ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਚਾਰਜਿੰਗ ਕੇਸ ਨਾਲ ਇਸ ਦੀ ਵਰਤੋਂ 30 ਘੰਟਿਆਂ ਤਕ ਕੀਤੀ ਜਾ ਸਕਦੀ ਹੈ। ਇਸ ਵਿਚ ਤੁਹਾਨੂੰ ਗੇਮਿੰਗ ਮੋਡ ਦੇ ਨਾਲ ਅਲਟਰਾ ਲੋਅ ਲੇਟੈਂਸੀ ਮਿਲੇਗੀ। ਕੰਪਨੀ ਨੇ ਕਿਹਾ ਹੈ ਕਿ ਇਸ ਡਿਵਾਈਸ ਰਾਹੀਂ ਉਹ ਕਿਫਾਇਤੀ ਕੀਮਤ ’ਚ ਲੋਕਾਂ ਨੂੰ ਬਿਹਤਰ ਆਡੀਓ ਆਊਟਪੁਟ ਦੇਵੇਗੀ।

ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਡਸ ਫਾਸਟ ਚਾਰਜਿੰਗ ਤਕਨੀਕ ਨਾਲ ਆਉਣਗੇ। 

Rakesh

This news is Content Editor Rakesh