OnePlus ਨੇ ਭਾਰਤ 'ਚ ਲਾਂਚ ਕੀਤਾ ਨਵਾਂ ਫੋਨ ਤੇ QLED ਵਾਲਾ TV , ਜਾਣੋ ਕੀਮਤ ਤੇ ਫੀਚਰਸ

09/26/2019 11:50:31 PM

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਕੰਪਨੀ ਵਨਪਲੱਸ ਨੇ ਆਪਣੇ ਲੇਟੈਸਟ ਡਿਵਾਈਸ ਵਨਪਲੱਸ 7ਟੀ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਵਨਪਲੱਸ ਨੇ ਇਕ ਈਵੈਂਟ 'ਚ ਆਪਣੇ ਫਲੈਗਸ਼ਿਪ ਫੋਨ ਵਨਪਲੱਸ 7ਟੀ ਤੋਂ ਪਰਦਾ ਚੁੱਕਿਆ ਹੈ। ਰੀਅਰ ਪੈਨਲ 'ਤੇ ਟ੍ਰਿਪਲ ਕੈਮਰਾ ਸੈਟਅਪ ਤੋਂ ਇਲਾਵਾ ਇਸ ਸਮਾਰਟਫੋਨ 'ਚ ਕੁਆਲਕਾਮ ਦਾ ਲੇਟੈਸਟ ਫਲੈਗਸ਼ਿਪ ਪ੍ਰੋਸੈਸਰ ਸਨੈਪਡਰੈਗਨ 855+ ਦਿੱਤਾ ਗਿਆ ਹੈ। ਡਿਵਾਈਸ 'ਚ ਮਿਲਣ ਵਾਲੀ ਫਾਸਟ ਚਾਰਜਿਗ ਦੇ ਸਭ ਤੋਂ ਫਾਸਟ ਹੋਣ ਦਾ ਦਾਅਵਾ ਕੰਪਨੀ ਵੱਲੋਂ ਕੀਤਾ ਗਿਆ ਹੈ। ਸੈਲਫੀ ਲਈ ਇਸ 'ਚ ਵਾਟਰ ਡਰਾਪ ਨੌਚ ਕੈਮਰਾ ਯੂਜ਼ਰਸ ਨੂੰ ਮਿਲੇਗਾ ਅਤੇ ਇਸ 'ਚ 90Hz ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਨੇ ਆਪਣੀ ਪੇਮੈਂਟ ਸਰਵਿਸ ਵਨਪਲੱਸ ਪਲੇਅ ਨੂੰ ਵੀ ਅਨਾਊਂਸ ਕੀਤਾ ਹੈ, ਜੋ ਵਨਪਲੱਸ ਸਮਾਰਟਫੋਨ ਯੂਜ਼ਰਸ ਨੂੰ ਮਿਲੇਗੀ।

ਕੀਮਤ
ਗੱਲ ਕਰੀਏ ਕੀਮਤ ਦੀ ਤਾਂ ਇਸ ਸਮਾਰਟਫੋਨ ਦੇ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਮਾਡਲ ਦੀ ਕੀਮਤ 37,999 ਰੁਪਏ ਅਤੇ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 39,999 ਰੁਪਏ ਹੈ। ਇਸ ਨੂੰ ਗਲੇਸ਼ੀਅਰ ਬਲੂ ਅਤੇ ਫ੍ਰਾਸਟੇਡ ਸਿਲਵਰ ਕਲਰ 'ਚ ਲਾਂਚ ਕੀਤਾ ਗਿਆ ਹੈ ਅਤੇ ਇਹ 28 ਸਤੰਬਰ ਤੋਂ ਐਮਾਜ਼ੋਨ ਤੋਂ ਖਰੀਦਿਆਂ ਜਾ ਸਕੇਗਾ।

