OnePlus 7 Pro ਦੇ ਯੂਜ਼ਰਜ਼ ਪਰੇਸ਼ਾਨ, ਵਾਰ-ਵਾਰ ਸਵਿੱਚ ਆਫ ਹੋ ਰਿਹੈ ਸਮਾਰਟਫੋਨ

07/11/2019 3:44:22 PM

ਗੈਜੇਟ ਡੈਸਕ– ਵਨਪਲੱਸ 7 ਅਤੇ ਵਨਪਲੱਸ 7 ਪ੍ਰੋ ਸਮਾਰਟਫੋਨ ਲਾਂਚ ਹੋਏ ਅਜੇ 2 ਮਹੀਨੇ ਤੋਂ ਵੀ ਘੱਟ ਸਮਾਂ ਹੋਇਆ ਹੈ। ਲਾਂਚ ਤੋਂ ਬਾਅਦ ਹੁਣ ਤਕ ਵਨਪਲੱਸ 7 ਪ੍ਰੋ ਯੂਜ਼ਰਜ਼ ਨੂੰ ਕਈ ਓਵਰ-ਦਿ-ਏਅਰ (OTA) ਅਪਡੇਟਸ ਮਿਲ ਚੁੱਕੇ ਹਨ। ਇਨ੍ਹਾਂ ’ਚੋਂ ਇਕ ਅਪਡੇਟ ’ਚ ਇਕ ਬਗ ਦਾ ਪਤਾ ਲੱਗਾ ਹੈ, ਜਿਸ ਨਾਲ ਯੂਜ਼ਰਜ਼ ਦੇ ਫੋਨ ਅਚਾਨਕ ਸਵਿੱਚ ਆਫ ਹੋ ਰਹੇ ਹਨ। 

ਐਂਡਰਾਇਡ ਪੁਲਿਸ ਦੀ ਰਿਪੋਰਟ ਮੁਤਾਬਕ, ਵਨਪਲੱਸ ਦੇ ਕਈ ਯੂਜ਼ਰਜ਼ ਫੋਨ ਦੇ ਵਾਰ-ਵਾਰ ਸਵਿੱਚ ਆਫ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਫੋਨ ਦੇ ਆਫ ਹੋਣ ਤੋਂ ਪਰੇਸ਼ਾਨ ਯੂਜ਼ਰਜ਼ ਅਧਿਕਾਰਤ ਵਨਪਲੱਸ ਫੋਰਮ ’ਤੇ ਆਪਣੀ ਪਰੇਸ਼ਾਨੀ ਦੱਸ ਰਹੇ ਹਨ। ਹਾਲਾਂਕਿ, ਇਸ ਸਮੱਸਿਆ ਤੋਂ ਪਰੇਸ਼ਾਨ ਯੂਜ਼ਰਜ਼ ਦੀ ਗਿਣਤੀ ਕਾਫੀ ਘੱਟ ਹੈ। ਰਿਪੋਰਟ ਮੁਤਾਬਕ ਕੰਪਨੀ ਨੂੰ ਇਸ ਗੱਲ ਦੀ ਜਾਣਕਾਰੀ ਹੈ ਅਤੇ ਉਹ ਇਸ ਬਗ ਨੂੰ ਠੀਕ ਕਰਨ ’ਤੇ ਕੰਮ ਕਰ ਰਹੀ ਹੈ। 

ਵਨਪਲੱਸ 7 ਪ੍ਰੋ ਤੋਂ ਪਰੇਸ਼ਾਨ ਯੂਜ਼ਰਜ਼ ਨੇ ਅਧਿਕਾਰਤ ਫੋਰਮ ’ਤੇ ਦੱਸਿਆ ਕਿ ਫੋਨ ਇਸਤੇਮਾਲ ਕਰਦੇ-ਕਰਦੇ ਅਚਾਨਕ ਬੰਦ ਹੋ ਰਿਹਾ ਹੈ ਅਤੇ ਨੋਰਮਲ ਤਰੀਕੇ ਦਾ ਇਸਤੇਮਾਲ ਕਰਨ ਨਾਲ ਇਹ ਆਨ ਵੀ ਨਹੀਂ ਹੋ ਰਿਹਾ। ਫੋਨ ਨੂੰ ਆਨ ਕਰਨ ਲਈ ਉਨ੍ਹਾਂ ਨੂੰ ਵਾਲਿਊਮ ਅਪ ਅਤੇ ਪਾਵਰ ਅਪ ਬਟਨ ਨੂੰ ਇਕੱਠੇ ਬਦਾਉਣਾ ਪੈ ਰਿਹਾ ਹੈ। ਦੂਜੇ ਸ਼ਬਦਾਂ ’ਚ ਕਹੀਏ ਤਾਂ ਯੂਜ਼ਰਜ਼ ਨੂੰ ਫੋਨ ਦੁਬਾਰਾ ਸਟਾਰਟ ਕਰਨ ਲਈ ਰੀਬੂਟ ਦਾ ਸਹਾਰਾ ਲੈਣਾ ਪੈ ਰਿਹਾ ਹੈ।