OnePlus ਦੇ ਸਮਾਰਟਫੋਨਾਂ ’ਤੇ ਭਾਰੀ ਛੋਟ, ਮਿਲ ਰਿਹਾ 13,000 ਰੁਪਏ ਤਕ ਦਾ ਡਿਸਕਾਊਂਟ

12/08/2021 1:24:28 PM

ਗੈਜੇਟ ਡੈਸਕ– ਜੇਕਰ ਤੁਸੀਂ ਵਨਪਲੱਸ ਦਾ ਸਮਾਰਟਫੋਨ ਲੈਣਾ ਚਾਹੁੰਦੇ ਹੋ ਤਾਂ ਇਹ ਕਾਫੀ ਵਧੀਆ ਮੌਕਾ ਹੈ। ਵਨਪਲੱਸ ਦੇ ਕਈ ਸਮਾਰਟਫੋਨਾਂ ’ਤੇ ਬੰਪਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਵਨਪਲੱਸ 9 ਖਰੀਦਣ ’ਤੇ 13,000 ਰੁਪਏ ਤਕ ਦਾ ਬੰਪਰ ਡਿਸਕਾਊੰਟ ਦਿੱਤਾ ਜਾ ਰਿਹਾ ਹੈ। ਇਹ ਡਿਸਕਾਊਂਟ ਬੈਂਕ ਆਫਰ ਦੇ ਨਾਲ ਮਿਲ ਰਿਹਾ ਹੈ। 

ਵਨਪਲੱਸ 9 ਨੂੰ ਈ-ਕਾਮਰਸ ਸਾਈਟ ਐਮਾਜ਼ੋਨ ’ਤੇ ਸਸਤੀ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਇਸ ਫੋਨ ਦੇ ਨਾਲ 5,000 ਰੁਪਏ ਦਾ ਕੂਪਨ ਦਿੱਤਾ ਜਾ ਰਿਹਾ ਹੈ। ਇਹ ਕੂਪਨ ਸਾਰੇ ਯੂਜ਼ਰਸ ਲਈ ਉਪਲੱਬਧ ਹੈ। ਇਸ ਕੂਪਨ ਨੂੰ ਅਪਲਾਈ ਕਰਕੇ ਤੁਸੀਂ 5,000 ਰੁਪਏ ਦੀ ਛੋਟ ਪਾ ਸਕਦੇ ਹੋ। ਇਸਤੋਂ ਇਲਾਵਾ ਇਸ ਫੋਨ ’ਤੇ 8,000 ਰੁਪਏ ਦਾ ਡਿਸਕਾਊਂਟ ICICI ਬੈਂਕ ਦੇ ਗਾਹਕਾਂ ਨੂੰ ਦਿੱਤਾ ਜਾ ਰਿਹਾ ਹੈ। ਇਹ ਛੋਟ ICICI ਬੈਂਕ ਦੇ ਕਾਰਡ ਅਤੇ ਈ.ਐੱਮ.ਆਈ. ’ਤੇ ਫੋਨ ਖਰੀਦਣ ’ਤੇ ਦਿੱਤਾ ਜਾ ਰਿਹਾ ਹੈ। ਯਾਨੀ ਵਨਪਲੱਸ 9 ਨੂੰ ਬੈਂਕ ਡਿਸਕਾਊਂਟ ਨਾਲ ਤੁਸੀਂ 13,000 ਰੁਪਏ ’ਚ ਖਰੀਦ ਸਕਦੇ ਹੋ। 

ਵਨਪਲੱਸ 9 ਪ੍ਰੋ ’ਤੇ ਵੀ ਕੰਪਨੀ ਡਿਸਕਾਊਂਟ ਦੇ ਰਹੀ ਹੈ। ਵਨਪਲੱਸ 9 ਪ੍ਰੋ ’ਤੇ ਅਪਫਰੰਟ 5,000 ਰੁਪਏ ਦਾ ਡਿਸਕਾਊਂਟ ਕੂਪਨ ਦੇ ਨਾਲ ਦਿੱਤਾ ਜਾ ਰਿਹਾ ਹੈ। ਇਸਦੀ ਵਰਤੋੰ ਹਰ ਕੋਈ ਕਰ ਸਕਦਾ ਹੈ। ਇਸ ’ਤੇ ਵੀ ਬੈਂਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ’ਤੇ ICICI ਬੈਂਕ ਕਾਰਡ ਅਤੇ ਈ.ਐੱਮ.ਆਈ. ਟ੍ਰਾਂਜੈਕਸ਼ਨ ’ਤੇ 5,000 ਰੁਪਏ ਦਾ ਐਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਯਾਨੀ ਵਨਪਲੱਸ 9 ਪ੍ਰੋ ਨੂੰ ਤੁਸੀਂ ਬੈਂਕ ਡਿਸਕਾਊਂਟ ਨਾਲ 10,000 ਰੁਪਏ ਦੇ ਡਿਸਕਾਊਂਟ ’ਤੇ ਖਰੀਦ ਸਕਦੇ ਹੋ। 

OnePlus Nord CE 5G ’ਤੇ ਵੀ ਕੰਪਨੀ ਡਿਸਕਾਊਂਟ ਦੇ ਰਹੀ ਹੈ। OnePlus Nord CE 5G ’ਤੇ 1500 ਰੁਪਏ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਡਿਸਾਕਾਊਂਟ ICICI ਬੈਂਕ ਕਾਰਡ ਅਤੇ ਈ.ਐੱਮ.ਆਈ. ਟ੍ਰਾਂਜੈਕਸ਼ਨ ’ਤੇ ਦਿੱਤਾ ਜਾ ਰਿਹਾ ਹੈ। OnePlus Nord 2 5G ਨੂੰ ਵੀ ਡਿਸਕਾਊਂਟ ਨਾਲ ਐਮਾਜ਼ੋਨ ’ਤੇ ਲਿਸਟ ਕੀਤਾ ਗਿਆ ਹੈ। 

Rakesh

This news is Content Editor Rakesh