ਸਪੈਸੀਫਿਕੇਸ਼ਨਸ
ਇਸ 'ਚ 6.55 ਇੰਚ ਦੀ AMOLED ਡਿਸਪਲੇਅ ਦਿੱਤੀ ਗਈ ਹੈ ਜਿਸ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। ਇਸ ਡਿਵਾਈਸ 'ਚ 8ਜੀ.ਬੀ. ਰੈਮ ਨਾਲ ਸਨੈਪਡਰੈਗਨ 855+ ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਨੂੰ ਪਿਛਲੇ ਡਿਵਾਈਸ ਤੋਂ 15 ਫੀਸਦੀ ਬਿਹਤਰ ਪਰਫਾਰਮੈਂਸ ਮਿਲੇਗੀ। ਖਾਸ ਗੱਲ ਇਹ ਵੀ ਹੈ ਕਿ ਯੂਜ਼ਰਸ ਨੂੰ ਵਨਪਲੱਸ 7ਟੀ 'ਚ ਲੇਟੈਸਟ ਐਂਡ੍ਰਾਇਡ 10 ਓ.ਐੱਸ. ਵੀ ਆਊਟ-ਆਫ-ਦਿ-ਬਾਕਸ ਮਿਲੇਗਾ। ਇਸ ਡਿਵਾਈਸ 'ਚ ਐਨੀਮੇਸ਼ਨ ਆਪਟੀਮਾਈਜੇਸ਼ਨ ਵੀ ਕੀਤਾ ਗਿਆ ਹੈ, ਜੋ ਇਸ ਦੇ OxygenOS ਯੂ.ਆਈ. 'ਚ ਦੇਖਣ ਨੂੰ ਮਿਲੇਗਾ। ਨਾਲ ਹੀ ਲੇਟੈਸਟ ਐਂਡ੍ਰਾਇਡ ਓ.ਐੱਸ. ਮਿਲਣ ਦੇ ਚੱਲਦੇ ਵਨਪਲੱਸ 7ਟੀ 'ਚ ਐਂਡ੍ਰਾਇਡ 10 ਦੇ ਸਿਸਟਮ ਵਾਈਡ-ਡਾਰਕ ਮੋਡ ਥੀਮ ਅਤੇ ਬਿਹਤਰ ਪ੍ਰਾਈਵੇਸੀ ਕੰਟਰੋਲ ਵਰਗੇ ਫੀਚਰਸ ਵੀ ਮਿਲਣਗੇ। ਆਸਾਨ ਪੇਮੈਂਟਸ ਲਈ ਯੂਜ਼ਰਸ ਇਸ 'ਚ OnePlus Pay ਦਾ ਇਸਤੇਮਾਲ ਕਰ ਸਕਣਗੇ।

ਕੈਮਰਾ
ਫੋਨ 'ਚ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰਾ ਨਾਲ ਇਕ 12 ਮੈਗਾਪਿਕਸਲ ਦਾ 2X ਟੈਲੀਫੋਟੋ ਲੈਂਸ ਅਤੇ ਇਕ 16 ਮੈਗਾਪਿਕਸਲ ਦਾ 117 ਡਿਗਰੀ ਅਲਟਰਾ-ਵਾਇਡ ਐਂਗਲ ਸੈਂਸਰ ਦਿੱਤਾ ਗਿਆ, ਜੋ ਗੋਲਾਕਾਰ ਕੈਰਮਾ ਸੈਟਅਪ ਨਾਲ ਆਉਂਦਾ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਡਿਵਾਈਸ ਕੈਮਰੇ 'ਚ ਪੋਟਰੇਟ ਤੋਂ ਇਲਾਵਾ ਮੈਕ੍ਰੋ ਫੋਟੋਗ੍ਰਾਫੀ ਅਤੇ ਅਲਟਰਾ ਵਾਇਡ ਫੋਟੋ ਕਲਿੱਕ ਕਰਨ ਦਾ ਆਪਸ਼ਨ ਵੀ ਮਿਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ 30 ਵਾਟ ਚਾਰਜਿੰਗ ਨਾਲ ਆਉਂਦੀ ਹੈ।

ਇਸ ਦੇ ਨਾਲ ਹੀ ਵਨਪਲੱਸ ਨੇ ਭਾਰਤ 'ਚ ਆਪਣਾ OnePlus TV ਲਾਂਚ ਕਰ ਦਿੱਤਾ ਹੈ। ਕੰਪਨੀ ਪਿਛਲੇ ਕਾਫੀ ਸਮੇਂ ਤੋਂ ਇਸ ਨੂੰ ਟੀਜ਼ ਕਰ ਰਹੀ ਸੀ ਅਤੇ ਇਸ ਨੂੰ ਸੈਸਮੰਗ ਅਤੇ ਸੋਨੀ ਵਰਗੇ ਪ੍ਰੀਮੀਅਮ ਸਮਾਰਟ ਟੀ.ਵੀ. ਕੰਪਨੀਆਂ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਗਿਆ ਹੈ।

OnePlus ਨੇ ਈਵੈਂਟ ਦੌਰਾਨ TV ਵੀਂ ਲਾਂਚ ਕੀਤਾ ਹੈ। 55 ਇੰਚ ਦੇ  4K QLED ਡਿਸਪਲੇਅ ਤੋਂ ਇਲਾਵਾ ਇਸ ਸਮਰਾਟ ਟੀ.ਵੀ. 'ਚ ਪਾਵਰਫੁਲ ਸਾਊਂਡ ਕੁਆਲਟੀ ਲਈ ਡਾਲਬੀ ਏਟਮਾਸ ਸੋਪਰਟ ਦਿੱਤਾ ਗਿਆ ਹੈ। ਗੱਲ ਕਰੀਏ ਕੀਮਤ ਦੀ ਤਾਂ ਇਸ ਟੀ.ਵੀ. ਨੂੰ ਦੋ ਮਾਡਲ 'ਚ ਲਾਂਚ ਕੀਤਾ ਗਿਆ ਹੈ। ਇਸ ਦਾ ਪਹਿਲਾਂ ਮਾਡਲ  OnePlus TV Q1 ਜਿਸ ਦੀ ਕੀਮਤ 69,900 ਰੁਪਏ ਅਤੇ ਦੂਜਾ ਮਾਡਲ  OnePlus TV Q1 Pro ਜਿਸ ਦੀ ਕੀਮਤ 99,900 ਰੁਪਏ ਰੱਖੀ ਗਈ ਹੈ।

OnePlus TV ਦੇ ਸਪੈਸੀਫਿਕੇਸ਼ਨਸ
ਇਸ 'ਚ 55 ਇੰਚ 4ਕੇ QLED ਡਿਸਪਲੇਅ ਦਿੱਤੀ ਗਈ ਹੈ ਅਤੇ ਇਹ ਡਾਲਬੀ ਵਿਜ਼ਨ ਸਪੋਰਟ ਨਾਲ ਆਉਂਦਾ ਹੈ। ਇਸ 'ਚ ਪੁਰਾਣੇ ਐੱਲ.ਈ.ਡੀ. ਅਤੇ OLED  ਪੈਨਲ ਦੀ ਜਗ੍ਹਾ ਕਵਾਨਟਮ ਡਾਟ ਡਿਸਪਲੇਅ ਟੈਕਨਾਲੋਜੀ ਦਿੱਤੀ ਗਈ ਹੈ। ਵਨਪਲੱਸ ਟੀ.ਵੀ. ਮੀਡੀਆਟੇਕ MT5670 ਕਵਾਡ-ਕੋਰ ਪ੍ਰੋਸੈਸਰ ਨਾਲ ਪਾਵਰਡ ਹੈ। ਇਸ ਟੈਲੀਵੀਜ਼ਨ ਦਾ ਰੈਜੋਲਿਉਸ਼ਨ 1920x1080 ਪਿਕਸਲ ਹੈ। ਇਹ ਐਂਡ੍ਰਾਇਡ ਟੀ.ਵੀ. 'ਤੇ ਬੇਸਡ ਓ.ਐੱਸ. ਨਾਲ ਆਉਂਦਾ ਹੈ ਅਤੇ ਇਸ ਟੀ.ਵੀ. ਨੂੰ ਤਿੰਨ ਸਾਲ ਤਕ Android TV ਸਾਫਟਵੇਅਰ ਅਪਡੇਟਸ ਮਿਲਦੇ ਰਹਿਣਗੇ।

ਵਨਪਲੱਸ ਟੀ.ਵੀ. 'ਚ ਗਾਮਾ ਕਲਰ ਮੈਜ਼ਿਕ ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਬੈਸਟ ਇਨ ਕਲਾਸ ਇਮੇਜ ਕੁਆਲਟੀ ਇਸ QLED ਪੈਨਲ ਵਾਲੇ ਟੀ.ਵੀ. 'ਤੇ ਦਿੰਦਾ ਹੈ। ਇਸ ਤੋਂ ਇਲਾਵਾ ਕੰਪਨੀ Business Wire ਨੇ Eros Now ਨਾਲ ਪਾਰਟਨਰਸ਼ਿਪ ਵੀ ਅਨਾਊਂਸ ਕੀਤੀ ਹੈ, ਜੋ ਵਨਪਲੱਸ ਟੀ.ਵੀ. ਲਈ ਮੂਵੀਜ਼ ਅਤੇ ਪ੍ਰੋਗਰਾਮ ਲੈ ਕੇ ਆਵੇਗਾ। ਇਨ੍ਹਾਂ ਹੀ ਨਹੀਂ, ਇਹ ਡਾਲਬੀ ਟੈਕਨਾਲੋਜੀ ਨੂੰ ਸਪੋਰਟ ਵੀ ਕਰਦਾ ਹੈ। ਵਨਪਲੱਸ ਟੀ.ਵੀ. 'ਚ 8 ਸਪੀਕਰ ਦਿੱਤੇ ਗਏ ਹਨ ਜਿਨ੍ਹਾਂ ਦਾ ਆਊਟਪੁਟ 50w ਮਿਲਦਾ ਹੈ। ਇਨ੍ਹਾਂ 'ਚੋਂ 6 ਸਾਹਮਣੇ ਅਤੇ 2 ਪਿਛਲੇ ਪਾਸੇ ਦਿੱਤੇ ਗਏ ਹਨ। ਸਿਨਮੈਟਿਕ ਐਕਸਪੀਰੀਅੰਸ ਲਈ ਇਹ ਟੀ.ਵੀ. ਡਾਲਬੀ ਐਟਮਸ ਸਾਊਂਡ ਨਾਲ ਪਾਵਰਡ ਹੈ। ਵਨਪਲੱਸ ਟੀ.ਵੀ. ਦਾ ਰਿਮੋਟ ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਨਾਲ ਆਵੇਗਾ ਅਤੇ ਇਸ 'ਚ ਰੈਗੂਲਰ ਐਂਡ੍ਰਾਇਡ ਨੈਵੀਗੇਸ਼ਨ ਬਟਨਸ ਦਿੱਤੇ ਗਏ ਹਨ।

ਵਨਪਲੱਸ ਸਮਾਰਟਫੋਨ ਯੂਜ਼ਰਸ ਸਿੱਧੇ ਆਪਣੇ ਫੋਨ ਨਾਲ ਹੀ ਟੀ.ਵੀ. ਕੰਟਰੋਲ ਕਰ ਸਕਣਗੇ। ਸੀ.ਈ.ਓ. ਨੇ ਇਕ ਕਲਿੱਪ ਸ਼ੇਅਰ ਕਰਕੇ ਦਿਖਾਇਆ ਸੀ ਕਿ ਕਿਸ ਤਰ੍ਹਾਂ ਵਨਪਲੱਸ ਦੇ ਸਮਾਰਟਫੋਨ ਨੂੰ ਨਵੇਂ ਟੀ.ਵੀ. ਲਈ ਰਿਮੋਟ ਕੰਟਰੋਲ ਦੀ ਤਰ੍ਹਾਂ ਇਸਤੇਮਾਲ ਕਰ ਕੀਤਾ ਜਾ ਰਿਹਾ ਹੈ। ਵਨਪਲੱਸ ਸਮਾਰਟਫੋਨ ਦੀ ਮਦਦ ਨਾਲ ਟੀ.ਵੀ. 'ਤੇ ਟਾਈਪਿੰਗ ਤੋਂ ਲੈ ਕੇ ਐਪਸ ਵਿਚਾਲੇ ਸਵਿਚ ਕਰਨ ਵਰਗੇ ਕੰਮ ਕੀਤੇ ਜਾ ਸਕਣਗੇ। ਨਾਲ ਹੀ ਗੂਗਲ ਅਸਿਸਟੈਂਟ ਨਾਲ ਆਉਣ ਦੇ ਕਾਰਨ ਇਹ ਵਾਇਸ ਕੰਟਰੋਲ ਵੀ ਸਪਾਰਟ ਕਰੇਗਾ। ਇਸ ਦੇ ਨਾਲ ਹੀ ਵੀਡੀਓ ਕਾਲਿੰਗ ਲਈ ਇਸ 'ਚ ਇੰਟੀਗ੍ਰੇਟੇਡ ਕੈਮਰਾ ਵੀ ਦਿੱਤਾ ਗਿਆ ਹੈ। ਇਸ ਦੇ ਰਿਮੋਟ 'ਚ ਡੈਡੀਕੇਟੇਡ Prime Video ਬਟਨ ਵੀ ਦਿੱਤਾ ਗਿਆ ਹੈ।

Karan Kumar

This news is Content Editor Karan Kumar